ਥਾਣਾ ਮੁਖੀ ਨੇ ਦਵਾਈ ਵੇਚਣ ਵਾਲੇ 55 ਦੁਕਾਨਦਾਰਾਂ ਦੇ ਲਾਈਸੈਂਸ ਕੀਤੇ ਚੈੱਕ

03/24/2017 6:23:55 PM

ਮੁਕੇਰੀਆਂ (ਨਾਗਲਾ) : ਦਵਾਈਆਂ ਦੀ ਸਹੀ ਵਿਕਰੀ ਯਕੀਨੀ ਬਣਾਉਣ ਲਈ ਅਤੇ ਮੈਡੀਕਲ ਨਸ਼ੇ ਨੂੰ ਨੱਥ ਪਾਉਣ ਦੇ ਟੀਚੇ ਨਾਲ ਸ਼ੁੱਕਰਵਾਰ ਨੂੰ ਥਾਣਾ ਮੁਖੀ ਕੁਲਵਿੰਰ ਸਿੰਘ ਵਿਰਕ ਵੱਲੋਂ  ਸ਼ਹਿਰ ਦੀਆਂ 45 ਅਤੇ ਕਸਬਾ ਭੰਗਾਲਾ ''ਚ ਪੈਂਦੀਆਂ 10 ਦਵਾਈਆਂ ਦੀਆਂ ਦੁਕਾਨਾਂ ਚਲਾਉਣ ਵਾਲੇ ਮਾਲਕਾਂ ਦੇ ਲਾਈਸੈਂਸ ਚੈੱਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ਼ਡਿਊਲ ਐੱਚ ਅਧੀਨ ਆਉਣ ਵਾਲੀਆਂ ਦਵਾਈਆਂ ਕੇਵਲ ਫਾਰਮਾਸਿਸਟ ਦੀ ਹਾਜ਼ਰੀ ''ਚ ਹੀ ਵੇਚੀਆਂ ਜਾ ਸਕਦੀਆਂ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਦਵਾਈ ਵਿਕਰੇਤਾ ਇਨ੍ਹਾਂ ਦਵਾਈਆਂ ਨੂੰ ਬਿਨ੍ਹਾਂ ਲਾਇਸੈਂਸ ਹੋਲਡਰ ਦੀ ਮੌਜੂਦਗੀ ''ਚ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਡਰੱਗ ਐਂਡ ਕਾਸਮੈਟਿਕ ਐਕਟ 1940 ਅਧੀਨ ਸਖ਼ਤ ਕਾਰਵਾਈ ਕਰਦੇ ਹੋਏ ਦਵਾਈ ਵਿਕਰੇਤਾ ਪਾਸ ਕਿਸੇ ਹੋਰ ਦਾ ਪਿਆ ਲਾਈਸੈਂਸ ਵੀ ਰੱਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ''ਚ ਵੀ ਲਾਇਸੈਂਸ ਹੋਲਡਰ ਫਾਰਮਾਸਿਸਟ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ।

Babita Marhas

News Editor

Related News