ਹੈਦਰਾਬਾਦ ''ਚ ਨਕਲੀ ਆਕਸੀਟੋਸਿਨ ਵੇਚਣ ਦੇ ਦੋਸ਼ ''ਚ ਤਿੰਨ ਗ੍ਰਿਫ਼ਤਾਰ
Wednesday, May 01, 2024 - 03:35 AM (IST)
ਹੈਦਰਾਬਾਦ — ਹੈਦਰਾਬਾਦ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਨਕਲੀ ਆਕਸੀਟੋਸਿਨ ਟੀਕੇ ਬਣਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਭਰੋਸੇਯੋਗ ਜਾਣਕਾਰੀ ਅਨੁਸਾਰ ਟਾਸਕ ਫੋਰਸ ਦੀ ਦੱਖਣ-ਪੱਛਮੀ ਜ਼ੋਨ ਟੀਮ ਦੇ ਅਧਿਕਾਰੀਆਂ ਨੇ ਮੰਗਲਹਾਟ ਥਾਣੇ ਦੇ ਕਰਮਚਾਰੀਆਂ ਦੇ ਨਾਲ ਸ਼ਹਿਰ ਦੇ ਪੁਰਾਣੇ ਮੱਲੇਪੱਲੀ ਨੇੜੇ ਜੈੱਟ ਕੈਫੇ 'ਤੇ ਛਾਪਾ ਮਾਰਿਆ।
ਇਹ ਵੀ ਪੜ੍ਹੋ- ਭਾਰਤ-ਮਿਆਂਮਾਰ ਸਰਹੱਦ ਨੇੜੇ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਪੁਲਸ ਕਮਿਸ਼ਨਰ ਟਾਸਕ ਫੋਰਸ ਦੀ ਡਿਪਟੀ ਕਮਿਸ਼ਨਰ ਰਸ਼ਮੀ ਪੇਰੂਮਲ ਨੇ ਮੰਗਲਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਲੋੜਵੰਦ ਗਾਹਕਾਂ ਨੂੰ ਆਕਸੀਟੋਸਿਨ ਦੇ ਟੀਕੇ ਗੈਰ-ਕਾਨੂੰਨੀ ਢੰਗ ਨਾਲ ਮਹਿੰਗੇ ਭਾਅ 'ਤੇ ਦਿੱਤੇ ਜਾਂਦੇ ਹਨ। ਫਿਨੋਲ ਦੀ ਵੱਡੀ ਮਾਤਰਾ ਆਈ.ਪੀ. ਟੀਕੇ ਜ਼ਬਤ ਕਰ ਲਏ ਗਏ ਹਨ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਮੁੱਖ ਮੁਲਜ਼ਮ ਲਾਲਾ ਬਾਬੂ ਯਾਦਵ ਉਰਫ਼ ਬੰਟੀ (35), ਸੁਰੇਸ਼ ਕੁਮਾਰ ਗੁਪਤਾ (70) ਅਤੇ ਅਬਦੁਲ ਹਾਜੀ (28) ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ 100 ਟੀਕੇ ਦੀਆਂ ਬੋਤਲਾਂ (200 ਮਿਲੀਲੀਟਰ) ਵੀ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਹੋਈ ਦਰਦਨਾਕ ਮੌਤ
ਆਕਸੀਟੋਸਿਨ ਗਾਵਾਂ ਅਤੇ ਮੱਝਾਂ ਨੂੰ ਇਨਫਰਾਮੈਮਰੀ ਦਬਾਅ ਬਣਾ ਕੇ ਵਧੇਰੇ ਦੁੱਧ ਪੈਦਾ ਕਰਨ ਲਈ ਦਿੱਤਾ ਜਾਂਦਾ ਹੈ। ਕਿਸਾਨਾਂ ਅਤੇ ਡੇਅਰੀ ਮਾਲਕਾਂ ਵੱਲੋਂ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਸਰਕਾਰ ਵੱਲੋਂ ਆਕਸੀਟੋਸਿਨ ਟੀਕੇ 'ਤੇ ਪਾਬੰਦੀ ਲਗਾਈ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਸਮੇਤ ਧਾਰਾ 420,336,273 ਆਰ/ਡਬਲਯੂ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਸੁਰੇਸ਼ ਕੁਮਾਰ ਗੁਪਤਾ ਪਹਿਲਾਂ ਵੀ ਇਸੇ ਤਰ੍ਹਾਂ ਦੇ ਇੱਕ ਕੇਸ ਵਿੱਚ ਸ਼ਾਮਲ ਹੋ ਚੁੱਕਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e