ਧੋਖਾਦੇਹੀ ਰੋਕਣ ਲਈ ਦੁਕਾਨਦਾਰਾਂ, ਬੈਂਕਿੰਗ ਪ੍ਰਤੀਨਿਧੀਆਂ ਦੀ ਵੱਧ ਜਾਂਚ-ਪੜਤਾਲ ਚਾਹੁੰਦਾ ਹੈ ਵਿੱਤ ਮੰਤਰਾਲਾ

Monday, Apr 15, 2024 - 10:27 AM (IST)

ਧੋਖਾਦੇਹੀ ਰੋਕਣ ਲਈ ਦੁਕਾਨਦਾਰਾਂ, ਬੈਂਕਿੰਗ ਪ੍ਰਤੀਨਿਧੀਆਂ ਦੀ ਵੱਧ ਜਾਂਚ-ਪੜਤਾਲ ਚਾਹੁੰਦਾ ਹੈ ਵਿੱਤ ਮੰਤਰਾਲਾ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਚਾਹੁੰਦਾ ਹੈ ਕਿ ਬੀ. ਓ. ਬੀ. ਵਰਲਡ ਐਪ ਘਪਲੇ ਅਤੇ ਇਸੇ ਤਰ੍ਹਾਂ ਦੀਆਂ ਹੋਰ ਵਿੱਤੀ ਧੋਖਾਦੇਹੀਆਂ ਦੇ ਮਾਮਲਿਆਂ ’ਤੇ ਰੋਕ ਲਾਉਣ ਲਈ ਬੈਂਕ ਅਤੇ ਵਿੱਤੀ ਸੰਸਥਾਨ ‘ਆਪਣੇ ਗਾਹਕ ਕੋ ਜਾਨੋ’ (ਕੇ. ਵਾਈ. ਸੀ.) ਪ੍ਰਕਿਰਿਆ ਅਤੇ ਜਾਂਚ-ਪੜਤਾਲ ਨੂੰ ਵਧਾਉਣ ਲਈ ਕੰਮ ਕਰਨ। ਸੂਤਰਾਂ ਨੇ ਕਿਹਾ ਕਿ ਦਿਹਾਤੀ ਤੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਬੈਂਕਿੰਗ ਸੇਵਾਵਾਂ ਦੇਣ ਵਾਲੇ ਦੁਕਾਨਦਾਰਾਂ (ਮਰਚੈਂਟ) ਅਤੇ ਬੈਂਕਿੰਗ ਪ੍ਰਤੀਨਿਧੀ ਨੂੰ ਜੋੜਨ ਤੋਂ ਪਹਿਲਾਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਨ੍ਹਾਂ ਦੀ ਡੂੰਘੀ ਜਾਂਚ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਪਹਿਲੀ ਵਾਰ 73 ਹਜ਼ਾਰ ਤੋਂ ਪਾਰ ਹੋਇਆ ਸੋਨਾ, ਜਾਣੋ ਚਾਂਦੀ ਦਾ ਰੇਟ

ਸੂਤਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਨਾ ਸਿਰਫ਼ ਧੋਖਾਦੇਹੀ ’ਤੇ ਰੋਕ ਲੱਗ ਸਕੇਗੀ ਸਗੋਂ ਵਿੱਤੀ ਹਾਲਾਤੀ ਤੰਤਰ ਨੂੰ ਵੀ ਮਜ਼ਬੂਤ ਕੀਤਾ ਜਾ ਸਕੇਗਾ। ਦੁਕਾਨਦਾਰਾਂ ਤੇ ਬੈਂਕਿੰਗ ਪ੍ਰਤੀਨਿਧੀ ਦੇ ਪੱਧਰ ’ਤੇ ਅੰਕੜਿਆਂ (ਡਾਟਾ) ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਇਨ੍ਹਾਂ ਦੇ ਪੱਧਰ ’ਤੇ ਡਾਟਾ ’ਚ ਸੰਨ੍ਹ ਲੱਗਣ ਦਾ ਖਦਸ਼ਾ ਵੱਧ ਹੁੰਦਾ ਹੈ। ਅਜਿਹੇ ’ਚ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਸਾਈਬਰ ਧੋਖਾਦੇਹੀ ਦੇ ‘ਹਾਟਸਪਾਟ’ ’ਤੇ ਬੈਂਕਿੰਗ ਪ੍ਰਤੀਨਿਧੀਆਂ ਨੂੰ ਜੋੜਨ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਧੋਖਾਦੇਹੀ ’ਚ ਵਰਤੇ ਸੂਖਮ ਏ. ਟੀ. ਐੱਮ. ਨੂੰ ਵੀ ਬਲਾਕ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ

ਸੂਤਰਾਂ ਨੇ ਦੱਸਿਆ ਕਿ ਸਾਈਬਰ ਸੁਰੱਖਿਆ ਨੂੰ ਵਧਾਉਣ ਅਤੇ ਵਿੱਤੀ ਧੋਖਾਦੇਹੀ ਨੂੰ ਰੋਕਣ ਨੂੰ ਲੈ ਕੇ ਹਾਲ ਹੀ ’ਚ ਇਕ ਅੰਤਰ-ਮੰਤਰਾਲਾ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ’ਚ ਇਹ ਸੁਝਾਅ ਦਿੱਤਾ ਗਿਆ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਅਨੁਸਾਰ 2023 ਦੌਰਾਨ ਵਿੱਤੀ ਸਾਈਬਰ ਧੋਖਾਦੇਹੀ ਦੇ 11,28,265 ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ’ਚ ਕੁਲ 7,488.63 ਕਰੋੜ ਰੁਪਏ ਦੀ ਧੋਖਾਦੇਹੀ ਹੋਈ। ਸਾਈਬਰ ਅਪਰਾਧ ਨਾਲ ਵਿਆਪਕ ਅਤੇ ਤਾਲਮੇਲ ਢੰਗ ਨਾਲ ਨਜਿੱਠਣ ਦੀ ਵਿਧੀ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲਾ ਰਾਹੀਂ ਦੇਸ਼ ’ਚ ‘ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ’ ਦੀ ਸਥਾਪਨਾ ਕੀਤੀ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News