PSEB 10ਵੀਂ ਜਮਾਤ ਵਾਲੇ ਹੋ ਜਾਣ ਤਿਆਰ, ਅੱਜ ਆ ਜਾਵੇਗਾ Result, ਇਕ ਕਲਿੱਕ 'ਤੇ ਇੰਝ ਕਰੋ ਚੈੱਕ
Thursday, Apr 18, 2024 - 10:13 AM (IST)
 
            
            ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਰਹੀਆਂ ਹਨ। ਪੰਜਾਬ ਬੋਰਡ ਦਾ 10ਵੀਂ ਜਮਾਤ ਦਾ ਨਤੀਜਾ 18 ਅਪ੍ਰੈਲ ਮਤਲਬ ਕਿ ਅੱਜ ਬਾਅਦ ਦੁਪਹਿਰ ਐਲਾਨਿਆ ਜਾਵੇਗਾ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ 'ਚ ਬੈਠੇ ਸਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। 10ਵੀਂ ਜਮਾਤ ਦਾ ਨਤੀਜਾ ਬੋਰਡ ਦੇ ਅਧਿਕਾਰੀਆਂ ਵਲੋਂ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਸਾਲ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਨੂੰ ਖ਼ਤਮ ਹੋਈਆਂ ਸਨ। ਇਸ ਪ੍ਰੀਖਿਆ 'ਚ ਕੁੱਲ 3 ਲੱਖ ਦੇ ਕਰੀਬ ਵਿਦਿਆਰਥੀ ਬੈਠੇ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਰਕਾਰੀ ਬੱਸ ਦੀਆਂ ਬ੍ਰੇਕਾਂ Fail, ਲੋਕਾਂ ਨੂੰ ਪਈਆਂ ਭਾਜੜਾਂ, ਦੇਖੋ ਮੌਕੇ ਦੀ ਵੀਡੀਓ
ਵਿਦਿਆਰਥੀ ਇੰਝ ਚੈੱਕ ਕਰ ਸਕਦੇ ਨੇ ਨਤੀਜਾ
ਵਿਦਿਆਰਥੀ ਇਸ ਲਿੰਕ https://pseb.ac.in/ ਰਾਹੀਂ ਵੀ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਹਨ। ਤੁਸੀਂ ਹੇਠਾਂ ਦਿੱਤੇ ਇਨ੍ਹਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ।
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਉਪਲੱਬਧ PSEB 10th Result 2024 ਲਿੰਕ ‘ਤੇ ਕਲਿੱਕ ਕਰੋ।
ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।
ਇਹ ਵੀ ਪੜ੍ਹੋ : 35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿੱਟ ਬਟਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ PSEB 10th Result 2024 ਸਕਰੀਨ ‘ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।
ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            