ਕੁੰਭ ਸਿਤਾਰਾ ਪੂਰਵ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ ਪਰ ਬਾਅਦ ’ਚ ਸਮਾਂ ਕਮਜ਼ੋਰ, ਪੜ੍ਹੋ ਬਾਕੀ ਰਾਸ਼ੀਆਂ ਬਾਰੇ
Monday, Oct 31, 2022 - 02:54 AM (IST)

ਮੇਖ : ਜਨਰਲ ਤੌਰ ’ਤੇ ਸਿਤਾਰਾ ਦੂਜਿਆਂ ’ਤੇ ਆਪ ਦੀ ਛਾਪ ਵਧਾਉਣ ਵਾਲਾ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ, ਵੱਡੇ ਲੋਕ ਆਪ ਦੇ ਪ੍ਰਤੀ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ।
ਬ੍ਰਿਖ : ਸਿਤਾਰਾ ਪੂਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਕਿਸੇ ’ਤੇ ਜ਼ਰੂਰਤ ਤੋਂ ਵੱਧ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਮਿਥੁਨ : ਸਿਤਾਰਾ ਪੂਰਵ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਆਪ ਨੂੰ ਹਰ ਕਦਮ ’ਤੇ ਅਹਿਤਿਆਤ ਵਰਤਣੀ ਹੋਵੇਗੀ, ਨੁਕਸਾਨ ਪ੍ਰੇਸ਼ਾਨੀ ਦਾ ਡਰ।
ਕਰਕ : ਸਿਤਾਰਾ ਪੂਰਵ ਦੁਪਹਿਰ ਤੱਕ ਨੁਕਸਾਨ ਪ੍ਰੇਸ਼ਾਨੀ ਵਾਲਾ, ਮਨ ਵੀ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਰਹੇਗਾ ਪਰ ਬਾਅਦ ’ਚ ਕਾਰੋਬਾਰੀ ਕੋਸ਼ਿਸ਼ਾਂ ਵੀ ਬਿਹਤਰ ਨਤੀਜਾ ਦੇਣਗੀਆਂ।
ਸਿੰਘ : ਸਿਤਾਰਾ ਪੂਰਵ ਦੁਪਹਿਰ ਤੱਕ ਬਿਹਤਰ, ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਅਤੇ ਬਿਹਤਰੀ ਦੇ ਹਾਲਾਤ ਬਣਨਗੇ ਪਰ ਬਾਅਦ ’ਤ ਸੋਚੇ ਬਗੈਰ ਕੋਈ ਕੋਸ਼ਿਸ਼ ਸ਼ੁਰੂ ਨਾ ਕਰੋ।
ਕੰਨਿਆ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਮਨ ’ਤੇ ਸਾਤਵਿਕ ਸੋਚ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
ਤੁਲਾ : ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ਦੇ ਯਤਨ ਅਤੇ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸਫਲਤਾ ਸਾਥ ਦੇਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ : ਸਿਤਾਰਾ ਪੂਰਵ ਦੁਪਹਿਰ ਤੱਕ ਆਮਦਨ ਲਈ ਚੰਗਾ ਪਰ ਬਾਅਦ ’ਚ ਆਪ ਹਿੰਮਤੀ, ਉਤਸ਼ਾਹੀ ਬਣੇ ਰਹੋਗੇ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਧਨ : ਜਿਹੜੇ ਲੋਕ ਆਪਣਾ ਖੁਦ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਧੰਦੇ ’ਚ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮਕਰ : ਸਿਤਾਰਾ ਪੂਰਵ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਨੁਕਸਾਨ ਦਾ ਡਰ, ਪਰ ਬਾਅਦ ’ਚ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਕੁੰਭ : ਸਿਤਾਰਾ ਪੂਰਵ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ, ਉਲਝਣਾਂ, ਮੁਸ਼ਕਲਾਂ ਉਭਰਦੀਆਂ ਰਹਿਣਗੀਆਂ।
ਮੀਨ : ਸਿਤਾਰਾ ਪੂਰਵ ਦੁਪਹਿਰ ਤੱਕ ਕਾਮਯਾਬੀ ਦੇਣ ਅਤੇ ਵੱਡੇ ਲੋਕਾਂ ਦੇ ਰੁਖ ’ਚ ਸਾਫਟਨੈੱਸ ਰੱਖਣ ਵਾਲਾ ਪਰ ਮਗਰੋਂ ਸਮਾਂ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ।
31 ਅਕਤੂਬਰ 2022, ਸੋਮਵਾਰ
ਕੱਤਕ ਸੁਦੀ ਤਿੱਥੀ ਸਪਤਮੀ (31 ਅਕਤੂਬਰ-1 ਨਵੰਬਰ ਮੱਧ ਰਾਤ 1.12 ਤੱਕ) ਅਤੇ ਮਗਰੋਂ ਤਿੱਥੀ ਅਸ਼ਟਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਧਨ ’ਚ
ਮੰਗਲ ਮਿਥੁਨ ’ਚ
ਬੁੱਧ ਤੁਲਾ ’ਚ
ਗੁਰੂ ਮੀਨ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਕੱਤਕ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 9 (ਕੱਤਕ), ਹਿਜਰੀ ਸਾਲ 1444, ਮਹੀਨਾ : ਰਬਿ ਉਲਸਾਨੀ, ਤਰੀਕ : 4, ਸੂਰਜ ਉਦੇ ਸਵੇਰੇ 6.46 ਵਜੇ, ਸੂਰਜ ਅਸਤ ਸ਼ਾਮ 5.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਖਾੜਾ (31 ਅਕਤੂਬਰ-1 ਨਵੰਬਰ ਮੱਧ ਰਾਤ 4.15 ਤੱਕ) ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਧ੍ਰਿਤੀ (ਸ਼ਾਮ 4.12 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਧਨ ਰਾਸ਼ੀ ’ਤੇ (ਪੂਰਵ ਦੁਪਹਿਰ 11.24 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (31 ਅਕਤੂਬਰ-1 ਨਵੰਬਰ ਮੱਧ ਰਾਤ 1.12 ’ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀਮਤੀ ਇੰਦਰਾ ਗਾਂਧੀ ਬਲਿਦਾਨ ਦਿਵਸ, ਸਰਦਾਰ ਪਟੇਲ ਜਯੰਤੀ, ਆਚਾਰੀਆ ਨਰਿੰਦਰ ਦੇਵ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)