ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਤੋਂ ਕਰਵਾਓ ਇਹ ਯੋਗ ਆਸਨ

05/25/2020 3:27:41 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਬੱਚਾ ਸਰੀਰਕ ਅਤੇ ਮਾਨਸਿਕ ਦੋਵਾਂ ਰੂਪਾਂ ਤੋਂ ਸਿਹਤਮੰਦ ਹੋਵੇ। ਹਾਲਾਂਕਿ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਮਾਪੇ ਉਨ੍ਹਾਂ ਦੇ ਖਾਣ-ਪੀਣ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਪਰ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਸਿਰਫ ਇੰਨਾ ਹੀ ਕਾਫ਼ੀ ਨਹੀਂ ਹੈ। ਬੱਚੇ ਸਿਹਤਮੰਦ ਰਹਿਣ ਇਸ ਲਈ ਜ਼ਰੂਰੀ ਹੈ ਕਿ ਉਹ ਸਰੀਰਕ ਗਤੀਵਿਧੀ 'ਤੇ ਵੀ ਧਿਆਨ ਦੇਣ। ਅਜਿਹੇ ਵਿਚ ਤੁਸੀਂ ਉਨ੍ਹਾਂ ਨੂੰ ਯੋਗਾ ਕਰਵਾ ਸਕਦੇ ਹੋ, ਜਿਸ ਨਾਲ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਵੀ ਰਹਿਣਗੇ ਅਤੇ ਉਨ੍ਹਾਂ ਦੀ ਵਾਧੂ ਗਤੀਵਿਧੀ ਵੀ ਹੋ ਜਾਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਯੋਗ ਕਰਵਾਉਣ ਨਾਲ ਕੀ-ਕੀ ਫਇਦੇ ਹੁੰਦੇ ਹਨ।

ਬੱਚਿਆਂ ਲਈ ਚੰਗਾ ਯੋਗ ਆਸਨ
ਬੱਚਿਆਂ ਨੂੰ ਰੋਜ਼ਾਨਾ ਵੇਕ ਐਂਡ ਸਟਰੇਚ, ਪ੍ਰਾਣਾਯਾਮ, ਭੁਜੰਗ ਆਸਨ, ਵ੍ਰਿਕਸ਼ ਆਸਨ, ਤਾਡਾ ਆਸਨ, ਨਟਰਾਜ ਆਸਨ ਵਰਗੀਆਂ ਕਸਰਤਾਂ ਕਰਵਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਕਰਨ ਨਾਲ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ- ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ਵਿਚ ਵੀ ਵਾਧਾ ਹੋਵੇਗਾ।

PunjabKesari
ਸਰੀਰਕ ਸ਼ਕਤੀ ਅਤੇ ਲਚੀਲਾਪਨ
ਮੋਬਾਇਲ, ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਡਿਵਾਇਸ ਕਾਰਨ ਬੱਚਿਆਂ ਦੀ ਸਰੀਰਕ ਗਤੀਵਿਧੀ ਵਿਚ ਦਿਲਚਸਪੀ ਖਤਮ ਹੋ ਰਹੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਯੋਗਾ ਕਰਵਾ ਸਕਦੇ ਹੋ। ਯੋਗਾ ਕਰਨ ਵਿਚ ਆਸਾਨ ਹੁੰਦਾ ਹੈ ਅਤੇ ਇਹ ਬੱਚਿਆਂ ਵਿਚ ਸਰੀਰਕ ਸ਼ਕਤੀ ਅਤੇ ਮਾਂਸਪੇਸ਼ੀਆਂ ਵਿਚ ਲਚੀਲਾਪਨ ਵੀ ਵਧਾਉਂਦਾ ਹੈ।

ਵਧਾਉਂਦਾ ਹੈ ਇਕਾਗਰਤਾ
ਯੋਗਾ ਵਿਚ ਮੈਡੀਟੇਸ਼ਨ ਦੇ ਕਈ ਪ੍ਰਕਾਰ ਹੁੰਦੇ ਹਨ, ਜਿਸ ਵਿਚ ਵਿਅਕਤੀ ਨੂੰ ਕੁੱਝ ਸਮੇਂ ਲਈ ਸ਼ਾਂਤ ਰਹਿਣਾ ਪੈਂਦਾ ਹੈ। ਯੋਗਾ ਕਰਨ ਨਾਲ ਬੱਚੇ ਦਾ ਧਿਆਨ, ਇਕਾਗਰਤਾ ਅਤੇ ਯਾਦਦਾਸ਼ਤ ਸ਼ਕਤੀ ਵੀ ਵੱਧਦੀ ਹੈ, ਜੋ ਉਸ ਨੂੰ ਪੜ੍ਹਾਈ ਵਿਚ ਚੰਗਾ ਪ੍ਰਦਰਸ਼ਨ ਕਰਨ ਵਿਚ ਸਹਾਇਕ ਹੁੰਦੀ ਹੈ।

ਤਣਾਅ ਅਤੇ ਚਿੰਤਾ ਨੂੰ ਕਰੇ ਘੱਟ
ਪੜ੍ਹਾਈ ਜਾਂ ਹੋਰ ਕਿਸੇ ਕਾਰਨ ਕਰਕੇ ਬੱਚੇ ਤਣਾਅ ਜਾਂ ਐਂਗਜਾਇਟੀ ਡਿਸਆਰਡਰ ਦੀ ਲਪੇਟ ਵਿਚ ਆ ਜਾਂਦੇ ਹਨ ਪਰ ਰੋਜ਼ਾਨਾ ਯੋਗਾ ਕਰਨ ਨਾਲ ਬੱਚੇ ਇਸ ਤੋਂ ਬਚੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਦਮਾ, ਦਿਲ ਦੀ ਬੀਮਾਰੀ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਪਰੇਸ਼ਾਨੀਆਂ ਤੋਂ ਵੀ ਦੂਰ ਰਹਿੰਦੇ ਹਨ, ਜੋ ਅੱਜ-ਕੱਲ ਛੋਟੇ ਬੱਚਿਆਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ।

PunjabKesari

ਇਮੀਊਨਿਟੀ ਵਧਾਉਣ ਵਿਚ ਮਦਦਗਾਰ
ਯੋਗਾ ਵਿਚ ਡੂੰਘਾ ਸਾਹ ਲੈਣ ਦੇ ਕੁੱਝ ਤਰੀਕੇ ਦੱਸੇ ਜਾਂਦੇ ਹਨ, ਜੋ ਬੱਚੇ ਦੇ ਸੰਪੂਰਣ ਤੰਤਰ ਨੂੰ ਸਾਫ ਕਰਦਾ ਹੈ ਅਤੇ ਉਸਦੇ ਅੰਦਰੂਨੀ ਅੰਗਾਂ ਨੂੰ ਮਜਬੂਤ ਬਣਾਉਂਦਾ ਹੈ। ਇਸ ਨਾਲ ਬੱਚੇ ਦੀ ਇਮੀਊਨਿਟੀ ਵੱਧਦੀ ਹੈ ਅਤੇ ਉਹ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ।

ਡਾਕਟਰੀ ਸਿਹਤ ਸਮੱਸਿਆਵਾਂ ਤੋਂ ਦੂਰ
ਅੱਜ-ਕੱਲ ਵੱਡਿਆਂ ਦੇ ਨਾਲ-ਨਾਲ ਬੱਚਿਆਂ ਵਿਚ ਵੀ ਸਾਹ, ਸ਼ੂਗਰ, ਹਾਈਪਰਟੈਂਸ਼ਨ, ਆਈ.ਬੀ.ਐਸ. ਸਿੰਡਰੋਮ ਅਤੇ ਦਮਾ ਆਦਿ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਪਰ ਰੋਜ਼ਾਨਾ ਯੋਗਾ ਕਰਨ ਨਾਲ ਬੱਚੇ ਅਜਿਹੀਆਂ ਗੰਭੀਰ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ। ਜੇਕਰ ਬੱਚੇ ਨੂੰ ਕੋਈ ਬੀਮਾਰੀ ਹੈ ਤਾਂ ਤੁਸੀਂ ਮਾਹਰਾਂ ਤੋਂ ਰਾਏ ਲੈ ਕੇ ਉਨ੍ਹਾਂ ਨੂੰ ਯੋਗਾ ਕਰਵਾ ਸਕਦੇ ਹੋ ।

PunjabKesari
ਸਕੂਲ ਵਿਚ ਵਧੀਆ ਪ੍ਰਦਰਸ਼ਨ
ਯੋਗਾ ਬੱਚਿਆਂ ਨੂੰ ਤਣਾਅ ਅਤੇ ਚਿੰਤਾ ਤੋਂ ਦੂਰ ਰੱਖਦਾ ਹੈ। ਨਾਲ ਹੀ ਇਸ ਤੋਂ ਉਨ੍ਹਾਂ ਦਾ ਵਿਸ਼ਵਾਸ ਵੱਧਦਾ ਹੈ, ਜਿਸ ਨਾਲ ਉਹ ਸਕੂਲ ਵਿਚ ਵਧੀਆ ਪਰਫਾਰਮੈਂਸ ਦਿੰਦੇ ਹਨ। ਫਿਰ ਗੱਲ ਚਾਹੇ ਪੜ੍ਹਾਈ ਦੀ ਹੋਵੇ ਜਾਂ ਵਾਧੂ ਗਤੀਵਿਧੀ ਦੀ।


cherry

Content Editor

Related News