ਕਲਯੁਗੀ ਪਤੀ ਦੀ ਹੈਵਾਨੀਅਤ! ਬੱਚਿਆਂ ਦੀ ਸਕੂਲ ਫੀਸ ਲਈ ਪੈਸੇ ਮੰਗਣ ''ਤੇ ਪਤਨੀ ਨਾਲ ਕੀਤੀ ਦਰਿੰਦਗੀ

Monday, Apr 13, 2026 - 05:23 PM (IST)

ਕਲਯੁਗੀ ਪਤੀ ਦੀ ਹੈਵਾਨੀਅਤ! ਬੱਚਿਆਂ ਦੀ ਸਕੂਲ ਫੀਸ ਲਈ ਪੈਸੇ ਮੰਗਣ ''ਤੇ ਪਤਨੀ ਨਾਲ ਕੀਤੀ ਦਰਿੰਦਗੀ

ਲੁਧਿਆਣਾ (ਰਾਜ): ਲੁਧਿਆਣਾ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਨੇ ਆਪਣੇ ਹੀ ਪਤੀ ਉੱਤੇ ਗੰਭੀਰ ਅਤੇ ਰੂਹ ਕੰਬਾਊ ਦੋਸ਼ ਲਗਾਏ ਹਨ। ਪੀੜਤਾ ਦਾ ਦੋਸ਼ ਹੈ ਕਿ ਉਸ ਦਾ ਪਤੀ ਨਾ ਸਿਰਫ਼ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ, ਸਗੋਂ ਘਰ ਦੇ ਖਰਚ ਅਤੇ ਬੱਚਿਆਂ ਦੀ ਸਕੂਲ ਫੀਸ ਮੰਗਣ ਦੇ ਬਦਲੇ ਉਸ ਨਾਲ ਜ਼ਬਰਦਸਤੀ ਗੈਰ-ਕੁਦਰਤੀ ਸਬੰਧ ਬਣਾਉਣ ਵਰਗੀਆਂ ਘਿਨੌਣੀਆਂ ਹਰਕਤਾਂ ਕਰਦਾ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੋਂ ਬਾਅਦ ਮੁਲਜ਼ਮ ਪਤੀ ਵਿਵੇਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਮਹਿਲਾ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 11 ਦਸੰਬਰ 2008 ਨੂੰ ਵਿਵੇਕ ਕੁਮਾਰ ਦੇ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਅਤੇ ਉਸ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਦੇ ਮੁਤਾਬਕ, ਜਦੋਂ ਵੀ ਉਹ ਆਪਣੇ ਪਤੀ ਤੋਂ ਘਰ ਚਲਾਉਣ ਲਈ ਪੈਸੇ ਜਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਮੰਗਦੀ, ਤਾਂ ਦੋਸ਼ੀ ਪਤੀ ਉਸ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਦਾ ਸੀ।

ਵਿਰੋਧ ਕਰਨ 'ਤੇ ਬਣਾਈ ਵੀਡੀਓ, ਅੱਧੀ ਰਾਤ ਘਰੋਂ ਕੱਢਿਆ

ਮਹਿਲਾ ਨੇ ਬੇਹੱਦ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਪਤੀ ਉਸ ਦੇ ਨਾਲ ਗੈਰ-ਕੁਦਰਤੀ ਤੌਰ 'ਤੇ ਸਬੰਧ ਬਣਾਉਂਦਾ ਸੀ। ਪੀੜਤਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕੋਲ ਇਸ ਘਿਨੌਣੀ ਹਰਕਤ ਦੀ ਵੀਡੀਓ ਕਲਿੱਪ ਵੀ ਮੌਜੂਦ ਹੈ, ਜਿਸ ਨੂੰ ਉਹ ਸਬੂਤ ਦੇ ਤੌਰ 'ਤੇ ਪੁਲਸ ਨੂੰ ਸੌਂਪਣ ਲਈ ਤਿਆਰ ਹੈ। ਜਦੋਂ ਵੀ ਉਸ ਨੇ ਇਸ ਜ਼ੁਲਮ ਦਾ ਵਿਰੋਧ ਕੀਤਾ, ਤਾਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਫ਼ਿਰ ਇਸੇ ਰੰਜਿਸ਼ ਦੇ ਚਲਦੇ ਉਸ ਨੂੰ 7 ਅਪ੍ਰੈਲ ਨੂੰ ਧੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਿੱਤਾ।


author

Anmol Tagra

Content Editor

Related News