ਪੰਜਾਬ 'ਚ ਪੈਟਰੋਲ-ਡੀਜ਼ਲ ਤੇ LPG ਦੀ ਸਪਲਾਈ ਨੂੰ ਲੈ ਕੇ ਵੱਡੀ ਖ਼ਬਰ, ਧਿਆਨ ਰੱਖਣ ਖਪਤਕਾਰ

Saturday, Apr 04, 2026 - 01:56 PM (IST)

ਪੰਜਾਬ 'ਚ ਪੈਟਰੋਲ-ਡੀਜ਼ਲ ਤੇ LPG ਦੀ ਸਪਲਾਈ ਨੂੰ ਲੈ ਕੇ ਵੱਡੀ ਖ਼ਬਰ, ਧਿਆਨ ਰੱਖਣ ਖਪਤਕਾਰ

ਚੰਡੀਗੜ੍ਹ (ਜ.ਬ) : ਤੇਲ ਮਾਰਕੀਟਿੰਗ ਕੰਪਨੀਆਂ ਨੇ ਪੰਜਾਬ ਵਿਚ ਪੈਟਰੋਲੀਅਮ ਉਤਪਾਦਾਂ ਅਤੇ ਐੱਲ. ਪੀ. ਜੀ. ਦੀ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਆਈ. ਓ. ਸੀ. ਐੱਲ. ਅਤੇ ਪੰਜਾਬ ਲਈ ਤੇਲ ਉਦਯੋਗ ਦੇ ਸੂਬਾ ਪੱਧਰੀ ਕੋਆਰਡੀਨੇਟਰ ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ ਮੋਟਰ ਸਪਿਰਿਟ (ਐੱਮ. ਐੱਸ.) ਅਤੇ ਹਾਈ-ਸਪੀਡ ਡੀਜ਼ਲ (ਐੱਚ. ਐੱਸ. ਡੀ.) ਦਾ ਸਟਾਕ ਪੂਰੇ ਸੂਬੇ ਵਿਚ ਸਾਧਾਰਨ ਪੱਧਰ ’ਤੇ ਹੈ ਅਤੇ ਰਿਟੇਲ ਆਊਟਲੈੱਟਸ ’ਤੇ ਨਿਰਵਿਘਨ ਵਿਕਰੀ ਲਈ ਲੋੜੀਂਦਾ ਤੇਲ ਹੈ।

ਇਹ ਵੀ ਪੜ੍ਹੋ : ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਐੱਲ. ਪੀ. ਜੀ. ਦੇ ਬੌਟਲਿੰਗ ਪਲਾਂਟਸ ’ਤੇ ਵੀ ਸਟਾਕ ਤਸੱਲੀਬਖਸ਼ ਹੈ। ਉਨ੍ਹਾਂ ਨੇ ਖਪਤਕਾਰਾਂ ਨੂੰ ਘਬਰਾਹਟ ਵਿਚ ਖਰੀਦਦਾਰੀ ਨਾ ਕਰਨ ਅਤੇ ਐੱਲ. ਪੀ. ਜੀ. ਸਿਲੰਡਰ ਦੀ ਬੁਕਿੰਗ ਕੇਵਲ ਡਿਜੀਟਲ ਮਾਧਿਅਮ ਰਾਹੀਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸੂਬੇ ਦੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, 8 ਤੇ 14 ਅਪ੍ਰੈਲ ਨੂੰ ਗਜ਼ਟਿਡ ਛੁੱਟੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News