8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...

Monday, Apr 06, 2026 - 01:09 PM (IST)

8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...

ਕਰਤਾਰਪੁਰ (ਸਾਹਨੀ)- ਕਰਤਾਰਪੁਰ ਦੇ ਪਿੰਡ ਪੱਤੜ ਕਲਾਂ ਵਿਖੇ ਧਾਰਮਿਕ ਨਿਸ਼ਾਨ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਐਤਵਾਰ ਹੋਈ ਸਾਂਝੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ 8 ਅਪ੍ਰੈਲ ਨੂੰ ਕਰਤਾਰਪੁਰ ਵਿਖੇ ਅੰਮ੍ਰਿਤਸਰ-ਜਲੰਧਰ ਹਾਈਵੇਅ ਜਾਮ ਕੀਤਾ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ (ਯੂਥ ਵਿੰਗ) ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਜਦੋਂ ਹਾਈਵੇਅ ਜਾਮ ਕਰਨ ਦਾ ਪ੍ਰਸਤਾਵ ਧਰਨਾਕਾਰੀਆਂ ਸਾਹਮਣੇ ਰੱਖਿਆ ਤਾਂ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਇਸ ’ਤੇ ਸਹਿਮਤੀ ਜਤਾਈ। 

ਇਹ ਵੀ ਪੜ੍ਹੋ: ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...

PunjabKesari

ਮੀਟਿੰਗ ਵਿਚ ਕਸ਼ਮੀਰ ਸਿੰਘ ਘੁੱਗਸ਼ੋਰ, ਅੰਬੇਡਕਰ ਸੈਨਾ ਪੰਜਾਬ ਦੇ ਬਲਵਿੰਦਰ ਬੁੱਗਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਮਹਿੰਦਰ ਸਿੰਘ ਹਮੀਰਾ, ਆਦਿਵਾਸੀ ਗੁਰੂ ਗਿਆਨ ਨਾਥ ਸੰਘਰਸ਼ ਦਲ ਦੇ ਜੱਸੀ ਅਤੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ-ਪ੍ਰਧਾਨ ਡਾ. ਹਰਜਿੰਦਰ ਮੱਟੂ ਸਮੇਤ ਕਈ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਰਵੀਪਾਲ ਸਿੰਘ (ਸ੍ਰੀ ਅਨੰਦਪੁਰ ਸਾਹਿਬ ਵਾਲੇ), ਬਾਬਾ ਹੀਰਾ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ 'ਹੰਭਾਉਣ-ਥਕਾਉਣ' ਦੀ ਨੀਤੀ ਅਪਣਾ ਕੇ ਮੂਕ ਦਰਸ਼ਕ ਬਣਿਆ ਬੈਠਾ ਹੈ। ਉਨ੍ਹਾਂ ਕਿਹਾ ਕਿ 2 ਅਪ੍ਰੈਲ ਤੋਂ ਸੈਂਕੜੇ ਮਰਦ-ਔਰਤਾਂ ਥਾਣੇ ਸਾਹਮਣੇ ਲਿੰਕ ਸੜਕ 'ਤੇ ਦਿਨ-ਰਾਤ ਦਾ ਧਰਨਾ ਲਗਾ ਕੇ ਬੈਠੇ ਹਨ ਪਰ ਅੱਜ ਚੌਥੇ ਦਿਨ ਵੀ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋਇਆ। ਅਧਿਕਾਰੀਆਂ ਵੱਲੋਂ ਥਾਣੇ ਦੇ ਮੁੱਖ ਗੇਟ ਨੂੰ ਜਿੰਦਰਾ ਮਾਰ ਕੇ ਆਮ ਲੋਕਾਂ ਲਈ ਬੰਦ ਕਰਨਾ ਪ੍ਰਸ਼ਾਸਨ ਦੇ ਗ਼ਲਤ ਰਵੱਈਏ ਨੂੰ ਦਰਸਾਉਂਦਾ ਹੈ। ਇਸ ਮੌਕੇ ਸਰਬਜੀਤ ਸਿੰਘ, ਮੰਗਾ ਸਿੰਘ, ਵਿੱਕੀ ਪੱਤੜ ਅਤੇ ਸੰਨੀ ਸਿੰਘ ਨੇ ਵੀ ਸੰਬੋਧਨ ਕਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।

ਇਹ ਵੀ ਪੜ੍ਹੋ: Punjab: ਜੰਗ ਦਾ ਅਸਰ ਦਿੱਸਣਾ ਸ਼ੁਰੂ! ਹੋਟਲ, ਢਾਬੇ ਤੇ ਛੋਟੇ ਕਾਰੋਬਾਰ ਚਲਾਉਣ ਵਾਲੇ ਹੁਣ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News