ਸਕੂਲਾਂ ਲਈ ਨਵਾਂ ਫ਼ੈਸਲਾ! ਹੁਣ 3rd ਤੋਂ 8th Class ਤਕ ਦੇ ਵਿਦਿਆਰਥੀਆਂ ਨੂੰ...

Thursday, Apr 02, 2026 - 11:59 AM (IST)

ਸਕੂਲਾਂ ਲਈ ਨਵਾਂ ਫ਼ੈਸਲਾ! ਹੁਣ 3rd ਤੋਂ 8th Class ਤਕ ਦੇ ਵਿਦਿਆਰਥੀਆਂ ਨੂੰ...

ਲੁਧਿਆਣਾ (ਵਿੱਕੀ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਅਤੇ ਸਿੱਖਿਆ ਮੰਤਰਾਲੇ ਨੇ ਸਕੂਲੀ ਸਿੱਖਿਆ ਵਿਚ ਵੱਡੀ ਤਬਦੀਲੀ ਕਰਦਿਆਂ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਕੰਪਿਊਟੇਸ਼ਨਲ ਥਿੰਕਿੰਗ ਦਾ ਨਵਾਂ ਕੋਰਸ ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨੂੰ ਸ਼ੁਰੂਆਤੀ ਪੱਧਰ ਤੋਂ ਹੀ ਡਿਜੀਟਲ ਅਤੇ ਤਕਨੀਕੀ ਦੁਨੀਆ ਲਈ ਤਿਆਰ ਕਰਨਾ ਹੈ। ਸੀ.ਬੀ.ਐੱਸ.ਈ. ਵੱਲੋਂ ਜਾਰੀ ਇਸ ਪਾਠਕ੍ਰਮ ਵਿਚ ਵਿਦਿਆਰਥੀਆਂ ਨੂੰ ਸਰਲ ਅਤੇ ਗਤੀਵਿਧੀ-ਅਧਾਰਿਤ ਤਰੀਕੇ ਨਾਲ ਏ.ਆਈ. ਦੀ ਬੁਨਿਆਦੀ ਸਮਝ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਧਿਆਪਕਾਂ ਲਈ ਹੈਂਡਬੁੱਕ ਅਤੇ ਵਿਦਿਆਰਥੀਆਂ ਲਈ ਅਧਿਐਨ ਸਮੱਗਰੀ ਵੀ ਉਪਲਬਧ ਕਰਵਾਈ ਜਾਵੇਗੀ, ਜਿਸ ਨਾਲ ਪੜ੍ਹਾਈ ਨੂੰ ਆਸਾਨ ਅਤੇ ਦਿਲਚਸਪ ਬਣਾਇਆ ਜਾ ਸਕੇ। 

ਬੱਚਿਆਂ ਲਈ ਫਾਇਦਾ

ਇਸ ਨਵੇਂ ਪਾਠਕ੍ਰਮ ਨਾਲ ਬੱਚਿਆਂ ਵਿਚ ਲੌਜੀਕਲ ਥਿੰਕਿੰਗ (ਤਰਕਸ਼ੀਲ ਸੋਚ), ਪ੍ਰੌਬਲਮ ਸੋਲਵਿੰਗ (ਸਮੱਸਿਆ ਹੱਲ ਕਰਨ ਦੀ ਸਮਰੱਥਾ) ਅਤੇ ਰਚਨਾਤਮਕਤਾ ਵਿਕਸਿਤ ਹੋਵੇਗੀ। ਏ.ਆਈ. ਦੀ ਸ਼ੁਰੂਆਤੀ ਸਮਝ ਮਿਲਣ ਨਾਲ ਉਹ ਭਵਿੱਖ ਵਿਚ ਤਕਨੀਕ ਨਾਲ ਜੁੜੇ ਕਰੀਅਰ ਵਿਕਲਪਾਂ ਲਈ ਤਿਆਰ ਹੋ ਸਕਣਗੇ। ਨਾਲ ਹੀ ਡਿਜੀਟਲ ਸਾਖਰਤਾ ਵਧੇਗੀ ਅਤੇ ਬੱਚੇ ਸਮਝਦਾਰੀ ਨਾਲ ਤਕਨੀਕ ਦੀ ਵਰਤੋਂ ਕਰਨਾ ਸਿੱਖਣਗੇ।

ਸਕੂਲਾਂ ਨੂੰ ਕੀ ਕਰਨਾ ਹੋਵੇਗਾ?

  •    ਅਧਿਆਪਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੰਪਿਊਟੇਸ਼ਨਲ ਥਿੰਕਿੰਗ ਨਾਲ ਜੁੜੀ ਟ੍ਰੇਨਿੰਗ ਦਿੱਤੀ ਜਾਵੇਗੀ।
  •    ਜਮਾਤ ਅਨੁਸਾਰ ਗਤੀਵਿਧੀ-ਅਧਾਰਿਤ ਪੜ੍ਹਾਈ ਨੂੰ ਅਪਣਾਉਣਾ ਹੋਵੇਗਾ।
  •    ਸਕੂਲਾਂ ਨੂੰ ਡਿਜੀਟਲ ਸਰੋਤ ਅਤੇ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨਾ ਹੋਵੇਗਾ।
  •    ਵਿਦਿਆਰਥੀਆਂ ਦਾ ਮੁਲਾਂਕਣ ਰਵਾਇਤੀ ਪ੍ਰੀਖਿਆ ਦੀ ਬਜਾਏ ਪ੍ਰੋਜੈਕਟ ਅਤੇ ਪ੍ਰੈਕਟੀਕਲ ਆਧਾਰ 'ਤੇ ਕੀਤਾ ਜਾਵੇਗਾ।

ਬਾਕੀ ਜਮਾਤਾਂ ਲਈ ਵੀ ਲਿਆਂਦਾ ਜਾਵੇਗਾ ਕੋਰਸ

ਜਾਣਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ 9ਵੀਂ ਅਤੇ 10ਵੀਂ ਜਮਾਤ ਲਈ ਵੀ ਇਹ ਕੋਰਸ ਲਿਆਂਦਾ ਜਾਵੇਗਾ, ਜਦੋਂ ਕਿ 11ਵੀਂ ਅਤੇ 12ਵੀਂ ਵਿਚ ਇਸ ਨੂੰ ਚੋਣਵੇਂ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇਗਾ। ਇਹ ਪਹਿਲਕਦਮੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਰੂਪ ਹੈ ਜਿਸ ਦਾ ਮਕਸਦ ਸਿੱਖਿਆ ਨੂੰ ਆਧੁਨਿਕ ਅਤੇ ਰੁਜ਼ਗਾਰ ਮੁਖੀ ਬਣਾਉਣਾ ਹੈ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਭਾਰਤ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ।

ਨਵੇਂ ਸਿਲੇਬਸ ਦੀ ਖਾਸੀਅਤ

  •    ਪੜ੍ਹਾਈ ਦਾ ਤਰੀਕਾ ਵੱਖਰਾ ਅਤੇ ਵਧੇਰੇ ਦਿਲਚਸਪ ਹੋਵੇਗਾ।
  •    ਖੇਡਾਂ, ਪਹੇਲੀਆਂ ਅਤੇ ਗਤੀਵਿਧੀਆਂ ਰਾਹੀਂ ਸਿੱਖਣ 'ਤੇ ਜ਼ੋਰ ਦਿੱਤਾ ਜਾਵੇਗਾ।
  •    ਵੱਡੇ ਸਵਾਲਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਹੱਲ ਕਰਨ ਦੀ ਸਮਝ ਵਿਕਸਿਤ ਕਰਨਾ।
  •    ਸਮੂਹਿਕ ਚਰਚਾ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨਾ।
  •    ਰੱਟੇ ਦੀ ਬਜਾਏ ਸਮਝ ਅਤੇ ਹੁਨਰ ਅਧਾਰਿਤ ਪੜ੍ਹਾਈ 'ਤੇ ਫੋਕਸ।
  •    ਪ੍ਰੀਖਿਆ ਪ੍ਰਣਾਲੀ ਵਿੱਚ ਵੀ ਬਦਲਾਅ, ਪ੍ਰਯੋਗਾਤਮਕ ਅਤੇ ਪ੍ਰਾਜੈਕਟ ਅਧਾਰਿਤ ਮੁਲਾਂਕਣ।
  •    ਵਿਦਿਆਰਥੀਆਂ ਦੀ ਰਚਨਾਤਮਕ ਸੋਚ ਅਤੇ ਸਮਝ ਨੂੰ ਪਹਿਲ।

author

Anmol Tagra

Content Editor

Related News