ਪੰਜਾਬ ''ਚ 3 ਦਿਨਾਂ ਲਈ ਇਹ ਰਸਤੇ ਰਹਿਣਗੇ ਬੰਦ! ਬਦਲਿਆ ਗਿਆ ਰੂਟ
Sunday, Apr 05, 2026 - 01:56 PM (IST)
ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ-ਮਾਜਰੀ ਰੋਡ ’ਤੇ ਪੈਂਦੀ ਭਾਖੜਾ ਨਹਿਰ ’ਤੇ ਲੋਹੇ ਦੇ ਪੁਲ ਦਾ ਢਾਂਚਾ ਰੱਖਿਆ ਜਾਣਾ ਹੈ ਇਸ ਕਾਰਨ ਉਕਤ ਰੋਡ ਦੀ ਆਵਾਜਾਈ ਤਿੰਨ ਦਿਨਾਂ ਲਈ ਬੰਦ ਰੱਖੀ ਜਾਵੇਗੀ ਅਤੇ ਟ੍ਰੈਫਿਕ ਦੇ ਬਦਲਵੇਂ ਰੂਟ ਤਹਿ ਕੀਤੇ ਗਏ ਹਨ। ਇਸ ਸਬੰਧ ’ਚ ਪੀ. ਡਬਲਿਊ. ਡੀ. ਦੇ ਜੇ. ਈ. ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੂਪਨਗਰ-ਗੋਬਿੰਦ ਵੈਲੀ, ਮਾਜਰੀ ਜੱਟਾਂ, ਅਕਬਰਪੁਰ, ਬਾਗਵਾਲੀ, ਸਨਾਣਾ, ਫਤਿਹਪੁਰ, ਭੰਗਾਲਾ ਰੋਡ ਦੇ ਉੱਤੇ ਗੋਬਿੰਦ ਵੈਲੀ ਦੇ ਨੇੜੇ ਭਾਖੜਾ ਨਹਿਰ ’ਤੇ ਲੋਹੇ ਦਾ ਪੁਲ ਲੱਗ ਰਿਹਾ ਹੈ, ਜਿਸ ਦਾ ਢਾਂਚਾ ਬਿਲਕੁੱਲ ਤਿਆਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ ਚਾਹ ਦੋ ਦਿਨ ਰਹਿਣ ਮਗਰੋਂ...

ਉਨ੍ਹਾਂ ਦੱਸਿਆ ਕਿ ਹੁਣ ਇਹ ਢਾਂਚਾ ਨਹਿਰ ’ਤੇ 5, 6, 7 ਅਪ੍ਰੈਲ ਤਿੰਨ ਦਿਨਾਂ ’ਚ ਰੱਖਿਆ ਜਾਣਾ ਹੈ। ਉਨ੍ਹਾਂ ਇਸ ਰੋਡ ਨਾਲ ਸਬੰਧ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਪੰਜ-ਛੇ ਅਤੇ ਸੱਤ ਅਪ੍ਰੈਲ ਨੂੰ ਰੂਪਨਗਰ ਤੋਂ ਗੋਬਿੰਦ ਵੈਲੀ, ਮਾਜਰੀ, ਮਾਜਰੀ ਜੱਟਾਂ, ਅਕਬਰਪੁਰ ਬਾਗਵਾਲੀ, ਸਨਣਾ ਵਾਲਾ ਰਾਹ ਬੰਦ ਕੀਤਾ ਕੀਤਾ ਜਾ ਰਿਹਾ ਅਤੇ ਲੋਕਾਂ ਦੀ ਮੁਸ਼ਕਿਲ ਨੂੰ ਧਿਆਨ 'ਚ ਰੱਖਦੇ ਹੋਏ ਟ੍ਰੈਫਿਕ ਦੇ ਬਦਲਵੇਂ ਰੂਟ ਤੈਅ ਕੀਤੇ ਗਏ ਹਨ, ਜਿਸ ’ਚ ਛੋਟੇ ਵਾਹਨਾਂ ਲਈ ਗਰੇਵਾਲ ਤੋਂ ਕੋਟਲਾ, ਰੂਪਨਗਰ ਅਤੇ ਵੱਡੇ ਵਾਹਨਾਂ ਲਈ ਬਦਲਵਾਂ ਰੂਟ ਪੁਰਖਾਲੀ ਤੋਂ ਵਾਇਆ ਰੰਗੀਲਪੁਰ ਰੂਪਨਗਰ ਹੋਵੇਗਾ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇਗਾ। ਉਨ੍ਹਾਂ ਕਿਹਾ ਪੁਲ ਲੋਕਾਂ ਦੀ ਸੁਵਿਧਾ ਲਈ ਲੱਗ ਰਿਹਾ ਹੈ, ਇਸ ਲਈ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।
ਇਹ ਵੀ ਪੜ੍ਹੋ: ਕਿਉਂ ਕਿਹਾ ਜਾਂਦੈ ਅੰਬ ਨੂੰ ਫਲਾਂ ਦਾ ਰਾਜਾ ? Pinkoo TV ਦੀ ਇਸ ਵੀਡੀਓ ਰਾਹੀਂ ਬੱਚਿਆਂ ਦਾ ਕਰੋ ਮਨੋਰੰਜਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
