ਬ੍ਰਾਈਡਲ ਨੂੰ ਰਾਇਲ ਲੁੱਕ ਦੇ ਰਹੇ ਹਨ ਥ੍ਰੈੱਡ ਵਰਕ ਲਹਿੰਗਾ ਚੋਲੀ

Tuesday, Feb 17, 2026 - 09:59 AM (IST)

ਬ੍ਰਾਈਡਲ ਨੂੰ ਰਾਇਲ ਲੁੱਕ ਦੇ ਰਹੇ ਹਨ ਥ੍ਰੈੱਡ ਵਰਕ ਲਹਿੰਗਾ ਚੋਲੀ

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਲਹਿੰਗਾ ਚੋਲੀ ਸਦੀਆਂ ਤੋਂ ਔਰਤਾਂ ਅਤੇ ਮੁਟਿਆਰਾਂ ਦਾ ਸਭ ਤੋਂ ਪਿਆਰਾ ਪਹਿਰਾਵਾ ਰਿਹਾ ਹੈ। ਸੂਟ ਅਤੇ ਸਾੜ੍ਹੀ ਦੇ ਨਾਲ-ਨਾਲ ਲਹਿੰਗਾ ਚੋਲੀ ਦਾ ਕ੍ਰੇਜ਼ ਕਦੇ ਘੱਟ ਨਹੀਂ ਹੋਇਆ। ਗਾਊਨ ਅਤੇ ਫਿਊਜ਼ਨ ਡਰੈੱਸਿਜ਼ ਦੇ ਦੌਰ ’ਚ ਵੀ ਲਹਿੰਗਾ-ਚੋਲੀ ਆਪਣੀ ਵੱਖਰੀ ਪਛਾਣ ਬਣਾਏ ਹੋਏ ਹੈ। ਇਸ ’ਚ ਵੱਖ-ਵੱਖ ਕਿਸਮਾਂ ਦੇ ਐਂਬ੍ਰਾਇਡਰੀ ਵਰਕ ਜਿਵੇਂ ਸਟੋਨ, ਬੀਡਸ, ਮਿਰਰ, ਸੀਕਵੈਂਸ ਅਤੇ ਥ੍ਰੈੱਡ ਵਰਕ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਵਿਚੋਂ ਥ੍ਰੈੱਡ ਵਰਕ ਲਹਿੰਗਾ ਚੋਲੀ ਹਮੇਸ਼ਾ ਤੋਂ ਸਦਾਬਹਾਰ ਅਤੇ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਬਦਲ ਰਿਹਾ ਹੈ।

ਥ੍ਰੈੱਡ ਵਰਕ ਲਹਿੰਗਾ ਚੋਲੀ ’ਚ ਚਮਕੀਲੇ ਧਾਗਿਆਂ ਨਾਲ ਗੁੰਝਲਦਾਰ ਡਿਜ਼ਾਈਨ ਬਣਾਏ ਜਾਂਦੇ ਹਨ, ਜਿਨ੍ਹਾਂ ’ਚ ਗੋਲਡਨ, ਸਿਲਵਰ ਜਾਂ ਮਲਟੀਕਲਰ ਥ੍ਰੈੱਡਸ ਦਾ ਇਸਤੇਮਾਲ ਹੁੰਦਾ ਹੈ। ਥ੍ਰੈੱਡ ਵਰਕ ਦੀ ਇਕ ਹੋਰ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਜਲਦੀ ਖਰਾਬ ਨਹੀਂ ਹੁੰਦਾ ਅਤੇ ਲੰਬੇ ਸਮੇਂ ਤੱਕ ਨਵਾਂ ਦਿਖਦਾ ਰਹਿੰਦਾ ਹੈ। ਬ੍ਰਾਈਡਲ ਥ੍ਰੈੱਡ ਵਰਕ ਲਹਿੰਗਾ ਚੋਲੀ ’ਚ ਅਕਸਰ ਰੈੱਡ, ਮੈਰੂਨ, ਗੋਲਡਨ ਜਾਂ ਡਾਰਕ ਸ਼ੇਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਵਿਆਹਾਂ ਦੇ ਮੌਕੇ ਰਾਇਲ ਲੁੱਕ ਦਿੰਦੇ ਹਨ। ਕਈ ਵਾਰ ਥ੍ਰੈੱਡ ਵਰਕ ਦੇ ਨਾਲ ਸਟੋਨ, ਮਿਰਰ, ਮੋਤੀ, ਜ਼ਰੀ ਜਾਂ ਕਢਾਈ ਨੂੰ ਮਿਲਾ ਕੇ ਹੋਰ ਵੀ ਸ਼ਾਨਦਾਰ ਬਣਾਇਆ ਜਾਂਦਾ ਹੈ।

ਉੱਥੇ ਹੀ ਮੁਟਿਆਰਾਂ ਲਈ ਲਾਈਟ ਸ਼ੇਡਸ ਜਿਵੇਂ ਵ੍ਹਾਈਟ, ਕ੍ਰੀਮ, ਲਾਈਟ ਪਿੰਕ, ਯੈਲੋ, ਲਾਈਟ ਬਲੂ ਜਾਂ ਪੇਸਟਲ ਕਲਰਸ ’ਚ ਥ੍ਰੈੱਡ ਵਰਕ ਲਹਿੰਗਾ ਚੋਲੀ ਕਾਫ਼ੀ ਟ੍ਰੈਂਡੀ ਹਨ। ਔਰਤਾਂ ਗ੍ਰੀਨ, ਬਲੂ, ਪਰਪਲ ਜਾਂ ਨੇਵੀ ਬਲੂ ਵਰਗੇ ਕਲਰਸ ਨੂੰ ਵੀ ਪਸੰਦ ਕਰਦੀਆਂ ਹਨ, ਖਾਸ ਕਰ ਕੇ ਈਵਨਿੰਗ ਪਾਰਟੀ, ਮੰਗਣੀ, ਮਹਿੰਦੀ, ਸੰਗੀਤ ਜਾਂ ਹੋਰ ਸਮਾਗਮਾਂ ’ਚ ਇਹ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਥ੍ਰੈੱਡ ਵਰਕ ਲਹਿੰਗਾ ਚੋਲੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਊਲਰੀ ਦੀ ਚੋਣ ਕਰਨਾ ਬਹੁਤ ਆਸਾਨ ਹੁੰਦਾ ਹੈ। ਗੋਲਡਨ ਥ੍ਰੈੱਡ ਵਰਕ ਵਾਲੇ ਲਹਿੰਗੇ ਦੇ ਨਾਲ ਗੋਲਡ ਜਿਊਲਰੀ, ਸਿਲਵਰ ਥ੍ਰੈੱਡ ਵਾਲੇ ਦੇ ਨਾਲ ਸਿਲਵਰ ਜਿਊਲਰੀ ਅਤੇ ਲਹਿੰਗਾ ਕਲਰ ਮੈਚ ਵਾਲੀ ਜਿਊਲਰੀ ਆਸਾਨੀ ਨਾਲ ਸੈੱਟ ਹੋ ਜਾਂਦੀ ਹੈ। ਹੇਅਰ ਸਟਾਈਲ ’ਚ ਵੀ ਇਸ ਨੂੰ ਓਪਨ ਹੇਅਰ, ਬੰਨ, ਬ੍ਰੈੱਡ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਫੁੱਟਵੀਅਰ ’ਚ ਜੁੱਤੀ, ਬੈਲੀ, ਸੈਂਡਲ ਜਾਂ ਹੀਲਸ ਇਸ ਨੂੰ ਪਰਫੈਕਟ ਮੁਕੰਮਲ ਕਰਦੀਆਂ ਹਨ। ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਵੀ ਅਕਸਰ ਥ੍ਰੈੱਡ ਵਰਕ ਲਹਿੰਗਾ ਚੋਲੀ ਨੂੰ ਚੁਣਦੀਆਂ ਹਨ, ਕਿਉਂਕਿ ਇਹ ਰੈੱਡ ਕਾਰਪੇਟ ਤੋਂ ਲੈ ਕੇ ਵਿਆਹ ਦੇ ਮੰਚ ਤੱਕ ਹਰ ਜਗ੍ਹਾ ਰਾਇਲ ਅਤੇ ਐਲੀਗੈਂਟ ਲੁੱਕ ਦਿੰਦਾ ਹੈ।

ਮਾਰਕੀਟ ’ਚ ਅੱਜ ਥ੍ਰੈੱਡ ਵਰਕ ਲਹਿੰਗਾ ਚੋਲੀ ਦੀਆਂ ਢੇਰਾਂ ਵੈਰਾਇਟੀਜ਼ ਉਪਲਬਧ ਹਨ, ਜਿਨ੍ਹਾਂ ਵਿਚੋਂ ਹਰ ਮੁਟਿਆਰ ਅਤੇ ਔਰਤ ਇਸ ਨੂੰ ਆਪਣੀ ਪਸੰਦ ਅਤੇ ਬਜਟ ਦੇ ਅਨੁਸਾਰ ਚੁਣ ਸਕਦੀ ਹੈ। ਇਹ ਨਾ ਸਿਰਫ਼ ਫੈਸ਼ਨੇਬਲ ਹੈ ਸਗੋਂ ਆਰਾਮਦਾਇਕ, ਟਿਕਾਊ ਅਤੇ ਬਹੁਪੱਖੀ ਵੀ ਹੈ। ਚਾਹੇ ਵਿਆਹ ਹੋਵੇ, ਪਾਰਟੀ ਹੋਵੇ ਜਾਂ ਕੋਈ ਖਾਸ ਮੌਕਾ, ਥ੍ਰੈੱਡ ਵਰਕ ਲਹਿੰਗਾ ਚੋਲੀ ਹਮੇਸ਼ਾ ਔਰਤਾਂ ਨੂੰ ਰਾਇਲ ਅਤੇ ਆਤਮਵਿਸ਼ਵਾਸੀ ਲੁੱਕ ਦਿੰਦਾ ਹੈ। ਇਹੀ ਕਾਰਨ ਹੈ ਕਿ ਬਦਲਦੇ ਫੈਸ਼ਨ ਦੇ ਬਾਵਜੂਦ ਇਸ ਦਾ ਕ੍ਰੇਜ਼ ਅੱਜ ਵੀ ਬਰਕਰਾਰ ਹੈ। 


author

DIsha

Content Editor

Related News