ਕਰਵਾ ਚੌਥ ਦੀ ਸਰਗੀ 'ਚ ਖਾਓ ਇਹ ਚੀਜ਼ਾਂ, ਦਿਨ ਭਰ ਨਹੀਂ ਲੱਗੇਗੀ ਭੁੱਖ
10/4/2025 1:48:06 PM

ਵੈੱਬ ਡੈਸਕ- ਹਿੰਦੂ ਔਰਤਾਂ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਇਸ ਵਾਰ ਕਰਵਾ ਚੌਥ ਦਾ ਵਰਤ 10 ਅਕਤੂਬਰ ਯਾਨੀ ਸ਼ੁੱਕਰਵਾਰ ਨੂੰ ਆ ਰਿਹਾ ਹੈ। ਇਹ ਨਿਰਜਲਾ ਵਰਤ ਹੁੰਦਾ ਹੈ, ਇਸ ਲਈ ਸਾਰੇ ਦਿਨ ਭੁੱਖੇ ਰਹਿਣਾ ਅਤੇ ਪਾਣੀ ਨਾ ਪੀਣ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਸਰਗੀ ਖਾਣਾ ਇਸ ਵਰਤ ਦੌਰਾਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਹ ਸਰੀਰ ਨੂੰ ਦਿਨ ਭਰ ਦੀ ਊਰਜਾ ਦਿੰਦਾ ਹੈ।
ਸਰਗੀ 'ਚ ਇਹ ਖੁਰਾਕ ਸ਼ਾਮਲ ਕਰੋ:
ਫਲ
ਸਰਗੀ 'ਚ ਸੇਬ, ਅਨਾਰ, ਕੇਲਾ, ਪਪੀਤਾ ਵਰਗੇ ਫਲ ਸ਼ਾਮਲ ਕਰੋ। ਇਨ੍ਹਾਂ 'ਚ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜੋ ਊਰਜਾ ਬਰਕਰਾਰ ਰੱਖਣ ਅਤੇ ਥਕਾਵਟ ਨੂੰ ਘਟਾਉਣ 'ਚ ਮਦਦ ਕਰਦੇ ਹਨ।
ਨਾਰੀਅਲ ਪਾਣੀ
ਦਿਨ ਭਰ ਪਾਣੀ ਨਾ ਪੀਣ ਨਾਲ ਸਰੀਰ 'ਚ ਡਿਹਾਈਡ੍ਰੇਸ਼ਨ ਹੋ ਸਕਦੀ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਇਸ 'ਚ ਮੌਜੂਦ ਇਲੈਕਟ੍ਰੋਲਾਈਟਸ ਊਰਜਾ ਬਰਕਰਾਰ ਰੱਖਣ 'ਚ ਮਦਦ ਕਰਦੇ ਹਨ।
ਸੁੱਕੇ ਮੇਵੇ
ਖਜੂਰ, ਬਾਦਾਮ, ਅਖਰੋਟ, ਕਿਸ਼ਮਿਸ਼ ਵਰਗੇ ਸੁੱਕੇ ਮੇਵੇ ਊਰਜਾ ਦੇ ਵਧੀਆ ਸਰੋਤ ਹਨ। ਇਹ ਲੰਮੇ ਸਮੇਂ ਤੱਕ ਪੇਟ ਭਰ ਰੱਖਦੇ ਹਨ ਅਤੇ ਭੁੱਖ ਘਟਾਉਂਦੇ ਹਨ।
ਸਰਗੀ 'ਚ ਇਨ੍ਹਾਂ ਚੀਜ਼ਾਂ ਤੋਂ ਬਚੋ:
ਤਲੀਆਂ-ਭੁੰਨੀਆਂ ਚੀਜ਼ਾਂ: ਪੇਟ 'ਚ ਭਾਰ ਪੈਦਾ ਕਰਦੀਆਂ ਅਤੇ ਪਿਆਸ ਵਧਾਉਂਦੀਆਂ ਹਨ।
ਮਸਾਲੇਦਾਰ ਖਾਣਾ ਵੀ ਨਾ ਖਾਓ।
ਕੈਫੀਨ ਵਾਲੇ ਪਦਾਰਥ: ਚਾਹ, ਕੌਫੀ ਇਨ੍ਹਾਂ ਨਾਲ ਡਿਹਾਈਡ੍ਰੇਸ਼ਨ ਵਧ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8