ਨਰਾਤਿਆਂ ਦੇ ਵਰਤ ''ਚ ਨਹੀਂ ਮਹਿਸੂਸ ਹੋਵੇਗੀ ਥਕਾਵਟ ਤੇ ਕਮਜ਼ੋਰੀ, ਜ਼ਰੂਰ ਪੀਓ ਇਹ ਜੂਸ

9/24/2025 5:28:58 PM

ਹੈਲਥ ਡੈਸਕ- ਨਰਾਤਿਆਂ ਦਾ ਪਵਿੱਤਰ ਤਿਉਹਾਰ ਮਾਂ ਦੁਰਗਾ ਦੇ 9 ਰੂਪਾਂ ਨੂੰ ਸਮਰਪਿਤ ਹੈ। ਬਹੁਤ ਸਾਰੇ ਲੋਕ ਨਰਾਤਿਆਂ ਦੇ ਵਰਤ ਰੱਖਦੇ ਹਨ। ਪਰ ਅਕਸਰ ਵਰਤ ਦੇ ਦੌਰਾਨ ਲੋਕਾਂ ਨੂੰ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇ ਤੁਸੀਂ ਵੀ ਵਰਤ 'ਚ ਆਪਣਾ ਐਨਰਜੀ ਲੈਵਲ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਕੁਝ ਪੋਸ਼ਕ ਤੱਤਾਂ ਨਾਲ ਭਰਪੂਰ ਜੂਸ ਤੇ ਸਮੂਦੀ ਤੁਹਾਡੀ ਮਦਦ ਕਰ ਸਕਦੇ ਹਨ।

1. ਬਨਾਨਾ ਸ਼ੇਕ

ਕੇਲਾ ਪ੍ਰੋਟੀਨ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਦੀ ਕਮਜ਼ੋਰੀ ਤੇ ਥਕਾਵਟ ਦੂਰ ਕਰਦਾ ਹੈ।
ਕਿਵੇਂ ਬਣਾਓ: ਇਕ ਕੇਲਾ, ਇਕ ਗਿਲਾਸ ਠੰਡਾ ਦੁੱਧ, ਸ਼ਹਿਦ ਜਾਂ ਖੰਡ ਬਲੈਂਡ ਕਰੋ। ਇਹ ਸ਼ੇਕ ਸਰੀਰ ਨੂੰ ਐਕਟਿਵ ਰੱਖਣ 'ਚ ਮਦਦ ਕਰੇਗਾ।

ਇਹ ਵੀ ਪੜ੍ਹੋ : ਨਰਾਤਿਆਂ ਦੇ ਵਰਤ 'ਚ ਕੀ ਖਾਈਏ, ਇੱਥੇ ਪੜ੍ਹੋ ਪੂਰੀ ਲਿਸਟ

2. ਪਾਈਨਐਪਲ ਸਮੂਦੀ

ਅਨਾਨਾਸ 'ਚ ਮੌਜੂਦ ਤੱਤ ਤੁਰੰਤ ਐਨਰਜੀ ਦੇਣ 'ਚ ਕਾਰਗਰ ਹਨ।
ਕਿਵੇਂ ਬਣਾਓ: ਇਕ ਕੱਪ ਅਨਾਨਾਸ ਦੇ ਟੁਕੜੇ, ਅੱਧਾ ਕੱਪ ਦਹੀਂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਬਲੈਂਡ ਕਰੋ। ਠੰਡੀ-ਠੰਡੀ ਸਮੂਦੀ ਪੀ ਕੇ ਤੁਰੰਤ ਤਾਜ਼ਗੀ ਮਹਿਸੂਸ ਹੋਵੇਗੀ।

3. ਕੀਵੀ ਸ਼ੇਕ

ਕੀਵੀ ਵਰਤ ਦੇ ਦੌਰਾਨ ਕਮਜ਼ੋਰੀ ਤੇ ਥਕਾਵਟ ਦੂਰ ਕਰਨ ਲਈ ਬਹੁਤ ਲਾਭਦਾਇਕ ਹੈ।
ਕਿਵੇਂ ਬਣਾਓ: ਦੋ ਕੀਵੀ ਛਿੱਲ ਕੇ ਕੱਟੋ, ਇਕ ਗਿਲਾਸ ਦੁੱਧ ਤੇ ਇਕ ਚਮਚ ਸ਼ਹਿਦ ਨਾਲ ਬਲੈਂਡ ਕਰੋ। ਇਹ ਸ਼ੇਕ ਤੁਹਾਡਾ ਐਨਰਜੀ ਲੈਵਲ ਤੁਰੰਤ ਵਧਾ ਦੇਵੇਗਾ।

4- ਨਾਰੀਅਲ ਪਾਣੀ 

ਨਰਾਤਿਆਂ ਦੇ ਵਰਤ 'ਚ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟੈਸ਼ੀਅਮ ਅਤੇ ਸੋਡੀਅਮ ਦੇ ਨਾਲ-ਨਾਲ ਐਂਟੀਆਕਸੀਡੈਂਟ ਦੇ ਗੁਣ ਪਾਏ ਜਾਂਦੇ ਹਨ, ਜੋ ਵਰਤ ਦੌਰਾਨ ਸਰੀਰ ਨੂੰ ਹੈਲਦੀ ਰੱਖਣ 'ਚ ਮਦਦਗਾਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha