ਇੰਝ ਕਰੋ ਸ਼ੂਗਰ ਕੰਟਰੋਲ, ਇਹ ਘਰੇਲੂ ਉਪਾਅ ਕਰ ਸਕਦੇ ਹਨ ਕਮਾਲ

Friday, Sep 26, 2025 - 12:27 PM (IST)

ਇੰਝ ਕਰੋ ਸ਼ੂਗਰ ਕੰਟਰੋਲ, ਇਹ ਘਰੇਲੂ ਉਪਾਅ ਕਰ ਸਕਦੇ ਹਨ ਕਮਾਲ

ਹੈਲਥ ਡੈਸਕ- ਅੱਜ ਦੇ ਸਮੇਂ 'ਚ ਡਾਇਬਟੀਜ਼ (ਸ਼ੂਗਰ) ਇਕ ਗੰਭੀਰ ਸਿਹਤ ਸਮੱਸਿਆ ਬਣ ਚੁਕੀ ਹੈ। ਬਦਲਦਾ ਜੀਵਨ ਸਟਾਈਲ, ਗਲਤ ਖਾਣ-ਪੀਣ ਅਤੇ ਤਣਾਅ ਇਸ ਦੀਆਂ ਮੁੱਖ ਕਾਰਨਾਂ 'ਚ ਸ਼ਾਮਲ ਹਨ। ਇਸ ਲਈ ਸਰੀਰ ਨੂੰ ਠੀਕ ਰੱਖਣ ਲਈ ਬਲੱਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵੱਧ ਸ਼ੂਗਰ ਹੋਣ ਨਾਲ ਹੋਰ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਦੀ ਰਸੋਈ 'ਚ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ 'ਚ ਮਦਦਗਾਰ ਸਾਬਤ ਹੋ ਸਕਦੀਆਂ ਹਨ?

ਘਰੇਲੂ ਉਪਾਅ ਜੋ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ:

ਮੇਥੀ ਦੇ ਦਾਣੇ: ਮੇਥੀ ਦੇ ਬੀਜਾਂ 'ਚ ਫਾਈਬਰ ਅਤੇ ਪੋਸ਼ਕ ਤੱਤ ਹੁੰਦੇ ਹਨ, ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ। ਰਾਤ ਨੂੰ ਇਕ ਚਮਚ ਮੇਥੀ ਦੇ ਦਾਣੇ ਪਾਣੀ 'ਚ ਭਿਓਂ ਕੇ ਸਵੇਰੇ ਖਾਲੀ ਪੇਟ ਖਾ ਸਕਦੇ ਹੋ।

ਜਾਮਣ: ਜਾਮਣ 'ਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਸੰਤੁਲਿਤ ਰੱਖਣ 'ਚ ਮਦਦਗਾਰ ਹਨ। ਜੇ ਇਸ ਦੇ ਬੀਜਾਂ ਨੂੰ ਸੁੱਕਾ ਕੇ ਪੀਸ ਕੇ ਖਾਈਏ ਤਾਂ ਲਾਭ ਦੁੱਗਣਾ ਹੋ ਸਕਦਾ ਹੈ।

ਅਦਰਕ: ਅਦਰਕ 'ਚ ਕਈ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਅਦਰਕ ਦੀ ਚਾਹ ਬਣਾ ਕੇ ਰੋਜ਼ਾਨਾ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਹਲਦੀ: ਹਲਦੀ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ। ਗਰਮ ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਸਿਰਫ਼ ਸ਼ੂਗਰ ਨਹੀਂ, ਸਰੀਰ ਦੀ ਹੋਰ ਬੀਮਾਰੀਆਂ ਤੋਂ ਵੀ ਰਾਹਤ ਮਿਲ ਸਕਦੀ ਹੈ।

ਦਾਲਚੀਨੀ: ਦਾਲਚੀਨੀ 'ਚ ਬਲੱਡ ਸ਼ੂਗਰ ਘਟਾਉਣ ਵਾਲੇ ਤੱਤ ਹੁੰਦੇ ਹਨ। ਰੋਜ਼ਾਨਾ ਚਾਹ ਜਾਂ ਦਹੀਂ ਨਾਲ ਇਸ ਦਾ ਸੇਵਨ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।

ਕਰੇਲੇ ਦਾ ਰਸ: ਕਰੇਲੇ ਦਾ ਰਸ ਬਲੱਡ ਸ਼ੂਗਰ ਨੂੰ ਘਟਾਉਣ ਦਾ ਇਕ ਸ਼ਾਨਦਾਰ ਘਰੇਲੂ ਉਪਾਅ ਹੈ। ਸਵੇਰੇ ਖਾਲੀ ਪੇਟ ਇਸ ਦਾ ਰਸ ਪੀਣ ਨਾਲ ਸ਼ੂਗਰ ਕੰਟਰੋਲ 'ਚ ਰਹਿ ਸਕਦੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News