ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਕਿਉਂ? ਅਪਣਾਓ ਇਹ ਘਰੇਲੂ ਨੁਸਖ਼ੇ

05/14/2024 2:58:53 PM

ਜਲੰਧਰ (ਬਿਊਰੋ)– ਢਿੱਡ ਦੀ ਗਰਮੀ ਤੋਂ ਮੂੰਹ ’ਚ ਹੋਣ ਵਾਲੇ ਛੋਟੇ-ਛੋਟੇ ਛਾਲੇ ਵਿਅਕਤੀ ਦਾ ਖਾਣਾ-ਪੀਣਾ ਮੁਸ਼ਕਿਲ ਕਰ ਦਿੰਦੇ ਹਨ। ਅਜਿਹੇ ’ਚ ਘਰ ਦੇ ਦੇਸੀ ਨੁਸਖ਼ਿਆਂ ਨਾਲ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਮੂੰਹ ’ਚ ਛੋਟਾ ਜਿਹਾ ਛਾਲਾ ਹੋਣ ’ਤੇ ਨਾ ਸਿਰਫ ਦਰਦ ਹੁੰਦਾ ਹੈ, ਜਦਕਿ ਖਾਣਾ-ਪੀਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਵਿਅਕਤੀ ਨੂੰ ਹਰ ਸਮੇਂ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤੇ ਇਸ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ, ਜਿਨ੍ਹਾਂ ਨੂੰ ਅਪਣਾਉਣ ਨਾਲ ਮੂੰਹ ਦੇ ਛਾਲੇ ਖ਼ਤਮ ਹੋਣ ਲੱਗਣਗੇ।

ਮੂੰਹ ਦੇ ਛਾਲਿਆਂ ਤੋਂ ਆਰਾਮ ਪਾਉਣ ਲਈ ਹੇਠ ਲਿਖੇ ਕੁਝ ਨੁਸਖ਼ੇ ਦਿੱਤੇ ਗਏ ਹਨ–

ਨਾਰੀਅਲ ਦਾ ਤੇਲ
ਮੂੰਹ ਦੇ ਅੰਦਰ ਜੀਭ, ਮਸੂੜਿਆਂ, ਬੁੱਲ੍ਹਾਂ ਜਾਂ ਫਿਰ ਗਲੇ ਦੇ ਅੰਦੂਰਨੀ ਹਿੱਸੇ ’ਤੇ ਛਾਲੇ ਬਹੁਤ ਪ੍ਰੇਸ਼ਾਨ ਕਰਦੇ ਹਨ। ਅਜਿਹੇ ’ਚ ਦਰਦ ਦੇ ਨਾਲ ਖਾਣਾ-ਪੀਣਾ ਮੁਸ਼ਕਿਲ ਹੋ ਗਿਆ ਹੈ ਤਾਂ ਨਾਰੀਅਲ ਦਾ ਤੇਲ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ। ਰਾਤ ਨੂੰ ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰ ਲਓ। ਸਵੇਰੇ ਉੱਠਣ ’ਤੇ ਤੁਹਾਨੂੰ ਛਾਲਿਆਂ ਤੋਂ ਕਾਫੀ ਹੱਦ ਤਕ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਔਰਤਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਨੇ ਇਹ 7 ਪੋਸ਼ਕ ਤੱਤ, ਡਾਈਟ ’ਚ ਜ਼ਰੂਰ ਕਰੋ ਸ਼ਾਮਲ

ਬਰਫ ਦੇ ਟੁਕੜੇ
ਛਾਲਿਆਂ ’ਤੇ ਬਰਫ ਦੇ ਟੁਕੜੇ ਲਗਾਉਣ ਨਾਲ ਸੋਜ ਤੇ ਦਰਦ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲ ਸਕਦੀ ਹੈ।

ਦਵਾਈਆਂ
ਮੂੰਹ ਦੇ ਛਾਲਿਆਂ ਲਈ ਦਵਾਈ ਵੀ ਲੈ ਸਕਦੇ ਹੋ। ਇਸ ਲਈ ਡਾਕਟਰ ਦੀ ਸਲਾਹ ਲਓ। ਉਨ੍ਹਾਂ ਵਲੋਂ ਦੱਸੀ ਗਈ ਦਵਾਈ ਦਾ ਹੀ ਸੇਵਨ ਕਰੋ। ਆਪਣੇ ਮਨ ਤੋਂ ਕੋਈ ਵੀ ਟੈਬਲੇਟ ਨਾ ਲਓ।

ਵਿਸ਼ੇਸ਼ ਸੁਰੱਖਿਆ
ਛਾਲਿਆਂ ਨੂੰ ਹੋਰ ਜ਼ਿਆਦਾ ਵਿਗੜਣ ਤੋਂ ਬਚਾਉਣ ਲਈ ਤਿੱਖੀਆਂ ਤੇ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰੋ ਤੇ ਧੁੱਪ ਤੇ ਮਿੱਟੀ ਤੋਂ ਬਚਾਅ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਮੂੰਹ ਦੇ ਛਾਲੇ ਲੰਬੇ ਸਮੇਂ ਤਕ ਬਣੇ ਰਹਿੰਦੇ ਹਨ ਤਾਂ ਘਰ ’ਚ ਤੁਸੀਂ ਜੂਠਾ ਖਾਣ ਤੋਂ ਬੱਚੋ। ਮਸਾਲੇਦਾਰ ਖਾਣਾ ਖਾਣ ਤੋਂ ਪ੍ਰਹੇਜ਼ ਕਰੋ। ਜੇਕਰ ਫਿਰ ਵੀ ਕੋਈ ਆਰਾਮ ਨਾ ਮਿਲੇ ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਮਿਲੋ।


sunita

Content Editor

Related News