ਬਦਲਦੇ ਮੌਸਮ ''ਚ ਕਿਸੇ ਟੌਨਿਕ ਤੋਂ ਘੱਟ ਨਹੀਂ ਹੈ ਇਹ ਚਾਹ, ਸਰਦੀ-ਜ਼ੁਕਾਮ ਤੋਂ ਦਿਵਾਏਗੀ ਰਾਹਤ

Monday, Sep 01, 2025 - 02:46 PM (IST)

ਬਦਲਦੇ ਮੌਸਮ ''ਚ ਕਿਸੇ ਟੌਨਿਕ ਤੋਂ ਘੱਟ ਨਹੀਂ ਹੈ ਇਹ ਚਾਹ, ਸਰਦੀ-ਜ਼ੁਕਾਮ ਤੋਂ ਦਿਵਾਏਗੀ ਰਾਹਤ

ਹੈਲਥ ਡੈਸਕ- ਇੰਨੀਂ ਦਿਨੀਂ ਮੌਸਮ 'ਚ ਕਾਫ਼ੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜਦੋਂ ਮੌਸਮ ਬਦਲਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਸਾਡੇ ਰੋਗ-ਪ੍ਰਤੀਰੋਧਕ ਤੰਤਰ (ਇਮਿਊਨ ਸਿਸਟਮ) ‘ਤੇ ਪੈਂਦਾ ਹੈ। ਇਸ ਵੇਲੇ ਸਰਦੀ-ਜ਼ੁਕਾਮ ਅਤੇ ਫਲੂ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ ਅਤੇ ਲੋਕ ਤੇਜ਼ੀ ਨਾਲ ਮੌਸਮੀ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਮਾਹਿਰਾਂ ਦੇ ਮੁਤਾਬਕ ਜੇ ਇਸ ਸਮੇਂ ਆਪਣੀ ਡਾਇਟ 'ਚ ਪੁਦੀਨੇ ਦੀ ਚਾਹ ਜਾਂ ਕਾੜ੍ਹਾ ਸ਼ਾਮਲ ਕੀਤਾ ਜਾਵੇ, ਤਾਂ ਇਹ ਸੰਜੀਵਨੀ ਬੂਟੀ ਵਾਂਗ ਕੰਮ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਪੁਦੀਨੇ ਦੀ ਚਾਹ ਦੇ ਫਾਇਦੇ

ਸਰਦੀ-ਜ਼ੁਕਾਮ ਲਈ ਟੌਨਿਕ- ਸਰਦੀ-ਜ਼ੁਕਾਮ 'ਚ ਪੁਦੀਨੇ ਦੀ ਚਾਹ ਬਹੁਤ ਲਾਭਦਾਇਕ ਹੈ। ਇਸ 'ਚ ਐਂਟੀਬੈਕਟੀਰੀਅਲ ਅਤੇ ਐਂਟੀਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਸਾਹ ਨਲੀ ਨੂੰ ਸਾਫ ਕਰਦੇ ਹਨ, ਇਨਫੈਕਸ਼ਨ ਘਟਾਉਂਦੇ ਹਨ।

ਪਾਚਨ ਸਿਹਤ ਲਈ ਲਾਭਕਾਰੀ- ਪੁਦੀਨੇ ਦੀ ਚਾਹ ਪਾਚਨ ਲਈ ਵੀ ਫਾਇਦੇਮੰਦ ਹੈ। ਇਸ 'ਚ ਮੌਜੂਦ ਮੈਂਥੌਲ, ਪਾਚਨ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਜਿਸ ਨਾਲ ਗੈਸ, ਸੋਜ, ਮਰੋੜ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। 

ਇਹ ਵੀ ਪੜ੍ਹੋ : ਭੁੱਲ ਕੇ ਵੀ ਇਕੱਠੀਆਂ ਨਾ ਖਾਓ ਇਹ 2 ਦਵਾਈਆਂ, ਨਹੀਂ ਤਾਂ ਜਾਣਾ ਪੈ ਸਕਦੈ ਹਸਪਤਾਲ

ਇਮਿਊਨਿਟੀ ਬੂਸਟ ਕਰਦੀ ਹੈ- ਪੁਦੀਨੇ ਦੀ ਚਾਹ 'ਚ ਮੌਜੂਦ ਐਂਟੀਓਕਸੀਡੈਂਟ, ਐਂਟੀਇੰਫਲਾਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਸ ਦੇ ਕਫ਼-ਨਿਵਾਰਕ ਗੁਣ ਸਰਦੀ-ਜ਼ੁਕਾਮ ਦੇ ਲੱਛਣ ਘਟਾਉਂਦੇ ਹਨ।

ਤਣਾਅ ਘਟਾਉਂਦੀ ਹੈ- ਪੁਦੀਨੇ ਦੀ ਚਾਹ ਤਣਾਅ ਘਟਾਉਣ 'ਚ ਮਦਦਗਾਰ ਹੈ। ਇਸ 'ਚ ਮੌਜੂਦ ਕੁਦਰਤੀ ਯੋਗਿਕ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ।

ਮੂੰਹ ਦੀ ਬਦਬੂ ਦੂਰ ਕਰਦੀ ਹੈ- ਪੁਦੀਨੇ ਦੀ ਚਾਹ ਪੀਣ ਨਾਲ ਸਾਹ ਤਾਜ਼ਾ ਹੁੰਦੇ ਹਨ। ਇਸ ਦੇ ਜੀਵਾਣੂ-ਨਾਸ਼ਕ ਗੁਣ ਓਰਲ ਹੈਲਥ ਨੂੰ ਵੀ ਬਿਹਤਰ ਬਣਾਉਂਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News