ਦਾਲਾਂ ਨੂੰ ਕੀੜਾ ਲੱਗਣ ਤੋਂ ਬਚਾਉਣਗੇ ਇਹ ਘਰੇਲੂ ਨੁਸਖ਼ੇ, ਇਕ ਸਾਲ ਤੱਕ ਨਹੀਂ ਹੋਣਗੀਆਂ ਖ਼ਰਾਬ
Saturday, Sep 13, 2025 - 04:27 PM (IST)

ਵੈੱਬ ਡੈਸਕ- ਮਾਨਸੂਨ ਦੇ ਮੌਸਮ 'ਚ ਨਮੀ ਅਤੇ ਗਰਮੀ ਕਾਰਨ ਦਾਲਾਂ ਅਤੇ ਕਣਕ ਦੇ ਆਟੇ 'ਚ ਘੁਣ ਲੱਗਣਾ ਅਤੇ ਕੀੜੇ ਪੈ ਜਾਣਾ ਆਮ ਗੱਲ ਹੈ। ਇਸ ਨਾਲ ਨਾ ਸਿਰਫ ਦਾਲ ਖਰਾਬ ਹੋ ਜਾਂਦੀ ਹੈ ਬਲਕਿ ਮਿਹਨਤ ਅਤੇ ਪੈਸਾ ਵੀ ਬਰਬਾਦ ਹੋ ਜਾਂਦਾ ਹੈ। ਪਰ ਕੁਝ ਘਰੇਲੂ ਨੁਸਖੇ ਅਪਣਾ ਕੇ ਦਾਲ ਨੂੰ ਸਾਲ ਭਰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
6 ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ
- ਹਵਾਬੰਦ ਡੱਬਾ ਅਤੇ ਸਫ਼ਾਈ
- ਦਾਲ ਨੂੰ ਹਮੇਸ਼ਾ ਸੁੱਕੇ ਅਤੇ ਏਅਰਟਾਈਟ ਡੱਬੇ 'ਚ ਰੱਖੋ।
- ਦਾਲ ਭਰਨ ਤੋਂ ਪਹਿਲਾਂ ਧੁੱਪ 'ਚ ਸੁਕਾ ਲਵੋ ਤਾਂ ਜੋ ਨਮੀ ਖ਼ਤਮ ਹੋ ਜਾਵੇ।
ਸਰ੍ਹੋਂ ਦਾ ਤੇਲ
- ਛੋਲਿਆਂ ਦੀ ਦਾਲ 'ਚ ਇਕ ਚਮਚ ਸਰ੍ਹੋਂ ਦਾ ਤੇਲ ਮਿਲਾ ਕੇ ਏਅਰਟਾਈਟ ਡੱਬੇ 'ਚ ਰੱਖੋ।
- ਇਹ ਤੇਲ ਕੀੜਿਆਂ ਤੋਂ ਸੁਰੱਖਿਆ ਕਵਚ ਵਾਂਗ ਕੰਮ ਕਰਦਾ ਹੈ।
ਕਸੂਰੀ ਮੇਥੀ ਦੀ ਪੋਟਲੀ
- ਕਾਲੇ ਛੋਲੇ, ਕਾਬੁਲੀ ਚਨੇ ਜਾਂ ਰਾਜਮੇ ਲਈ ਕਸੂਰੀ ਮੇਥੀ ਦੀ ਪੋਟਲੀ ਡੱਬੇ 'ਚ ਪਾ ਦਿਓ।
- ਮੇਥੀ ਦੀ ਤਿੱਖੀ ਖੁਸ਼ਬੂ ਕੀੜਿਆਂ ਨੂੰ ਦੂਰ ਰੱਖਦੀ ਹੈ।
ਹਿੰਗ ਦਾ ਜਾਦੂ
- ਮਸੂਰ ਜਾਂ ਹੋਰ ਦਾਲਾਂ 'ਚ ਹਿੰਗ ਦੀ ਪੋਟਲੀ ਪਾ ਦਿਓ।
- ਇਸ ਦੀ ਤੇਜ਼ ਖੁਸ਼ਬੂ ਕੀੜਿਆਂ ਨੂੰ ਆਕਰਸ਼ਿਤ ਨਹੀਂ ਹੋਣ ਦਿੰਦੀ।
ਤੇਜ ਪੱਤਾ ਅਤੇ ਸੁੱਕੀ ਲਾਲ ਮਿਰਚ
- ਹਰੀ ਮੂੰਗ ਜਾਂ ਹੋਰ ਦਾਲਾਂ 'ਚ ਕੁਝ ਤੇਜ ਪੱਤੇ ਅਤੇ 2-3 ਸੁੱਕੀਆਂ ਲਾਲ ਮਿਰਚਾਂ ਪਾ ਦਿਓ।
- ਇਹ ਕੁਦਰਤੀ ਤਰੀਕਾ ਦਾਲ ਨੂੰ ਸੁਰੱਖਿਅਤ ਰੱਖਦਾ ਹੈ।
ਹਲਦੀ ਅਤੇ ਲੂਣ
- ਦਾਲ ਭਰਨ ਤੋਂ ਪਹਿਲਾਂ ਇਕ ਚੁਟਕੀ ਹਲਦੀ ਅਤੇ ਥੋੜ੍ਹਾ ਲੂਣ ਮਿਲਾ ਦਿਓ।
- ਹਲਦੀ ਦੇ ਐਂਟੀਬੈਕਟੀਰੀਅਲ ਗੁਣ ਅਤੇ ਲੂਣ ਦੀ ਨਮੀ ਸੋਕਣ ਦੀ ਖੂਬੀ ਕੀੜਿਆਂ ਨੂੰ ਦੂਰ ਰੱਖਦੀ ਹੈ।
ਇਹ ਘਰੇਲੂ ਉਪਾਅ ਮਾਨਸੂਨ ਦੇ ਮੌਸਮ 'ਚ ਦਾਲਾਂ ਨੂੰ ਲੰਬੇ ਸਮੇਂ ਲਈ ਤਾਜ਼ਾ ਤੇ ਕੀੜਿਆਂ ਤੋਂ ਮੁਕਤ ਰੱਖਣ 'ਚ ਮਦਦਗਾਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8