ਮਾਨਸੂਨ ''ਚ ਪੈਰਾਂ ਦਾ ਰੱਖੋ ਖ਼ਾਸ ਧਿਆਨ, ਫੰਗਲ ਇਨਫੈਕਸ਼ਨ ਤੋਂ ਬਚਣ ਲਈ ਅਪਣਾਓ ਇਹ ਨੁਸਖੇ
Wednesday, Sep 10, 2025 - 02:57 PM (IST)

ਹੈਲਥ ਡੈਸਕ- ਮਾਨਸੂਨ ਦੇ ਦਿਨਾਂ 'ਚ ਪੈਰ ਗਿੱਲੇ ਰਹਿਣ ਅਤੇ ਚਮੜੀ 'ਤੇ ਨਮੀ ਬਣੇ ਰਹਿਣ ਕਾਰਨ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਖਾਸ ਕਰਕੇ ਪੈਰਾਂ 'ਚ ਫੰਗਲ ਇਨਫੈਕਸ਼ਨ ਦੇ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ ਹਨ। ਗਿੱਲੀ ਚਮੜੀ 'ਤੇ ਬੈਕਟੀਰੀਆ ਵੱਧ ਤੇਜ਼ੀ ਨਾਲ ਪਨਪਦੇ ਹਨ। ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਪੈਰਾਂ 'ਚ ਫੰਗਲ ਇਨਫੈਕਸ਼ਨ ਹੋਣ 'ਤੇ ਦਰਦ, ਲਾਲੀ ਅਤੇ ਸੋਜ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੈਰਾਂ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੋਸੇ ਪਾਣੀ 'ਚ ਸ਼ੈਂਪੂ ਅਤੇ ਫਿਟਕਰੀ ਪਾ ਕੇ ਪੈਰ ਧੋਣੇ ਅਤੇ ਫਿਰ ਚੰਗੀ ਤਰ੍ਹਾਂ ਸੁਕਾਉਣੇ ਚਾਹੀਦੇ ਹਨ।
ਘਰੇਲੂ ਨੁਸਖੇ ਜੋ ਫਾਇਦੇਮੰਦ ਹਨ:
ਨਾਰੀਅਲ ਦਾ ਤੇਲ
ਜੇ ਪੈਰਾਂ 'ਚ ਲਾਲੀ ਜਾਂ ਜ਼ਖ਼ਮ, ਇਰੀਟੇਸ਼ਨ ਹੈ ਤਾਂ ਨਾਰੀਅਲ ਦਾ ਤੇਲ ਲਗਾਓ। ਇਸ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਇਨਫੈਕਸ਼ਨ ਘਟਾਉਂਦੇ ਹਨ ਅਤੇ ਪੈਰਾਂ ਨੂੰ ਨਰਮ ਬਣਾਉਂਦੇ ਹਨ।
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਐਲੋਵੀਰਾ ਜੈੱਲ
ਐਲੋਵੀਰਾ ਪੈਰਾਂ 'ਤੇ ਲਗਾਉਣ ਨਾਲ ਵੀ ਫ਼ਾਇਦਾ ਮਿਲਦਾ ਹੈ। ਇਸ ਨਾਲ ਫੰਗਲ ਇਨਫੈਕਸ਼ਨ ਘਟਦਾ ਹੈ ਅਤੇ ਪੈਰ ਸੁੰਦਰ ਅਤੇ ਸਾਫ਼ ਬਣਦੇ ਹਨ।
ਨਿੰਮ ਦੇ ਪੱਤੇ
ਜੇ ਸਮੱਸਿਆ ਵੱਧ ਰਹੀ ਹੋਵੇ ਤਾਂ ਨਿੰਮ ਦੀਆਂ ਪੱਤੀਆਂ ਦਾ ਪਾਣੀ ਵਰਤੋਂ। ਨਿੰਮ 'ਚ ਮੌਜੂਦ ਗੁਣ ਖੁਜਲੀ, ਇਰੀਟੇਸ਼ਨ ਨੂੰ ਘਟਾਉਂਦੇ ਹਨ ਅਤੇ ਡੂੰਘੀ ਸਫ਼ਾਈ ਕਰਦੇ ਹਨ।
ਟੀ-ਟ੍ਰੀ ਆਇਲ
ਟੀ-ਟ੍ਰੀ ਆਇਲ ਨਾਲ ਪੈਰਾਂ ਦੀ ਮਸਾਜ਼ ਕਰਨਾ ਵੀ ਲਾਭਕਾਰੀ ਹੈ। ਇਸ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਦੇ ਖਤਰੇ ਨੂੰ ਘਟਾਉਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8