ਖੰਘ, ਨਿੱਛਾਂ ਤੇ ਗਲ਼ੇ ''ਚ ਖਰਾਸ਼, ਬਦਲਦੇ ਮੌਸਮ ''ਚ ਵਧ ਰਹੀ ਇਹ ਪਰੇਸ਼ਾਨੀ, ਜਾਣੋ ਇਸ ਨੂੰ ਠੀਕ ਕਰਨ ਦੇ ਉਪਾਅ

Thursday, Oct 16, 2025 - 12:01 PM (IST)

ਖੰਘ, ਨਿੱਛਾਂ ਤੇ ਗਲ਼ੇ ''ਚ ਖਰਾਸ਼, ਬਦਲਦੇ ਮੌਸਮ ''ਚ ਵਧ ਰਹੀ ਇਹ ਪਰੇਸ਼ਾਨੀ, ਜਾਣੋ ਇਸ ਨੂੰ ਠੀਕ ਕਰਨ ਦੇ ਉਪਾਅ

ਹੈਲਥ ਡੈਸਕ- ਸ਼ੁਰੂਆਤੀ ਸਰਦੀ ਦੇ ਨਾਲ ਹੀ ਲੋਕਾਂ 'ਚ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼ ਅਤੇ ਖੰਘ ਵੱਧ ਰਹੀ ਹੈ। ਦਿੱਲੀ-ਐੱਨਸੀਆਰ ਦੇ ਨਾਲ-ਨਾਲ ਕਈ ਹੋਰ ਸੂਬਿਆਂ 'ਚ ਵੀ ਇਹ ਮਾਮਲੇ ਤੇਜ਼ੀ ਨਾਲ ਵਧੇ ਹਨ। ਮੌਸਮ ਦੇ ਬਦਲਣ ਅਤੇ ਵਾਤਾਵਰਣ 'ਚ ਨਮੀ ਦੀ ਵਧਣ ਕਾਰਨ ਵੱਖ-ਵੱਖ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੇ ਹਨ। ਪ੍ਰਦੂਸ਼ਣ, ਧੂੜ ਅਤੇ ਐਲਰਜੀ ਵੀ ਇਸ ਦੇ ਕਾਰਨ ਵੱਧ ਰਹੀਆਂ ਹਨ।

ਬਜ਼ੁਰਗ ਤੇ ਬੱਚੇ ਹੋ ਰਹੇ ਜ਼ਿਆਦਾ ਸ਼ਿਕਾਰ

ਮੌਸਮ ਬਦਲਣ ‘ਤੇ ਇਮਿਊਨਿਟੀ ਕੁਝ ਕਮਜ਼ੋਰ ਹੋ ਜਾਂਦੀ ਹੈ। ਖ਼ਾਸ ਕਰਕੇ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਬੀਮਾਰ ਲੋਕ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਕੋਈ ਵੀ ਇਨਫੈਕਸ਼ਨ ਇਨ੍ਹਾਂ ਲੋਕਾਂ 'ਤੇ ਸਿੱਧਾ ਅਟੈਕ ਕਰਦਾ ਹੈ। ਠੰਡਾ ਮੌਸਮ ਤੁਰੰਤ ਸਰਦੀ-ਜ਼ੁਕਾਮ ਦਾ ਕਾਰਨ  ਬਣਦਾ ਹੈ। ਗਲ਼ੇ 'ਚ ਖਰਾਸ਼ ਹੋਣ ਲੱਗਦੀ ਹੈ। ਅਸਥਮਾ ਵਾਲੇ ਮਰੀਜ਼ਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ ਅਤੇ ਖੰਘ ਵੱਧ ਜਾਂਦੀ ਹੈ। ਇਸ ਲਈ ਅਜਿਹੇ ਮੌਸਮ 'ਚ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। 

ਗਲੇ ਦੀ ਖਰਾਸ਼ ਦੂਰ ਕਰਨ ਦੇ ਉਪਾਅ

  • ਸਵੇਰੇ ਅਤੇ ਸ਼ਾਮ ਕੋਸਾ ਪਾਣੀ ਪੀਓ।
  • ਖਾਣੇ 'ਚ ਸਿਰਫ਼ ਗਰਮ ਚੀਜ਼ਾਂ ਸ਼ਾਮਲ ਕਰੋ।
  • ਤਾਜ਼ਾ ਅਤੇ ਘਰ ਦਾ ਬਣਿਆ ਖਾਣਾ ਖਾਓ।
  • ਠੰਡੇ ਪਾਣੀ ਨਾਲ ਨਾ ਨਹਾਓ।
  • ਸਵੇਰੇ-ਸ਼ਾਮ ਲੂਣ ਵਾਲੇ ਪਾਣੀ ਨਾਲ ਗਰਾਰੇ ਕਰੋ।
  • 1-2 ਵਾਰ ਦਿਨ 'ਚ ਅਦਰਕ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ।
  • ਚਾਹ 'ਚ ਤੁਲਸੀ ਦੇ ਪੱਤੇ ਅਤੇ ਮੁਲੱਠੀ ਮਿਲਾ ਕੇ ਪੀਓ।
  • ਰਾਤ ਨੂੰ ਹਲਦੀ ਵਾਲਾ ਦੁੱਧ ਪੀਓ। 
  • ਸਰਦੀਆਂ 'ਚ ਰੋਗ ਪ੍ਰਤੀਰੋਧਕ ਤਾਕਤ ਵਾਲੀਆਂ ਸਬਜ਼ੀਆਂ ਅਤੇ ਫਲ ਆਪਣੀ ਡਾਇਟ 'ਚ ਸ਼ਾਮਲ ਕਰੋ।
  • ਧੂੜ ਅਤੇ ਧੂੰਏਂ ਤੋਂ ਬਚੋ ਅਤੇ ਭਰਪੂਰ ਪਾਣੀ ਪੀਂਦੇ ਰਹੋ।

ਲੰਬੇ ਸਮੇਂ ਤੱਕ ਗਲ਼ੇ 'ਚ ਖਰਾਸ਼ ਰਹਿਣ 'ਤੇ ਡਾਕਟਰ ਨੂੰ ਦਿਖਾਓ, ਕਿਉਂਕਿ ਇਸ ਨਾਲ ਜਲਣ, ਖੰਘ, ਦਰਦ ਅਤੇ ਬੋਲਣ 'ਚ ਪਰੇਸ਼ਾਨੀ ਵੀ ਆ ਸਕਦੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News