ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੀ ਹੈ ਸਾਟਿਨ ਡਰੈੱਸ
Thursday, Oct 02, 2025 - 09:45 AM (IST)

ਮੁੰਬਈ- ਅੱਜਕੱਲ ਫੈਸ਼ਨ ਦੀ ਦੁਨੀਆ ਵਿਚ ਸਾਟਿਨ ਡਰੈੱਸ ਦਾ ਕ੍ਰੇਜ਼ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਤੇਜ਼ੀ ਨਾਲ ਵਧ ਰਿਹਾ ਹੈ। ਸਾਟਿਨ ਫੈਬ੍ਰਿਕ ਦੀ ਚਮਕ ਅਤੇ ਉਸਦੀ ਰਾਇਲ ਲੁਕ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਮੁਟਿਆਰਾਂ ਹਮੇਸ਼ਾ ਤੋਂ ਅਜਿਹੀ ਡਰੈੱਸ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਭੀੜ ਨਾਲੋਂ ਅੱਡ ਦਿਖਾਏ ਅਤੇ ਉਸਦੀ ਸੁੰਦਰਤਾ ਨੂੰ ਨਿਖਾਰੇ। ਇਹੋ ਕਾਰਨ ਹੈ ਕਿ ਭਾਵੇਂ ਇੰਡੀਅਨ ਹੋਵੇ ਜਾਂ ਵੈਸਟਰਨ ਲੁਕ ਸੈਟਿਨ ਡਰੈੱਸ ਦਾ ਫੈਸ਼ਨ ਹਮੇਸ਼ਾ ਟਰੈਂਡ ਵਿਚ ਰਹਿੰਦਾ ਹੈ। ਇਸਦਾ ਫੈਸ਼ਨ ਕਦੇ ਪੁਰਾਣਾ ਨਹੀਂ ਹੁੰਦਾ। ਮਾਰਕੀਟ ਵਿਚ ਵੱਖ-ਵੱਖ ਡਿਜ਼ਾਈਨਾਂ ਅਤੇ ਪੈਟਰਨ ਵਿਚ ਸਾਟਿਨ ਡ੍ਰੈਸਿਜ਼ ਦੀ ਉੁਪਲਬੱਧਤਾ ਇਸਦੀ ਲੋਕਪ੍ਰਿਯਤਾ ਨੂੰ ਵਧਾ ਰਹੀ ਹੈ। ਸੈਟਿਨ ਫੈਬ੍ਰਿਕ ਦੀ ਖਾਸੀਅਤ ਉਸਦੀ ਚਮਕ ਤੇ ਮੁਲਾਇਮ ਟੈਕਸਚਰ ਹੈ ਜੋ ਹਰ ਮੌਕੇ ’ਤੇ ਮੁਟਿਆਰਾਂ ਨੂੰ ਖਾਸ ਬਣਾਉਂਦਾ ਹੈ।
ਇੰਡੀਅਨ ਲੁਕ ਵਿਚ ਸਾਟਿਨ ਸਾੜ੍ਹੀਆਂ ਮੁਟਿਆਰਾਂ ਨੂੰ ਬੇਹੱਦ ਪਸੰਦ ਆ ਰਹੀ ਹਨ। ਇਹ ਸਾੜ੍ਹੀਆਂ ਨਾ ਸਿਰਫ ਖੂਬਸੂਰਤ ਦਿਖਦੀਆਂ ਹਨ, ਸਗੋਂ ਇਨ੍ਹਾਂ ਨੂੰ ਪਹਿਨਕੇ ਮੁਟਿਆਰਾਂ ਨੂੰ ਰਾਇਲ ਅਤੇ ਐਲੀਗੇਂਟ ਲੁਕ ਮਿਲਦੀ ਹੈ। ਉਥੇ, ਵੈਸਟਰਨ ਡਰੈੱਸ ਵਿਚ ਸਾਟਿਨ ਗਾਊਨ, ਬਾਡੀਕਾਨ ਡਰੈੱਸ, ਸ਼ਾਰਟ ਡਰੈੱਸ ਅਤੇ ਲਾਂਗ ਕੱਟ ਡਰੈੱਸ ਵਿਚ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਰਹੀਆਂ ਹਨ। ਸਾਟਿਨ ਦੀ ਚਮਕ ਮੁਟਿਆਰਾਂ ਨੂੰ ਭੀੜ ਵਿਚ ਅੱਡ ਦਿਖਾਉਣ ਵਿਚ ਮਦਦ ਕਰਦੀ ਹੈ, ਜਿਸ ਨਾਲ ਇਕ ਸਾਧਾਰਨ ਸਾਟਿਨ ਡਰੈੱਸ ਵੀ ਮੁਟਿਆਰਾਂ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੰਦੀ ਹੈ। ਸਾਟਿਨ ਡਰੈੱਸ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸਨੂੰ ਕਿਸੇ ਵੀ ਮੌਕੇ ’ਤੇ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਭਾਵੇਂ ਕੈਜੂਅਲ ਆਊਟਿੰਗ ਹੋਵੇ, ਦਫਤਰ ਲੁਕ ਹੋਵੇ ਜਾਂ ਫਿਰ ਪਾਰਟੀ ਵੀਅਰ, ਸਾਟਿਨ ਡਰੈੱਸ ਹਰ ਥਾਂ ਮੁਟਿਆਰਾਂ ਨੂੰ ਸਪੈਸ਼ਲ ਫੀਲ ਕਰਵਾਉਂਦੀ ਹੈ। ਕਾਲਜ, ਸਕੂਲ ਜਾਂ ਦਫਤਰ ਜਾਣ ਵਾਲੀਆਂ ਮੁਟਿਆਰਾਂ ਸਾਟਿਨ ਸ਼ਰਟ ਨੂੰ ਫਾਰਮਲ ਪੈਂਟਸ ਜਾਂ ਜੀਨਸ ਨਾਲ ਸਟਾਈਲ ਕਰਦੀਆਂ ਹਨ ਜੋ ਉਨ੍ਹਾਂ ਟਰੈਂਡੀ ਅਤੇ ਮਾਡਰਨ ਲੁਕ ਦਿੰਦਾ ਹੈ।
ਇਸ ਤੋਂ ਇਲਾਵਾ, ਸਾਟਿਨ ਸੂਟ ਵੀ ਮੁਟਿਆਰਾਂ ਵਿਚਾਲੇ ਬਹੁਤ ਲੋਕਪ੍ਰਿਯ ਹਨ। ਇਹ ਸੂਟ ਨਾ ਸਿਰਫ ਸਟਾਈਲਿਸ਼ ਅਤੇ ਸੁਪਰ ਲੁਕ ਦਿੰਦੇ ਹਨ ਸਗੋਂ ਸਾਦਗੀ ਵਿਚ ਵੀ ਉਨ੍ਹਾਂ ਨੂੰ ਖਾਸ ਬਣਾਉਂਦੇ ਹਨ। ਸਾਟਿਨ ਡਰੈੱਸ ਅੱਜ ਦੀਆਂ ਮੁਟਿਆਰਾਂ ਲਈ ਸਟਾਈਲ ਅਤੇ ਐਲੀਗੈਂਟ ਦਾ ਪਰਫੈਕਟ ਸਮੁੇਲ ਹੈ। ਇਹ ਨਾ ਸਿਰਫ ਉਨ੍ਹਾਂ ਨੂੰ ਰਾਇਲ ਅਤੇ ਕਲਾਸੀ ਲੁਕ ਦਿੰਦਾ ਹੈ ਸਗੋਂ ਉਨ੍ਹਾਂ ਦੀ ਪਰਸਨੈਲਿਟੀ ਨੂੰ ਵੀ ਉਭਾਰਦਾ ਹੈ।
ਸਾਟਿਨ ਡਰੈੱਸ ਦੀ ਚਮਕ ਇੰਨੀ ਆਕਰਸ਼ਕ ਹੁੰਦੀ ਹੈ ਕਿ ਉਸਦੇ ਨਾਲ ਮਿਨੀਮਮ ਜਿਊਲਰੀ ਵੀ ਮੁਟਿਆਰਾਂ ਦੀ ਲੁਕ ਨੂੰ ਪੂਰਾ ਕਰਨ ਲਈ ਬਹੁਤ ਹੁੰਦੀ ਹੈ। ਫਿਰ ਵੀ, ਆਪਣੀ ਲੁਕ ਨੂੰ ਹੋਰ ਕਲਾਸੀ ਬਣਾਉਣ ਲਈ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਜਿਵੇਂ ਈਅਰਰਿੰਗਸ, ਨੈੱਕਲੈੱਸ ਅਤੇ ਬ੍ਰੈਸਲੈਟਸ ਕੈਰੀ ਕਰਨਾ ਪਸੰਦ ਕਰਦੀਆਂ ਹਨ। ਅਸੈੱਸਰੀਜ਼ ਵਿਚ ਪੋਟਲੀ ਬੈਗ, ਕਲਚ ਅਤੇ ਹੋਰ ਹੈਂਡਬੈਗਸ ਸਾਟਿਨ ਡਰੈੱਸ ਨਾਲ ਖੂਬ ਜਚਦੇ ਹਨ। ਫੁੱਟਵੀਅਰ ਵਿਚ ਸਾਟਿਨ ਸਾੜ੍ਹੀ ਜਾਂ ਗਾਊਨ ਨਾਲ ਹਾਈ ਹੀਲਸ ਮੁਟਿਆਰਾਂ ਦੀ ਪਹਿਲੀ ਪਸੰਦ ਹਨ। ਕੁਝ ਮੁਟਿਆਰਾਂ ਪਲੇਟਫਾਰਮ ਹੀਲਸ ਅਤੇ ਬੈਲੀਜ ਨੂੰ ਵੀ ਚੁਣਦੀਆਂ ਹਨ ਜੋ ਕੰਫਰਟ ਨਾਲ ਸਟਾਈਲ ਦਾ ਤੜਕਾ ਲਗਾਉਂਦੀਆਂ ਹਨ। ਸਾਟਿਨ ਸੂਟ ਨਾਲ ਕੋਲਹਾਪੁਰੀ ਚੱਪਲ ਅਤੇ ਜੁੱਤੀਆਂ ਵੀ ਮੁਟਿਆਰਾਂ ਨੂੰ ਟਰੈਡੀਸ਼ਨਲ ਅਤੇ ਖੂਬਸੂਰਤ ਲੁਕ ਦਿੰਦੀਆਂ ਹਨ।