ਕਰਵਾ ਚੌਥ ’ਤੇ ਮੇਕਅੱਪ ਦੌਰਾਨ ਅਪਣਾਓ ਇਹ ਸਮਾਰਟ ਤਰੀਕਾ, ਲੰਬੇ ਸਮੇਂ ਤੱਕ ਚਿਹਰੇ ''ਤੇ ਰਹੇਗਾ ਨੂਰ
Thursday, Oct 09, 2025 - 10:46 AM (IST)

ਵੈੱਬ ਡੈਸਕ- ਕਰਵਾ ਚੌਥ ਦਾ ਨਾਂ ਸੁਣਦੇ ਹੀ ਹਰ ਵਿਆਹੁਤਾ ਔਰਤ ਦੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ। ਇਹ ਦਿਨ ਸਿਰਫ ਵਰਤ ਦਾ ਨਹੀਂ ਸਗੋਂ ਪਿਆਰ ਅਤੇ ਸਜਣ-ਸੰਵਰਨ ਦਾ ਵੀ ਪ੍ਰਤੀਕ ਹੈ। ਹਰ ਪਤਨੀ ਚਾਹੁੰਦੀ ਹੈ ਕਿ ਇਸ ਦਿਨ ਉਹ ਸਭ ਤੋਂ ਖੂਬਸੂਰਤ ਦਿਖੇ ਤਾਂ ਕਿ ਪਤੀ ਦੀਆਂ ਨਜ਼ਰਾਂ ਉਸ ’ਤੇ ਟਿਕੀਆਂ ਰਹਿਣ ਪਰ ਸੱਚਾਈ ਇਹ ਹੈ ਕਿ ਪਾਰਲਰ ਜਾਣਾ ਅਤੇ ਪ੍ਰੋਫੈਸ਼ਨਲ ਮੇਕਅੱਪ ਕਰਵਾਉਣਾ ਹਰ ਕਿਸੇ ਦੇ ਲਈ ਆਸਾਨ ਨਹੀਂ ਹੁੰਦਾ। ਅਜਿਹੇ ’ਚ ਕਿਉਂ ਨਾ ਥੋੜ੍ਹਾ ਸਮਾਰਟ ਤਰੀਕਾ ਅਪਣਾਇਆ ਜਾਏ?
ਪਹਿਲਾ ਸਟੈੱਪ- ਸਕਿਨ ਤਿਆਰੀ ਸਭ ਤੋਂ ਜ਼ਰੂਰੀ
ਮੇਕਅੱਪ ਦੀ ਸ਼ੁਰੂਆਤ ਸਕਿਨ ਪ੍ਰੇਪਿੰਗ ਨਾਲ ਹੁੰਦੀ ਹੈ, ਫੇਸ ਨੂੰ ਚੰਗੀ ਤਰ੍ਹਾਂ ਫੇਸਵਾਸ਼ ਨਾਲ ਧੋਵੋ, ਫਿਰ ਟੋਨਰ ਅਤੇ ਮੋਇਸ਼ਚਰਾਈਜ਼ਰ ਲਗਾਓ, ਜੇਕਰ ਚਾਹੋ ਤਾਂ ਐਲੋਵੀਰਾ ਜੈੱਲ ਦੀ ਵਰਤੋਂ ਕਰੋ, ਇਸ ਨਾਲ ਤੁਹਾਡਾ ਬੇਸ ਸਮੂਦ ਬਣੇਗਾ ਅਤੇ ਮੇਕਅੱਪ ਲੌਂਗ ਲਾਸਟਿੰਗ ਰਹੇਗਾ।
ਸਟੈੱਪ 2- ਬੇਸ ਮੇਕਅੱਪ ਨਾਲ ਲਿਆਓ ਨੈਚੂਰਲ ਗਲੋਅ
ਹੁਣ ਗੱਲ ਕਰਦੇ ਹਾਂ ਫਾਊਂਡੇਸ਼ਨ ਅਤੇ ਕੰਸੀਲਰ ਦੀ ਆਪਣੇ ਸਕਿਨ ਟੋਨ ਨਾਲ ਮੈਚ ਕਰਦਾ ਹੋਇਆ ਸ਼ੇਡ ਚੁਣੋ, ਇਸ ਨੂੰ ਬਲੈਂਡਰ ਜਾਂ ਉਂਗਲੀਆਂ ਨਾਲ ਹਲਕੇ ਹੱਥਾਂ ਨਾਲ ਬਲੈਂਡ ਕਰੋ, ਇਸ ਨਾਲ ਚਿਹਰਾ ਇਕਦਮ ਫਲਾਲੇਸ ਦਿਖੇਗਾ ਭਾਵੇਂ ਤਾਂ ਲਿਕਵਿਡ ਹਾਈਲਾਈਟਰ ਦੀਆਂ ਕੁਝ ਬੂੰਦਾਂ ਗੱਲ੍ਹਾਂ ’ਤੇ ਲਗਾਓ ਤਾਂਕਿ ਤੁਹਾਡਾ ਫੇਸ ‘ਮੂਨਲਾਈਟ ਗਲੋਅ’ ਵਰਗਾ ਦਿਖੇ।
ਸਟੈੱਪ 3- ਆਈ ਮੇਕਅੱਪ
ਕਰਵਾ ਚੌਥ ’ਤੇ ਆਈ ਮੇਕਅਪ ਦਾ ਆਪਣਾ ਵੱਖਰਾ ਹੀ ਕਰੇਜ਼ ਹੁੰਦਾ ਹੈ, ਗੋਲਡਨ ਜਾਂ ਬ੍ਰਾਂਜ ਸ਼ੇਡਸ ਆਈਸ਼ੈੱਡੋ ਲਗਾਓ, ਜਿਸ ਨਾਲ ਟ੍ਰੈਡੀਸ਼ਨਲ ਲੁਕ ਨਿਖਰ ਕੇ ਆਏ ਫਿਰ ਵਿੰਗਡ ਆਈਲਾਈਨਰ ਅਤੇ ਮਸਕਾਰਾ ਨਾਲ ਅੱਖਾਂ ਨੂੰ ਡਿਫਾਈਨ ਕਰੋ ਜੇਕਰ ਬਿੰਦੀ ਲਗਾਉਣਾ ਪਸੰਦ ਹੈ ਤਾਂ ਛੋਟਾ ਜਿਹਾ ਗੋਲਡਨ ਜਾਂ ਰੈੱਡ ਬਿੰਦੀ ਲੁਕ ਨੂੰ ਪੂਰਾ ਕਰ ਦੇਵੇਗਾ।
ਸਟੈੱਪ 4- ਲਿਪਸ
ਲਿਪਸ ’ਤੇ ਰੈੱਡ, ਮਹਿਰੂਨ ਜਾਂ ਰੋਜ਼ ਪਿੰਕ ਸ਼ੇਡ ਟ੍ਰਾਈ ਕਰੋ, ਜੇਕਰ ਗਲਾਸੀ ਲੁਕ ਪਸੰਦ ਹੈ ਤਾਂ ਲਿਪਗਲਾਸ ਦੀ ਵਰਤੋਂ ਕਰੋ, ਉਥੇ ਬਲੱਸ਼ ਲਈ ਪੀਚ ਜਾਂ ਰੋਜ਼ ਟੋਨ ਚੁਣੋ ਤਾਂਕਿ ਗੱਲ੍ਹਾਂ ’ਤੇ ਨੈਚੂਰਲ ਰੈੱਡਨੈੱਸ ਦਿਖੇ।
ਬੋਨਸ ਟਿਪ
ਕਰਵਾ ਚੌਥ ਦੀ ਸ਼ਾਮ ਨੂੰ ਮੇਕਅੱਪ ਤੋਂ ਬਾਅਦ ਫਿਕਸਿੰਗ ਸਪਰੇਅ ਜ਼ਰੂਰ ਕਰੋ ਤਾਂਕਿ ਪੂਜਾ ਤੋਂ ਲੈ ਕੇ ਚੰਨ ਨਿਕਲਣ ਤੱਕ ਤੁਹਾਡਾ ਮੇਕਅੱਪ ਟਿਕਿਆ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8