Health Tips: ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਧੋਵੋ ਪੈਰ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
Wednesday, Oct 02, 2024 - 12:19 PM (IST)
ਜਲੰਧਰ- ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸਾਡਾ ਸਰੀਰ ਬਹੁਤ ਥਕਾਵਟ ਮਹਿਸੂਸ ਕਰਦਾ ਹੈ, ਜਿਸ ਕਾਰਨ ਸਾਨੂੰ ਰਾਤ ਦੇ ਸਮੇਂ ਚੰਗੀ ਨੀਂਦ ਨਹੀਂ ਆਉਂਦੀ। ਥਕਾਵਟ ਦੇ ਕਾਰਨ ਸਰੀਰ ਸਾਰੀ ਰਾਤ ਦਰਦ ਹੁੰਦਾ ਰਹਿੰਦਾ ਹੈ। ਰਾਤ ਨੂੰ ਚੰਗੀ ਨੀਂਦ ਨਾ ਆਉਣ ਕਾਰਨ ਅਸੀਂ ਦੂਜੇ ਦਿਨ ਵੀ ਥਕਿਆ ਹੋਇਆ ਮਹਿਸੂਸ ਕਰਦੇ ਹਾਂ। ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਨੀਂਦ ਦੀ ਦਵਾਈ ਵੀ ਲੈਂਦੇ ਹਨ। ਦਿਨ ਦੀ ਥਕਾਵਟ ਨੂੰ ਦੂਰ ਕਰਨ ਅਤੇ ਰਾਤ ਨੂੰ ਚੰਗੀ ਨੀਂਦ ਲੈਣ ਲਈ ਸੌਣ ਤੋਂ ਪਹਿਲਾਂ ਪੈਰਾਂ ਨੂੰ ਜ਼ਰੂਰ ਧੋਵੋ। ਰਾਤ ਨੂੰ ਪੈਰ ਧੋ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਰੋਜ਼ਾਨਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹੋ, ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਜਾਵੇਗੀ।
ਰਾਤ ਦੇ ਸਮੇਂ ਪੈਰਾਂ ਨੂੰ ਧੋਣ ਦਾ ਤਰੀਕਾ
ਪੈਰਾਂ ਨੂੰ ਧੋਣ ਲਈ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਜਾਂ ਤੁਸੀਂ ਪੈਰਾਂ ਨੂੰ ਸਾਧਾਰਨ ਪਾਣੀ ਨਾਲ ਵੀ ਧੋ ਸਕਦੇ ਹੋ। ਆਪਣੇ ਪੈਰਾਂ ਨੂੰ ਥੋੜ੍ਹੀ ਦੇਰ ਲਈ ਪਾਣੀ ਵਿੱਚ ਡੁਬੋ ਕੇ ਰੱਖੋ। ਪੈਰਾਂ ਨੂੰ ਪਾਣੀ ’ਚੋਂ ਬਾਹਰ ਕੱਢਣ ’ਤੇ ਉਨ੍ਹਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਤੋਂ ਬਾਅਦ ਪੈਰਾਂ ਵਿਚ ਨਮੀ ਬਣਾਈ ਰੱਖਣ ਲਈ ਪੈਰਾਂ 'ਤੇ ਥੋੜ੍ਹਾ ਜਿਹਾ ਤੇਲ ਜਾਂ ਕਰੀਮ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਨੂੰ ਕਾਫੀ ਰਾਹਤ ਮਿਲੇਗੀ।
ਪੈਰ ਧੋਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦੇ
ਸਰੀਰ ਨੂੰ ਮਿਲਦੀ ਹੈ ਊਰਜਾ
ਰਾਤ ਨੂੰ ਪੈਰ ਧੋ ਕੇ ਸੌਂਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਅਜਿਹਾ ਕਰਨ ਨਾਲ ਨਾ ਸਿਰਫ਼ ਚੰਗੀ ਨੀਂਦ ਆਉਂਦੀ ਹੈ ਸਗੋਂ ਵਿਅਕਤੀ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦਾ ਹੈ। ਇਸ ਨਾਲ ਦਿਮਾਗ ਨੂੰ ਸ਼ਾਂਤੀ ਅਤੇ ਸਰੀਰ ਨੂੰ ਊਰਜਾ ਵੀ ਮਿਲਦੀ ਹੈ।
ਜੋੜਾਂ ਦੇ ਦਰਦ ਤੋਂ ਰਾਹਤ ਅਤੇ ਮਾਸਪੇਸ਼ੀਆਂ ਲਈ ਆਰਾਮਦਾਇਕ
ਅਸੀਂ ਆਪਣੇ ਪੂਰੇ ਸਰੀਰ ਦਾ ਭਾਰ ਆਪਣੇ ਪੈਰਾਂ 'ਤੇ ਪਾਉਂਦੇ ਹਾਂ, ਜਿਸ ਕਾਰਨ ਪੈਰਾਂ ਵਿੱਚ ਅਕੜਾਅ ਜਾਂ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਧੋ ਲੈਂਦੇ ਹਾਂ, ਤਾਂ ਇਸ ਨਾਲ ਸਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬਦਬੂ ਤੋਂ ਮਿਲੇਗੀ ਨਿਜ਼ਾਤ
ਸਾਰਾ ਦਿਨ ਪੈਰਾਂ ’ਚ ਜੁਰਾਬਾਂ ਅਤੇ ਤੰਗ ਜੁੱਤੀ ਪਾਉਣ ਨਾਲ ਪੈਰਾਂ 'ਚ ਪਸੀਨਾ ਆਉਣ ਲੱਗਦਾ ਹੈ, ਜਿਸ ਕਾਰਨ ਬਦਬੂ ਆਉਂਦੀ ਹੈ। ਅਜਿਹੇ 'ਚ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਧੋ ਲਓ ਤਾਂ ਕਿ ਤੁਹਾਡੇ ਪੈਰਾਂ ਦੀ ਹਵਾ ਦਾ ਪ੍ਰਵਾਹ ਠੀਕ ਰਹੇ ਅਤੇ ਪੈਰਾਂ ’ਚੋਂ ਕਿਸੇ ਤਰ੍ਹਾਂ ਦੀ ਕੋਈ ਬਦਬੂ ਨਾ ਆਵੇ।
ਬਰਾਬਰ ਰਹਿੰਦਾ ਹੈ ਸਰੀਰ ਦਾ ਤਾਪਮਾਨ
ਸਾਰਾ ਦਿਨ ਪੈਰਾਂ ਦਾ ਜ਼ਮੀਨ ਨਾਲ ਸੰਪਰਕ ਬਣਿਆ ਰਹਿੰਦਾ ਹੈ, ਜਿਸ ਕਾਰਨ ਪੈਰ ਗਰਮ ਮਹਿਸੂਸ ਕਰਦੇ ਹਨ। ਇਸ ਲਈ ਤੁਹਾਨੂੰ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਪੈਰਾਂ ਨੂੰ ਠੰਡਕ ਮਹਿਸੂਸ ਹੋਵੇ ਅਤੇ ਸਰੀਰ ਦਾ ਤਾਪਮਾਨ ਵੀ ਬਰਾਬਰ ਮਾਤਰਾ ’ਚ ਰਹੇ। ਇਸ ਨਾਲ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।
ਪੈਰਾਂ ਦੀ ਚਮੜੀ ਹੁੰਦੀ ਹੈ ਨਰਮ
ਸਾਰਾ ਦਿਨ ਭੱਜ-ਦੌੜ ਕਰਨ ਨਾਲ ਪੈਰਾਂ 'ਤੇ ਧੂੜ, ਮਿੱਟੀ ਅਤੇ ਗੰਦਗੀ ਆ ਜਾਂਦੀ ਹੈ, ਜਿਸ ਕਾਰਨ ਸਾਡੇ ਪੈਰਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ। ਸੌਣ ਤੋਂ ਪਹਿਲਾਂ ਪੈਰ ਧੋਣ ਦੀ ਆਦਤ ਨਾ ਸਿਰਫ਼ ਪੈਰਾਂ ਦੀ ਚਮੜੀ ਨੂੰ ਨਰਮ ਕਰਦੀ ਹੈ ਸਗੋਂ ਤੁਹਾਡੇ ਦਿਨ ਦੀ ਥਕਾਵਟ ਅਤੇ ਤਣਾਅ ਨੂੰ ਵੀ ਦੂਰ ਕਰ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।