ਸਿਹਤ ਅਤੇ ਸੁੰਦਰਤਾ ਦਾ 'ਖ਼ਜ਼ਾਨਾ': ਕੇਸਰ ਦਾ ਪਾਣੀ ਪੀਣ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ!

Thursday, Feb 12, 2026 - 11:34 AM (IST)

ਸਿਹਤ ਅਤੇ ਸੁੰਦਰਤਾ ਦਾ 'ਖ਼ਜ਼ਾਨਾ': ਕੇਸਰ ਦਾ ਪਾਣੀ ਪੀਣ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ!

ਹੈਲਥ ਡੈਸਕ - ਅੱਜਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਅਸੀਂ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਮੌਜੂਦ ਕੇਸਰ ਦੇ ਸਿਰਫ਼ 2-3 ਧਾਗੇ ਤੁਹਾਡੀ ਕਿਸਮਤ ਬਦਲ ਸਕਦੇ ਹਨ? ਆਓ ਜਾਣਦੇ ਹਾਂ ਕੇਸਰ ਦਾ ਪਾਣੀ ਪੀਣ ਦੇ ਬਿਹਤਰੀਨ ਫਾਇਦੇ :-

PunjabKesari

ਚਮੜੀ 'ਚ ਆਵੇਗਾ ਕੁਦਰਤੀ ਨਿਖਾਰ 
- ਕੇਸਰ 'ਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਅੰਦਰੋਂ ਸਾਫ਼ ਕਰਦੇ ਹਨ। ਇਹ ਨਾ ਸਿਰਫ਼ ਮੁਹਾਸਿਆਂ ਅਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ, ਸਗੋਂ ਚਿਹਰੇ 'ਤੇ ਇਕ ਅਜਿਹੀ ਕੁਦਰਤੀ ਲਾਲੀ ਅਤੇ ਚਮਕ ਲਿਆਉਂਦਾ ਹੈ ਜੋ ਮਹਿੰਗੇ ਫੇਸ਼ੀਅਲ ਨਾਲ ਵੀ ਨਹੀਂ ਮਿਲਦੀ।

PunjabKesari

ਮੂਡ ਨੂੰ ਬਣਾਏਗਾ ਖੁਸ਼ਗਵਾਰ 
- ਵਿਗਿਆਨਕ ਤੌਰ 'ਤੇ ਕੇਸਰ ਨੂੰ 'ਸਨਸ਼ਾਈਨ ਸਪਾਈਸ' ਕਿਹਾ ਜਾਂਦਾ ਹੈ। ਇਹ ਸਰੀਰ 'ਚ 'ਹੈਪੀ ਹਾਰਮੋਨਸ' (ਸੇਰੋਟੋਨਿਨ) ਦੇ ਪੱਧਰ ਨੂੰ ਵਧਾਉਂਦਾ ਹੈ, ਜਿਸ ਨਾਲ ਤਣਾਅ, ਚਿੰਤਾ ਅਤੇ ਉਦਾਸੀ ਘੱਟ ਹੁੰਦੀ ਹੈ।

PunjabKesari

ਮਾਹਵਾਰੀ ਦੇ ਦਰਦ ਤੋਂ ਰਾਹਤ 
- ਬਹੁਤ ਸਾਰੀਆਂ ਔਰਤਾਂ ਨੂੰ ਮਾਹਵਾਰੀ ਦੌਰਾਨ ਤੇਜ਼ ਦਰਦ ਅਤੇ ਕੜਵੱਲ (cramps) ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਸਰ ਦਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਪੀਰੀਅਡਸ ਦੇ ਦੌਰਾਨ ਹੋਣ ਵਾਲੀਆਂ ਦਿੱਕਤਾਂ ਘੱਟ ਹੁੰਦੀਆਂ ਹਨ।

PunjabKesari

ਭਾਰ ਘਟਾਉਣ 'ਚ ਸਹਾਇਕ 
- ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਜਾਂ ਮਿੱਠਾ ਖਾਣ ਦੀ ਆਦਤ ਹੈ, ਤਾਂ ਕੇਸਰ ਦਾ ਪਾਣੀ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਹ ਤੁਹਾਡੀ 'ਕ੍ਰੇਵਿੰਗ' ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਤੁਸੀਂ ਵਾਧੂ ਕੈਲੋਰੀਜ਼ ਖਾਣ ਤੋਂ ਬਚ ਜਾਂਦੇ ਹੋ।

PunjabKesari

 

ਵਾਲਾਂ ਦੀ ਮਜ਼ਬੂਤੀ
- ਕੇਸਰ 'ਚ ਮੌਜੂਦ ਤੱਤ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਵਾਲ ਸੰਘਣੇ ਤੇ ਚਮਕਦਾਰ ਬਣਦੇ ਹਨ।

ਕਿਵੇਂ ਤਿਆਰ ਕਰੀਏ ਕੇਸਰ ਦਾ ਪਾਣੀ?
- ਇਕ ਗਲਾਸ ਕੋਸੇ ਪਾਣੀ 'ਚ 2 ਤੋਂ 3 ਕੇਸਰ ਦੇ ਧਾਗੇ ਪਾ ਕੇ 10-15 ਮਿੰਟ ਲਈ ਛੱਡ ਦਿਓ।
- ਜਦੋਂ ਪਾਣੀ ਦਾ ਰੰਗ ਪੀਲਾ ਹੋ ਜਾਵੇ, ਤਾਂ ਇਸ ਦਾ ਸੇਵਨ ਕਰੋ।
- ਸਭ ਤੋਂ ਵਧੀਆ ਨਤੀਜਿਆਂ ਲਈ ਇਸ ਨੂੰ ਸਵੇਰੇ ਖਾਲੀ ਪੇਟ ਪੀਓ।

ਚਿਤਾਵਨੀ :-
- ਕੇਸਰ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਦਿਨ 'ਚ 2-3 ਧਾਗਿਆਂ ਤੋਂ ਵੱਧ ਵਰਤੋਂ ਨਾ ਕਰੋ। ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 


author

Sunaina

Content Editor

Related News