ਸਾਵਧਾਨ! ਤੇਜ਼ੀ ਨਾਲ ਫੈਲ ਰਿਹਾ ਹੈ ਚਿਕਨਪੌਕਸ, ਐਡਵਾਇਜ਼ਰੀ ਜਾਰੀ
Friday, Feb 20, 2026 - 06:02 PM (IST)
ਤਿਰੁਵਨੰਤਪੁਰਮ- ਕੇਰਲ ਦੇ ਵੱਖ-ਵੱਖ ਹਿੱਸਿਆਂ 'ਚ ਚੇਚਕ (ਚਿਕਨਪੌਕਸ) ਦੇ ਮਾਮਲਿਆਂ ' ਲਗਾਤਾਰ ਵਾਧੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਜਨਤਕ ਸਲਾਹ ਜਾਰੀ ਕੀਤੀ ਹੈ, ਜਿਸ 'ਚ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਅਤੇ ਬਚਾਅ ਦੇ ਸਖ਼ਤ ਉਪਾਅ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੌਸਮ 'ਚ ਤਬਦੀਲੀ ਅਤੇ ਲੋਕਾਂ ਦੇ ਇਕ-ਦੂਜੇ ਦੇ ਸੰਪਰਕ 'ਚ ਆਉਣ ਨਾਲ ਇਨਫੈਕਸ਼ਨ ਫੈਲਣ 'ਚ ਮਦਦ ਮਿਲ ਰਹੀ ਹੈ। ਵੈਰਿਕੇਲਾ-ਜੋਸਟਰ ਵਾਇਰਸ ਕਾਰਨ ਹੋਣ ਵਾਲਾ ਚਿਕਨਪੌਕਸ, ਸੰਕਰਮਿਤ ਵਿਅਕਤੀਆਂ ਨਾਲ ਸਿੱਧੇ ਸੰਪਰਕ 'ਚ ਆਉਣ ਜਾਂ ਚਮੜੀ 'ਤੇ ਬਣੇ ਛਾਲਿਆਂ ਦੇ ਤਰਲ ਪਦਾਰਥ ਦੇ ਸੰਪਰਕ 'ਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ।
ਇਹ ਬੀਮਾਰੀ ਆਮ ਤੌਰ 'ਤੇ ਬੱਚਿਆਂ 'ਚ ਹਲਕੀ ਹੁੰਦੀ ਹੈ ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ 'ਚ ਇਹ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ। ਡਾਕਟਰਾਂ ਨੇ ਦੱਸਿਆ ਕਿ ਬੀਮਾਰੀ ਦੀ ਸ਼ੁਰੂਆਤ ਆਮ ਤੌਰ 'ਤੇ ਬੁਖ਼ਾਰ, ਥਕਾਵਟ, ਸਿਰਦਰਦ ਅਤੇ ਸਰੀਰ ਦਰਦ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਖਾਰਸ਼ ਵਾਲੇ ਦਾਣੇ ਨਿਕਲਣ ਲੱਗਦੇ ਹਨ, ਜੋ ਬਾਅਦ 'ਚ ਤਰਲ ਪਦਾਰਥ ਨਾਲ ਭਰੇ ਛਾਲਿਆਂ 'ਚ ਬਦਲ ਜਾਂਦੇ ਹਨ। ਮਰੀਜ਼ ਦਾਣੇ ਦਿੱਸਣ ਤੋਂ ਇਕ ਤੋਂ 2 ਦਿਨ ਪਹਿਲਾਂ ਤੋਂ ਲੈਕੇ ਸਾਰੇ ਛਾਲਿਆਂ ਦੇ ਸੁੱਕਣ ਅਤੇ ਪਪੜੀ ਬਣਨ ਤੱਕ ਸੰਕਰਮਿਤ ਰਹਿੰਦੇ ਹਨ, ਇਸ ਲਈ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂਆਤੀ ਆਈਸੋਲੇਸ਼ਨ ਬਹੁਤ ਮਹੱਤਵਪੂਰਨ ਹੈ।
ਸਿਹਤ ਅਧਿਕਾਰੀਆਂ ਨੇ ਲੱਛਣ ਦਿੱਸਣ ਵਾਲੇ ਵਿਅਕਤੀਆਂ ਨੂੰ ਸਕੂਲ ਅਤੇ ਕੰਮ ਵਾਲੀਆਂ ਥਾਵਾਂ ਸਮੇਤ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ ਅਤੇ ਖ਼ੁਦ ਦਵਾਈ ਲੈਣ ਦੀ ਬਜਾਏ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਨਿੱਜੀ ਸਫ਼ਾਈ ਬਣਾਏ ਰੱਖਣਾ, ਖੰਘ ਅਤੇ ਛਿੱਕਦੇ ਸਮੇਂ ਮੂੰਹ ਢੱਕਣਾ ਅਤੇ ਨਿੱਜੀ ਵਸਤੂਆਂ ਸਾਂਝੀਆਂ ਕਰਨ ਤੋਂ ਬਚਣਾ ਵੀ ਮੁੱਖ ਰੋਕਥਾਮ ਉਪਾਅ ਹਨ। ਚਿਕਨਪੌਕਸ ਦਾ ਟੀਕਾ ਹਾਲਾਂਕਿ ਉਪਲੱਬਧ ਹੈ ਪਰ ਇਹ ਸੂਬੇ ਦੇ ਨਿਯਮਿਤ ਟੀਕਾਕਰਨ ਦਾ ਹਿੱਸਾ ਨਹੀਂ ਹੈ। ਇਸ ਦੇ ਬਾਵਜੂਦ ਮੈਡੀਕਲ ਮਾਹਿਰਾਂ ਨੇ ਉਨ੍ਹਾਂ ਲੋਕਾਂ ਲਈ ਟੀਕਾਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਜਿਨ੍ਹਾਂ ਨੂੰ ਪਹਿਲਾਂ ਇਹ ਬੀਮਾਰੀ ਨਹੀਂ ਹੋਈ ਹੈ, ਵਿਸ਼ੇਸ਼ ਰੂਪ ਨਾਲ ਹੋਸਟਲ ਜਾਂ ਹੋਰ ਸੰਘਣੀ ਆਬਾਦੀ ਵਾਲੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਲਈ। ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਜਿਵੇਂ-ਜਿਵੇਂ ਰਾਜ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ, ਇਨਫੈਕਸ਼ਨ ਨੂੰ ਰੋਕਣ ਤੋਂ ਬਚਣ ਲਈ ਸਮੇਂ 'ਤੇ ਪਛਾਣ ਅਤੇ ਜਨਤਾ ਦਾ ਸਹਿਯੋਗ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
