ਸਾਵਧਾਨ! ਸਰੀਰ ਦੇ ਅੰਦਰ ਖੂਨ ਦਾ ਜੰਮਣਾ ਹੋ ਸਕਦਾ ਹੈ ਜਾਨਲੇਵਾ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ
Sunday, Feb 15, 2026 - 10:57 AM (IST)
ਹੈਲਥ ਡੈਸਕ - ਸਰੀਰ ਦੇ ਬਾਹਰ ਸੱਟ ਲੱਗਣ 'ਤੇ ਖੂਨ ਦਾ ਜੰਮਣਾ ਇਕ ਕੁਦਰਤੀ ਅਤੇ ਜੀਵਨ ਰੱਖਿਅਕ ਪ੍ਰਕਿਰਿਆ ਹੈ ਪਰ ਜੇਕਰ ਇਹ ਖੂਨ ਨਸਾਂ ਦੇ ਅੰਦਰ ਜੰਮਣਾ ਸ਼ੁਰੂ ਹੋ ਜਾਵੇ ਤਾਂ ਇਹ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ। ਮਾਹਰਾਂ ਅਨੁਸਾਰ, ਨਸਾਂ 'ਚ ਬਣਿਆ ਇਹ ਥੱਕਾ ਦਿਲ, ਦਿਮਾਗ ਅਤੇ ਫੇਫੜਿਆਂ ਤੱਕ ਆਕਸੀਜਨ ਪਹੁੰਚਣ 'ਚ ਰੁਕਾਵਟ ਪੈਦਾ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਵਰਗੀਆਂ ਗੰਭੀਰ ਸਥਿਤੀਆਂ ਪੈਦਾ ਹੋ ਸਕਦੀਆਂ ਹਨ।
ਕਿਨ੍ਹਾਂ ਲੋਕਾਂ ਨੂੰ ਹੈ ਜ਼ਿਆਦਾ ਖ਼ਤਰਾ?
- ਦਫ਼ਤਰ 'ਚ ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਜਾਂ ਲੰਬੀ ਫਲਾਈਟ 'ਚ ਸਫ਼ਰ ਕਰਨ ਵਾਲੇ ਲੋਕਾਂ ਦੇ ਪੈਰਾਂ 'ਚ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ।
- ਜ਼ਿਆਦਾ ਵਜ਼ਨ ਹੋਣ ਨਾਲ ਨਸਾਂ 'ਤੇ ਦਬਾਅ ਪੈਂਦਾ ਹੈ।
- ਸਿਗਰੇਟ ਪੀਣ ਵਾਲੇ ਲੋਕਾਂ ਦਾ ਖੂਨ ਗਾੜ੍ਹਾ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਗਰਭਵਤੀ ਔਰਤਾਂ ਅਤੇ ਗਰਭ ਨਿਰੋਧਕ ਗੋਲੀਆਂ ਲੈਣ ਵਾਲੀਆਂ ਔਰਤਾਂ 'ਚ ਵੀ ਹਾਰਮੋਨਲ ਬਦਲਾਅ ਕਾਰਨ ਇਹ ਖ਼ਤਰਾ ਰਹਿੰਦਾ ਹੈ।
- ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਦੇ ਮਰੀਜ਼ਾਂ 'ਚ ਵੀ ਕਲੌਟਿੰਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼ :-
- ਜੇਕਰ ਇਕ ਪੈਰ 'ਚ ਅਚਾਨਕ ਸੋਜ, ਦਰਦ ਜਾਂ ਭਾਰੀਪਨ ਮਹਿਸੂਸ ਹੋਵੇ।
- ਬਿਨਾਂ ਕਿਸੇ ਕਾਰਨ ਸਾਹ ਫੁੱਲਣਾ, ਸੀਨੇ 'ਚ ਤੇਜ਼ ਦਰਦ ਜਾਂ ਖੰਘ 'ਚ ਖੂਨ ਆਉਣਾ।
- ਬੋਲਣ 'ਚ ਦਿੱਕਤ, ਅਚਾਨਕ ਚੱਕਰ ਆਉਣਾ, ਚਿਹਰੇ ਜਾਂ ਹੱਥ-ਪੈਰ ਦੇ ਇਕ ਪਾਸੇ ਕਮਜ਼ੋਰੀ ਮਹਿਸੂਸ ਹੋਣਾ।
ਕੀ ਖਾਈਏ ਅਤੇ ਕਿਵੇਂ ਕਰੀਏ ਬਚਾਅ?
- ਖੂਨ ਨੂੰ ਕੁਦਰਤੀ ਤੌਰ 'ਤੇ ਪਤਲਾ ਰੱਖਣ ਲਈ ਲਸਣ, ਅਦਰਕ, ਓਮੇਗਾ-3 ਯੁਕਤ ਭੋਜਨ (ਅਖਰੋਟ, ਅਲਸੀ) ਅਤੇ ਸੰਤਰਾ-ਅਨਾਰ ਵਰਗੇ ਫਲ ਖਾਣੇ ਚਾਹੀਦੇ ਹਨ। ਜੇਕਰ ਤੁਸੀਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹੋ, ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਡਾਕਟਰ ਦੀ ਸਲਾਹ ਨਾਲ ਹੀ ਖਾਓ। ਬਚਾਅ ਲਈ ਰੋਜ਼ਾਨਾ 30 ਮਿੰਟ ਸੈਰ ਕਰੋ, ਭਰਪੂਰ ਪਾਣੀ ਪੀਓ ਅਤੇ ਵਜ਼ਨ ਨੂੰ ਕੰਟਰੋਲ 'ਚ ਰੱਖੋ।
ਨੋਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
