ਭਾਰ ਘਟਾਉਣ ਸਮੇਤ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਏਗਾ ਤੁਲਸੀ ਅਤੇ ਅਜਵੈਣ ਦਾ ਪਾਣੀ

01/30/2021 12:45:20 PM

ਨਵੀਂ ਦਿੱਲੀ: ਭਾਰ ਵਧਣਾ ਅੱਜ ਦੇ ਸਮੇਂ ’ਚ 10 ’ਚੋਂ 7 ਲੋਕਾਂ ਦੀ ਪ੍ਰੇਸ਼ਾਨੀ ਬਣ ਗਿਆ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਬਹੁਤ ਸਾਰੇ ਲੋਕ ਕਸਰਤ ਅਤੇ ਡਾਈਟਿੰਗ ਕਰਨ ਲੱਗਦੇ ਹਨ ਪਰ ਇਸ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ ਅਜਵੈਣ ਅਤੇ ਤੁਲਸੀ ਦਾ ਕਾੜ੍ਹਾ ਬਣਾਉਣ ਦਾ ਤਰੀਕਾ ਦੱਸਦੇ ਹਾਂ। ਇਸ ਦੀ ਵਰਤੋਂ ਨਾਲ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ। ਅਜਿਹੇ ’ਚ ਬੀਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਸਰੀਰ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲੇਗੀ।

PunjabKesari
ਤੁਲਸੀ-ਅਜਵੈਣ ਦਾ ਕਾੜ੍ਹਾ ਬਣਾਉਣ ਲਈ ਸਮੱਗਰੀ
ਅਜਵੈਣ-1 ਵੱਡਾ ਚਮਚਾ
ਤੁਲਸੀ-4-5 ਪੱਤੇ
ਪਾਣੀ-1 ਗਿਲਾਸ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਤੁਲਸੀ ਅਤੇ ਅਜਵੈਣ ਪਾਣੀ ਬਣਾਉਣ ਦੀ ਵਿਧੀ
1. ਇਸ ਨੂੰ ਬਣਾਉਣ ਲਈ ਪਾਣੀ ’ਚ ਅਜਵੈਣ ਮਿਲਾ ਕੇ ਰਾਤ ਭਰ ਭਿਓ ਕੇ ਰੱਖੋ।
2. ਅਗਲੀ ਸਵੇਰ ਇਸ ’ਚ ਤੁਲਸੀ ਦੇ ਪੱਤੇ ਪਾ ਕੇ ਹੌਲੀ ਅੱਗ ’ਤੇ ਪਕਾਓ। 
3. 1 ਉਬਾਲ ਆਉਣ ਜਾਂ ਇਸ ਦਾ ਰੰਗ ਬਦਲਣ ਤੋਂ ਬਾਅਦ ਇਸ ਨੂੰ ਅੱਗ ਤੋਂ ਉਤਾਰ ਲਓ। 
4. ਤਿਆਰ ਕਾੜ੍ਹੇ ਨੂੰ ਛਾਣਨੀ ’ਚ ਛਾਣ ਕੇ ਹਲਕਾ ਠੰਡਾ ਕਰਕੇ ਵਰਤੋਂ ਕਰੋ। 

PunjabKesari
ਪਾਣੀ ਪੀਣ ਦਾ ਸਹੀ ਸਮਾਂ
ਇਸ ਕਾੜ੍ਹੇ ਨੂੰ ਸਵੇਰੇ ਖਾਲੀ ਢਿੱਡ ਪੀਓ। ਇਸ ਨਾਲ ਢਿੱਡ, ਲੱਕ ਦੇ ਆਲੇ-ਦੁਆਲੇ ਵਾਧੂ ਚਰਬੀ ਘੱਟ ਹੋ ਕੇ ਬਾਡੀ ਸ਼ੇਪ ’ਚ ਆਵੇਗੀ। ਨਾਲ ਹੀ ਇਮਿਊਨਿਟੀ ਬੂਸਟ ਹੋ ਕੇ ਬੀਮਾਰੀਆਂ ਤੋਂ ਬਚਾਅ ਰਹੇਗਾ। 

ਇਹ ਵੀ ਪੜ੍ਹੋ:ਦਿਲ ਲਈ ਲਾਹੇਵੰਦ ਹੈ ਮੁਨੱਕਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ
ਤੁਲਸੀ ਅਤੇ ਅਜਵੈਣ ਦਾ ਪਾਣੀ ਪੀਣ ਦੇ ਫ਼ਾਇਦੇ
ਭਾਰ ਘਟਾਏ 
ਇਸ ਦੀ ਵਰਤੋਂ ਨਾਲ ਬਾਡੀ ਡਿਟਾਕਸੀਫਾਈ ਹੁੰਦੀ ਹੈ। ਅਜਿਹੇ ’ਚ ਤੁਲਸੀ ਅਤੇ ਅਜਵੈਣ ਨਾਲ ਤਿਆਰ ਪਾਣੀ ਡਿਟਾਕਸ ਵਾਟਰ ਦੀ ਤਰ੍ਹਾਂ ਕੰਮ ਕਰਕੇ ਭਾਰ ਘੱਟ ਕਰਨ ’ਚ ਮਦਦ ਕਰਦਾ ਹੈ। ਦੋਵਾਂ ’ਚ ਵਿਟਾਮਿਨ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਮੈਟਾਬੋਲੀਜ਼ਮ ਵਧਦਾ ਹੈ ਜਿਸ ਨਾਲ ਤੇਜ਼ੀ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਇਹ ਢਿੱਡ, ਲੱਕ ਅਤੇ ਬਾਹਾਂ ਦੇ ਆਲੇ-ਦੁਆਲੇ ਜਮ੍ਹਾ ਵਾਧੂ ਚਰਬੀ ਘੱਟ ਕਰਕੇ ਸਰੀਰ ਨੂੰ ਸ਼ੇਪ ’ਚ ਲਿਆਉਂਦਾ ਹੈ। 

PunjabKesari
ਤੁਲਸੀ ਅਤੇ ਅਜਵੈਣ ਦਾ ਪਾਣੀ ਪੀਣ ਦੇ ਫ਼ਾਇਦੇ
ਇਮਿਊਨਿਟੀ ਵਧਾਏ
ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਹੋਰ ਪੋਸ਼ਕ ਤੱਤਾਂ ਨਾਲ ਤਿਆਰ ਇਸ ਪਾਣੀ ਨੂੰ ਪੀਣ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ’ਚ ਮੌਸਮੀ ਬੀਮਾਰੀਆਂ ਦੇ ਨਾਲ-ਨਾਲ ਕੋਰੋਨਾ ਇੰਫੈਕਸ਼ਨ ’ਚ ਆਉਣ ਦਾ ਖ਼ਤਰਾ ਵੀ ਕਈ ਗੁਣਾ ਘੱਟ ਰਹਿੰਦਾ ਹੈ। ਇਸ ਤਰ੍ਹਾਂ ਖਾਂਸੀ, ਜ਼ੁਕਾਮ, ਗਲੇ ਦੀ ਖਰਾਸ਼, ਦਰਦ ਆਦਿ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ। 
ਜੋੜਾਂ ਦਾ ਦਰਦ ਹੋਵੇਗਾ ਘੱਟ 
ਇਸ ਦੀ ਵਰਤੋਂ ਨਾਲ ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹੇ ’ਚ ਖ਼ਾਸ ਤੌਰ ’ਤੇ ਗਠੀਆ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
ਅਸਥਮਾ ’ਚ ਲਾਹੇਵੰਦ
ਇਹ ਹੈਲਦੀ ਡਰਿੰਕ ਸਰੀਰ ’ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦੀ ਹੈ। ਨਾਲ ਹੀ ਸਾਹ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ’ਚ ਅਸਥਮਾ ਦੇ ਮਰੀਜ਼ਾਂ ਲਈ ਵੀ ਇਸ ਦੀ ਵਰਤੋਂ ਕਰਨੀ ਲਾਭਕਾਰੀ ਹੁੰਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News