ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

Tuesday, Apr 15, 2025 - 01:37 PM (IST)

ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ

ਹੈਲਥ ਡੈਸਕ - ਅੱਜ ਦੇ ਸਮੇਂ  ’ਚ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਸ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਕ ਖੋਜ ਦੇ ਨਤੀਜੇ ਨੇ ਇਸ ਨੂੰ ਸੰਤੁਲਿਤ ਰੱਖਣ ਦੇ ਬਹੁਤ ਸੌਖਾ ਹੱਲ ਸਾਹਮਣੇ ਲਿਆਂਦੇ ਹਨ। ਇਹ ਪਾਇਆ ਗਿਆ ਹੈ ਕਿ ਕੇਲਾ ਅਤੇ ਬ੍ਰੋਕਲੀ ਜੋ ਕਿ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ, ਤੁਹਾਡੇ ਹਾਈਪਰਟੈਨਸ਼ਨ ਨੂੰ ਕੰਟਰੋਲ ਕਰਨ ’ਚ ਬਹੁਤ ਮਦਦਗਾਰ ਹੁੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਖਾ ਲਈਆਂ ਇਹ ਚੀਜ਼ਾਂ ਤਾਂ ਨਹੀਂ ਹੋਵੇਗੀ ਯੂਰਿਕ ਐਸਿਡ ਦੀ ਸਮੱਸਿਆ

 ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਖੁਰਾਕ ’ਚ ਪੋਟਾਸ਼ੀਅਮ ਅਤੇ ਸੋਡੀਅਮ ਦੀ ਮਾਤਰਾ ਦੇ ਅਨੁਪਾਤ ਨੂੰ ਵਧਾਉਣਾ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟ੍ਰੋਲ ਕਰਨ ਲਈ ਸੋਡੀਅਮ ਦੀ ਮਾਤਰਾ ਨੂੰ ਘਟਾਉਣ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਪ੍ਰੋਫੈਸਰ ਅਨੀਤਾ ਲੇਟਨ ਨੇ ਕਿਹਾ ਕਿ ਆਮ ਤੌਰ 'ਤੇ ਜਦੋਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ, ਤਾਂ ਸਾਨੂੰ ਘੱਟ ਨਮਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ -  ਕੀ ਕਾਲੀ ਮਿਰਚ ਖਾਣਾ ਸੱਚੀ ਸਾਡੀ ਸਿਹਤ ਲਈ ਹੈ ਲਾਹੇਵੰਦ?

ਖੋਜ ਨੇ ਦਿਖਾਇਆ ਹੈ ਕਿ ਆਪਣੀ ਖੁਰਾਕ ’ਚ ਵਧੇਰੇ ਪੋਟਾਸ਼ੀਅਮ ਨਾਲ ਭਰਪੂਰ ਭੋਜਨ, ਜਿਵੇਂ ਕਿ ਕੇਲਾ ਜਾਂ ਬ੍ਰੋਕਲੀ, ਸ਼ਾਮਲ ਕਰਨ ਨਾਲ ਸੋਡੀਅਮ ਘਟਾਉਣ ਨਾਲੋਂ ਤੁਹਾਡੇ ਬਲੱਡ ਪ੍ਰੈਸ਼ਰ 'ਤੇ ਵਧੇਰੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਪੋਟਾਸ਼ੀਅਮ ਅਤੇ ਸੋਡੀਅਮ ਦੋਵੇਂ ਇਲੈਕਟ੍ਰੋਲਾਈਟਸ ਹਨ। ਇਹ ਉਹ ਪਦਾਰਥ ਹਨ ਜੋ ਮਾਸਪੇਸ਼ੀਆਂ ਨੂੰ ਸੁੰਗੜਨ ਲਈ ਬਿਜਲੀ ਦੇ ਸੰਕੇਤ ਭੇਜਣ ’ਚ ਮਦਦ ਕਰਦੇ ਹਨ। ਸਰੀਰ ’ਚ ਪਾਣੀ ਦੀ ਮਾਤਰਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਹੋਰ ਜ਼ਰੂਰੀ ਕਾਰਜ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News