ਕੀ ਤੁਸੀਂ ਵੀ ਰਹਿਣਾ ਚਾਹੁੰਦੇ ਹੋ ਹਮੇਸ਼ਾ ਤੰਦਰੁਸਤ? ਅੱਜ ਤੋਂ ਹੀ ਸ਼ੁਰੂ ਕਰੋ ਕੋਸਾ ਪਾਣੀ ਪੀਣਾ

Friday, Mar 06, 2026 - 10:56 AM (IST)

ਕੀ ਤੁਸੀਂ ਵੀ ਰਹਿਣਾ ਚਾਹੁੰਦੇ ਹੋ ਹਮੇਸ਼ਾ ਤੰਦਰੁਸਤ? ਅੱਜ ਤੋਂ ਹੀ ਸ਼ੁਰੂ ਕਰੋ ਕੋਸਾ ਪਾਣੀ ਪੀਣਾ

ਹੈਲਥ ਡੈਸਕ - ਅਕਸਰ ਬਦਲਦੇ ਮੌਸਮ ਅਤੇ ਗਰਮੀ ਦੇ ਕਾਰਨ ਅਸੀਂ ਫਰਿੱਜ ਦਾ ਬਰਫ਼ ਵਰਗਾ ਠੰਢਾ ਪਾਣੀ ਪੀਣਾ ਪਸੰਦ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅੰਦਰੂਨੀ ਅੰਗਾਂ 'ਤੇ ਸਿੱਧਾ ਅਸਰ ਪਾਉਂਦਾ ਹੈ? ਸਿਹਤ ਮਾਹਿਰਾਂ ਅਤੇ ਆਯੁਰਵੇਦ ਅਨੁਸਾਰ, ਗਲਤ ਤਾਪਮਾਨ ਦਾ ਪਾਣੀ ਪੀਣਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਕੋਸਾ ਪਾਣੀ ਪੀਣ ਦੇ ਫਾਇਦੇ :-

ਮਾਹਿਰਾਂ ਅਨੁਸਾਰ, ਕੋਸਾ ਪਾਣੀ ਸਰੀਰ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਦੇ ਮੁੱਖ ਫਾਇਦੇ ਹੇਠ ਲਿਖੇ ਹਨ :-

ਪਾਚਨ ਪ੍ਰਣਾਲੀ 'ਚ ਸੁਧਾਰ
- ਕੋਸਾ ਪਾਣੀ ਪੀਣ ਨਾਲ ਭੋਜਨ ਜਲਦੀ ਪਚਦਾ ਹੈ ਅਤੇ ਇਹ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ 'ਚ ਮਦਦਗਾਰ ਹੈ।

ਸਰੀਰ ਦੀ ਸਫਾਈ 
- ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਪਸੀਨੇ ਅਤੇ ਪਿਸ਼ਾਬ ਰਾਹੀਂ ਬਾਹਰ ਕੱਢਣ 'ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ 'ਚ ਕੁਦਰਤੀ ਨਿਖਾਰ ਆਉਂਦਾ ਹੈ।

ਭਾਰ ਘਟਾਉਣ 'ਚ ਸਹਾਈ
- ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜੋ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ 'ਚ ਮਦਦ ਕਰਦਾ ਹੈ।
 


author

Sunaina

Content Editor

Related News