ਡੈਂਗੂ ਵਰਗੀਆਂ ਬਿਮਾਰੀਆਂ 'ਚ ਰਾਮਬਾਣ ਹੈ ਇਹ ਫਲ, ਖ਼ੂਨ ਦੇ ਸੈੱਲ ਵਧਾਉਣ ਦੇ ਨਾਲ-ਨਾਲ ਦਿਲ ਨੂੰ ਵੀ ਰੱਖੇ ਫਿੱਟ

Saturday, Feb 28, 2026 - 10:44 AM (IST)

ਡੈਂਗੂ ਵਰਗੀਆਂ ਬਿਮਾਰੀਆਂ 'ਚ ਰਾਮਬਾਣ ਹੈ ਇਹ ਫਲ, ਖ਼ੂਨ ਦੇ ਸੈੱਲ ਵਧਾਉਣ ਦੇ ਨਾਲ-ਨਾਲ ਦਿਲ ਨੂੰ ਵੀ ਰੱਖੇ ਫਿੱਟ

ਹੈਲਥ ਡੈਸਕ - ਅੱਜ-ਕੱਲ੍ਹ ਦੀ ਖ਼ਰਾਬ ਜੀਵਨਸ਼ੈਲੀ  'ਚ ਖੁਦ ਨੂੰ ਤੰਦਰੁਸਤ ਰੱਖਣਾ ਇਕ ਵੱਡੀ ਚੁਣੌਤੀ ਹੈ। ਅਜਿਹੇ 'ਚ 'ਕੀਵੀ' ਇਕ ਅਜਿਹਾ ਫਲ ਹੈ ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਰਾਮਬਾਣ ਸਾਬਤ ਹੁੰਦਾ ਹੈ। ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਫਲ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ।

ਕੀਵੀ ਖਾਣ ਦੇ ਮੁੱਖ ਫਾਇਦੇ :-

ਇਮਿਊਨਿਟੀ 'ਚ ਵਾਧਾ
- ਕੀਵੀ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

ਦਿਲ ਲਈ ਫਾਇਦੇਮੰਦ
- ਇਹ ਖ਼ੂਨ ਦੇ ਜੰਮਣ ਨੂੰ ਰੋਕਣ 'ਚ ਮਦਦ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।

ਪਾਚਨ ਪ੍ਰਣਾਲੀ 'ਚ ਸੁਧਾਰ
ਕੀਵੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਪਾਚਨ ਨੂੰ ਦਰੁਸਤ ਰੱਖਦੀ ਹੈ।

ਡੈਂਗੂ 'ਚ ਲਾਭਕਾਰੀ
- ਡੈਂਗੂ ਦੇ ਮਰੀਜ਼ਾਂ ਲਈ ਕੀਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਇਹ ਖ਼ੂਨ 'ਚ ਪਲੇਟਲੈਟਸ ਦੀ ਗਿਣਤੀ ਵਧਾਉਣ ਵਿੱਚ ਮਦਦ ਕਰਦੀ ਹੈ।

ਅੱਖਾਂ ਦੀ ਰੌਸ਼ਨੀ
- ਇਸ 'ਚ ਮੌਜੂਦ ਲਿਊਟਿਨ ਅਤੇ ਜ਼ੈਕਸਾਂਥਿਨ ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਨਜ਼ਰ ਵਧਾਉਣ 'ਚ ਸਹਾਈ ਹੁੰਦੇ ਹਨ।

ਚਮੜੀ ਲਈ ਗੁਣਕਾਰੀ
- ਵਿਟਾਮਿਨ-ਸੀ ਅਤੇ ਈ ਹੋਣ ਕਾਰਨ ਇਹ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਝੁਰੜੀਆਂ ਨੂੰ ਰੋਕਦਾ ਹੈ।


author

Sunaina

Content Editor

Related News