ਵਧਦੇ ਬੀਪੀ ਤੋਂ ਹੋ ਪਰੇਸ਼ਾਨ? ਅੱਜ ਤੋਂ ਹੀ ਸ਼ੁਰੂ ਕਰੋ ਇਹ ਦੇਸੀ ਨੁਸਖੇ, ਮਿੰਟਾਂ 'ਚ ਮਿਲੇਗੀ ਰਾਹਤ

Sunday, Mar 08, 2026 - 11:27 AM (IST)

ਵਧਦੇ ਬੀਪੀ ਤੋਂ ਹੋ ਪਰੇਸ਼ਾਨ? ਅੱਜ ਤੋਂ ਹੀ ਸ਼ੁਰੂ ਕਰੋ ਇਹ ਦੇਸੀ ਨੁਸਖੇ, ਮਿੰਟਾਂ 'ਚ ਮਿਲੇਗੀ ਰਾਹਤ

ਹੈਲਥ ਡੈਸਕ - ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਡਾਕਟਰਾਂ ਅਨੁਸਾਰ, ਇਸ ਨੂੰ 'ਸਾਈਲੈਂਟ ਕਿਲਰ' ਮੰਨਿਆ ਜਾਂਦਾ ਹੈ ਕਿਉਂਕਿ ਕਈ ਵਾਰ ਇਸ ਦੇ ਲੱਛਣ ਤੁਰੰਤ ਦਿਖਾਈ ਨਹੀਂ ਦਿੰਦੇ, ਪਰ ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਡਾ ਬੀਪੀ ਵੀ ਲਗਾਤਾਰ ਵਧ ਰਿਹਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ, ਕੁਝ ਸੌਖੇ ਘਰੇਲੂ ਉਪਾਅ ਇਸ ਨੂੰ ਕੰਟਰੋਲ ਕਰਨ 'ਚ ਮਦਦਗਾਰ ਸਾਬਤ ਹੋ ਸਕਦੇ ਹਨ।

ਬੀਪੀ ਕੰਟਰੋਲ ਕਰਨ ਦੇ ਅਚੂਕ ਉਪਾਅ :-

ਲਸਣ ਦਾ ਸੇਵਨ
- ਸਵੇਰੇ ਖਾਲੀ ਪੇਟ ਲਸਣ ਦੀ ਇੱਕ ਕਲੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਹ ਖੂਨ ਨੂੰ ਪਤਲਾ ਕਰਨ 'ਚ ਮਦਦ ਕਰਦਾ ਹੈ।

ਲੂਣ ਦੀ ਵਰਤੋਂ ਘਟਾਓ
- ਹਾਈ ਬੀਪੀ ਦੇ ਮਰੀਜ਼ਾਂ ਲਈ ਲੂਣ (Sodium) ਜ਼ਹਿਰ ਦੇ ਸਮਾਨ ਹੈ। ਖਾਣੇ 'ਚ ਉੱਪਰੋਂ ਲੂਣ ਪਾਉਣਾ ਬੰਦ ਕਰੋ ਅਤੇ ਪੈਕਟ ਬੰਦ ਚੀਜ਼ਾਂ ਤੋਂ ਪਰਹੇਜ਼ ਕਰੋ।

ਅਰਜੁਨ ਦੀ ਛਾਲ ਦਾ ਕਾੜ੍ਹਾ
- ਆਯੁਰਵੇਦ ਅਨੁਸਾਰ ਅਰਜੁਨ ਦੀ ਛਾਲ ਦਾ ਪਾਣੀ ਜਾਂ ਕਾੜ੍ਹਾ ਪੀਣ ਨਾਲ ਦਿਲ ਦੀਆਂ ਨਾੜੀਆਂ ਦੀ ਬਲਾਕਜ ਖੁੱਲ੍ਹਦੀ ਹੈ ਅਤੇ ਬੀਪੀ ਨਾਰਮਲ ਰਹਿੰਦਾ ਹੈ।

ਨਾਰੀਅਲ ਪਾਣੀ
- ਨਾਰੀਅਲ ਪਾਣੀ 'ਚ ਪੋਟਾਸ਼ੀਅਮ ਭਰਪੂਰ ਹੁੰਦਾ ਹੈ, ਜੋ ਸਰੀਰ 'ਚ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਕੇ ਬਲੱਡ ਪ੍ਰੈਸ਼ਰ ਨੂੰ ਤੁਰੰਤ ਰਾਹਤ ਦਿੰਦਾ ਹੈ।

ਰੋਜ਼ਾਨਾ ਸੈਰ ਅਤੇ ਯੋਗਾ
- ਦਿਨ 'ਚ ਘੱਟੋ-ਘੱਟ 30 ਮਿੰਟ ਸੈਰ ਕਰੋ। 'ਪ੍ਰਾਣਾਯਾਮ' ਅਤੇ 'ਭਰਾਮਰੀ' ਵਰਗੇ ਯੋਗਾਸਨ ਮਾਨਸਿਕ ਤਣਾਅ ਨੂੰ ਘਟਾ ਕੇ ਬੀਪੀ ਨੂੰ ਸਥਿਰ ਰੱਖਦੇ ਹਨ।
 


author

Sunaina

Content Editor

Related News