ਤੰਦਰੁਸਤ ਹਾਰਟ ਦਾ ਸੰਕੇਤ ਹੈ ਇਹ ਨੰਬਰ, ਜਾਣੋ ਕੀ ਹੈ ਉਹ ਸੰਖਿਆ ?

Tuesday, Dec 23, 2025 - 04:31 PM (IST)

ਤੰਦਰੁਸਤ ਹਾਰਟ ਦਾ ਸੰਕੇਤ ਹੈ ਇਹ ਨੰਬਰ, ਜਾਣੋ ਕੀ ਹੈ ਉਹ ਸੰਖਿਆ ?

ਹੈਲਥ ਡੈਸਕ : ਦਿਲ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਵਿਚੋਂ ਇਕ ਹੈ। ਪੂਰੇ ਸਰੀਰ 'ਚ ਆਕਸੀਜਨ ਅਤੇ ਜ਼ਰੂਰੀ ਤੱਤਾਂ ਨੂੰ ਪਹੁੰਚਾਉਣਾ ਦਿਲ ਦਾ ਕੰਮ ਹੁੰਦਾ ਹੈ। ਇਹ ਖੂਨ ਨੂੰ ਪੰਪ ਕਰਕੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਂਦਾ ਹੈ। ਇਹ ਆਕਸੀਜਨ ਸੈਲਾਂ 'ਚ ਊਰਜਾ ਉਤਪਾਦਨ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰੀਰ ਦੀ ਗੰਦਗੀ ਅਤੇ ਜ਼ਹਿਰੀਲੇ ਟਾਕਸਿਨਜ਼ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਅਜੋਕੇ ਸਮੇਂ 'ਚ ਗਲਤ ਖਾਣ-ਪੀਣ ਕਰਕੇ ਦਿਲ ਦੇ ਰੋਗ ਜ਼ਿਆਦਾ ਹੋਣ ਲੱਗੇ ਹਨ ਅਤੇ ਹਾਰਟ ਅਟੈਕ ਆਉਣਾ ਆਮ ਹੋ ਗਿਆ ਹੈ। ਇਸ ਕਰਕੇ ਸਭ ਤੋਂ ਪਹਿਲਾਂ ਦਿਲ ਦੀ ਸਿਹਤ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। 

ਕੀ ਕਹਿਣਾ ਹੈ ਦਿਲ ਦੇ ਮਾਹਿਰ ਡਾਕਟਰਾਂ ਦਾ ?
ਦਿਲ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਤੁਹਾਡਾ ਦਿਲ ਕਿੰਨਾ ਹੈਲਥੀ ਹੈ, ਇਹ ਜਾਣਨ ਲਈ ਕੈਲਸਟ੍ਰੋਲ ਜਾਂ ਬਲੱਡ ਪ੍ਰੈਸ਼ਰ ਦਾ ਟੈਸਟ ਕਾਫੀ ਨਹੀਂ ਹੁੰਦਾ, ਸਗੋਂ ਰੈਸਟਿੰਗ ਹਾਰਟ ਰੇਟਿੰਗ ਦਾ ਨੰਬਰ ਹੀ ਤੁਹਾਡੇ ਦਿਲ ਦੀ  ਸਹੀ ਸਿਹਤ ਬਾਰੇ ਦੱਸ ਸਕਦਾ ਹੈ। 

ਰੇਸਟਿੰਗ ਹਾਰਟ ਰੇਟ ਨੰਬਰ ਸੰਖਿਆ ਕੀ ਹੈ ?
ਜਦੋਂ ਤੁਸੀਂ ਲੇਟੇ ਹੁੰਦੇ ਹੋ ਜਾਂ ਫਿਰ ਸ਼ਾਂਤ ਬੈਠੇ ਹੋਵੋ ਤਾਂ ਤੁਹਾਡਾ ਦਿਲ ਇਕ ਮਿੰਟ 'ਚ ਕਿੰਨੀ ਵਾਰ ਧੜਕਦਾ ਹੈ, ਇਹ ਰੈਸਟਿੰਗ ਹਾਰਟ ਰੇਟ ਨੰਬਰ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਇਹ ਉਹ ਸੰਖਿਆ ਹੈ ਜਿਸ ਨਾਲ ਦਿਲ ਦੀ ਫਿਟਨੈਸ ਦਾ ਪਤਾ ਲੱਗਦਾ ਹੈ।

ਹੈਲਥੀ ਦਿਲ ਦੀ ਹਾਰਟ ਰੇਟ
ਹੈਲਥੀ ਦਿਲ ਦੀ ਹਾਰਟ ਰੇਟ ਸੰਖਿਆ 60 ਤੋਂ 80 ਬੀਟਸ ਪ੍ਰਤੀ ਮਿੰਟ ਹੁੰਦੀ ਹੈ। ਫਿੱਟ ਸਰੀਰ ਵਾਲੇ ਅਤੇ ਐਥਲੀਟਾਂ ਦੀ ਰੈਸਟਿੰਗ ਹਾਰਟ ਰੇਟ 40-50 ਬੀਟਸ ਪ੍ਰਤੀ ਮਿੰਟ ਤੱਕ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦਾ ਦਿਲ ਹਰ ਧੜਕਨ 'ਚ ਜ਼ਿਆਦਾ ਖੂਨ ਪੰਪ ਕਰਦਾ ਹੈ। 


ਜ਼ਿਆਦਾ ਰੈਸਟਿੰਗ ਹਾਰਟ ਰੇਟ ਦੇ ਸੰਕੇਤ
ਦਿਲ ਦੀ ਰੈਸਟਿੰਗ ਹਾਰਟ ਰੇਟ ਜ਼ਿਆਦਾ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਦਿਲ ਤੰਦਰੁਸਤ ਨਹੀਂ ਹੈ, ਬਲਕਿ ਦਿਲ ਤਣਾਅ 'ਚ ਹੋਣ ਦੇ ਲੱਛਣ ਹੋ ਸਕਦੇ ਹਨ ਜਿਵੇਂ ਕਿ

ਮਾਨਸਿਕ ਤਣਾਅ
ਜ਼ਿਆਦਾ ਕੈਫੀਨ ਦਾ ਸੇਵਨ
ਸਰੀਰ 'ਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ)
ਸਹੀ ਤਰੀਕੇ ਨਾਲ ਨੀਂਦ ਨਾ ਆਉਣਾ
ਜਾਂ ਫਿਰ ਸਰੀਰ ਅੰਦਰ ਕੋਈ ਹੋਰ ਮੈਡੀਕਲ ਸਮੱਸਿਆ
ਦਿਲ ਨੂੰ ਮਜ਼ਬੂਤ ਕਿਵੇਂ ਬਣਾਇਆ ਜਾ ਸਕਦਾ ਹੈ ?
 ਦਿਨ 'ਚ ਅੱਧਾ ਘੰਟਾ ਕਸਰਤ ਕਰਨਾ ਜਿਵੇਂ ਕਿ ਯੋਗਾ, ਕਸਰਤ ਜਾਂ ਫਿਰ ਸਾਈਕਲ ਚਲਾਉਣਾ
ਘੱਟੋ-ਘੱਟ 8 ਗਲਾਸ ਪਾਣੀ ਪੀ ਕੇ ਸਰੀਰ ਨੂੰ ਹਾਈਡ੍ਰੇਟ ਰੱਖਣਾ
ਜੰਕ ਫੂਡ, ਜ਼ਿਆਦਾ ਨਮਕ, ਚੀਨੀ ਤੋਂ ਦੂਰੀ ਬਣਾ ਕੇ ਰੱਖਣਾ
ਫਲ-ਸਬਜ਼ੀਆਂ ਤੋਂ ਇਲਾਵਾ ਸਾਬਤ ਅਨਾਜ ਖਾਓ
ਸਿਹਤਮੰਦ ਚਰਬੀ (ਜੈਤੂਨ ਦੇ ਤੇਲ, ਗਿਰੀਦਾਰ ਬੀਜ) ਚੁਣੋ
ਜ਼ਿਆਦਾ ਦੇਰ ਬੈਠਣ ਤੋਂ ਬਚੋ

ਸਰੀਰਿਕ ਤੌਰ 'ਤੇ ਕਿਰਿਆਸ਼ੀਲ ਰਹੋ
ਇਨ੍ਹਾਂ ਆਦਤਾਂ ਨੂੰ ਜੇਕਰ ਰੂਟੀਨ ਬਣਾਇਆ ਜਾਵੇ ਤਾਂ ਦਿਲ ਦੀ ਰੈਸਟਿੰਗ ਹਾਰਟ ਰੇਟ ਨੂੰ ਕਾਫੀ ਹੱਦ ਤੱਕ ਸਹੀ ਰੱਖਿਆ ਜਾ ਸਕਦਾ ਹੈ। 


author

DILSHER

Content Editor

Related News