ਗਰਮ ਪਾਣੀ ਨਾਲ ਨਹਾਉਣਾ ਹਾਰਟ ਅਟੈਕ ਨੂੰ ਸੱਦਾ ! ਭੁੱਲ ਕੇ ਵੀ ਨਾਲ ਕਰੋ ਇਹ ਗਲਤੀ

Tuesday, Dec 23, 2025 - 02:38 PM (IST)

ਗਰਮ ਪਾਣੀ ਨਾਲ ਨਹਾਉਣਾ ਹਾਰਟ ਅਟੈਕ ਨੂੰ ਸੱਦਾ ! ਭੁੱਲ ਕੇ ਵੀ ਨਾਲ ਕਰੋ ਇਹ ਗਲਤੀ

ਹੈਲਥ ਡੈਸਕ : ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਠੰਡ ਤੋਂ ਬਚਣ ਲਈ ਗਰਮ ਪਾਣੀ ਨਾਲ ਨਹਾਉਂਦੇ ਹਾਂ ਪਰ ਇਹ ਆਦਤ ਸਾਡੇ ਦਿਲ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਰੋਤਾਂ ਅਨੁਸਾਰ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣ ਦੌਰਾਨ ਦਿਲ ਦੇ ਦੌਰੇ ਜਾਂ ਅਚਾਨਕ ਦਿਲੀ ਘਟਨਾ ਦੀ ਸੰਭਾਵਨਾ ਵੱਧ ਸਕਦੀ ਹੈ, ਖ਼ਾਸ ਕਰਕੇ ਕੁਝ ਸੰਵੇਦਨਸ਼ੀਲ ਲੋਕਾਂ ਵਿੱਚ।

ਕਿਉਂ ਵੱਧ ਜਾਂਦਾ ਹੈ ਖ਼ਤਰਾ? 
ਮਾਹਿਰਾਂ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ 'ਟੈਂਪਰੇਚਰ ਸ਼ੌਕ' ਹੈ। ਸਰਦੀ ਵਿੱਚ ਸਰੀਰ ਦੀਆਂ ਨਸਾਂ ਪਹਿਲਾਂ ਹੀ ਠੰਢ ਨਾਲ ਸੰਕੁਚਿਤ ਹੁੰਦੀਆਂ ਹਨ, ਪਰ ਅਚਾਨਕ ਬਹੁਤ ਗਰਮ ਪਾਣੀ ਪਾਉਣ ਨਾਲ ਇਹ ਨਸਾਂ ਤੇਜ਼ੀ ਨਾਲ ਫੈਲ ਜਾਂਦੀਆਂ ਹਨ। ਇਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਉਤਾਰ-ਚੜ੍ਹਾਅ ਆਉਂਦਾ ਹੈ, ਜੋ ਦਿਲ 'ਤੇ ਜ਼ੋਰ ਪਾਉਂਦਾ ਹੈ। ਇਸ ਤੋਂ ਇਲਾਵਾ, ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਜਦੋਂ ਕੋਈ ਅਚਾਨਕ ਬਾਹਰ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਬੀ.ਪੀ. ਤੇਜ਼ੀ ਨਾਲ ਵੱਧ ਸਕਦਾ ਹੈ, ਜੋ ਹਾਰਟ ਅਟੈਕ ਜਾਂ ਸਟ੍ਰੋਕ ਦਾ ਖ਼ਤਰਾ ਵਧਾਉਂਦਾ ਹੈ।

ਕੀ ਕਹਿੰਦੇ ਹਨ ਮੈਡੀਕਲ ਸ੍ਰੋਤ?
• ਅਮਰੀਕਨ ਹਾਰਟ ਐਸੋਸੀਏਸ਼ਨ (AHA) ਮੁਤਾਬਕ ਤਾਪਮਾਨ ਵਿੱਚ ਅਚਾਨਕ ਵੱਡਾ ਫ਼ਰਕ ਦਿਲ 'ਤੇ ਬਹੁਤ ਜ਼ਿਆਦਾ ਦਬਾਅ ਪਾ ਸਕਦਾ ਹੈ।
• ਜਾਪਾਨੀ ਸਟੱਡੀਜ਼ ਅਨੁਸਾਰ ਇਸ ਸਥਿਤੀ ਨੂੰ “Heat Shock Phenomenon” ਕਿਹਾ ਜਾਂਦਾ ਹੈ, ਜਿੱਥੇ ਸਰਦੀਆਂ ਵਿੱਚ ਬਾਥਟਬ ਵਿੱਚ ਗਰਮ ਪਾਣੀ ਨਾਲ ਨਹਾਉਣ ਦੌਰਾਨ ਅਚਾਨਕ ਮੌਤਾਂ ਅਤੇ ਦਿਲੀ ਘਟਨਾਵਾਂ ਦੇ ਮਾਮਲੇ ਵੱਧ ਦਰਜ ਕੀਤੇ ਗਏ ਹਨ।
• ਬ੍ਰਿਟਿਸ਼ ਹਾਰਟ ਫਾਊਂਡੇਸ਼ਨ (BHF) ਅਨੁਸਾਰ ਇਹ ਅਚਾਨਕ ਬਦਲਾਅ ਦਿਲ ਦੀ ਲੈਅ (Heart Rhythm) ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਇਨ੍ਹਾਂ ਲੋਕਾਂ ਨੂੰ ਹੈ ਜ਼ਿਆਦਾ ਖ਼ਤਰਾ 
ਇਹ ਸਮੱਸਿਆ ਉਨ੍ਹਾਂ ਲੋਕਾਂ ਲਈ ਜ਼ਿਆਦਾ ਗੰਭੀਰ ਹੋ ਸਕਦੀ ਹੈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ, ਜਾਂ ਜੋ ਪਹਿਲਾਂ ਹੀ ਹਾਈ ਬੀ.ਪੀ., ਡਾਇਬੀਟੀਜ਼, ਕੋਲੇਸਟ੍ਰੋਲ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਹਨ।
ਬਚਾਅ ਲਈ ਅਪਣਾਓ ਇਹ ਨੁਕਤੇ:
1. ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਤੋਂ ਬਚੋ।
2. ਸਿੱਧਾ ਸਿਰ 'ਤੇ ਪਾਣੀ ਪਾਉਣ ਦੀ ਬਜਾਏ ਪਹਿਲਾਂ ਪੈਰਾਂ ਅਤੇ ਹੱਥਾਂ 'ਤੇ ਪਾਣੀ ਪਾਓ।
3. ਬਾਥਰੂਮ ਦੇ ਤਾਪਮਾਨ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ।
4. ਬਜ਼ੁਰਗ ਜਾਂ ਦਿਲ ਦੇ ਮਰੀਜ਼ਾਂ ਨੂੰ ਇਕੱਲੇ ਨਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
5. ਜੇਕਰ ਨਹਾਉਂਦੇ ਸਮੇਂ ਚੱਕਰ ਜਾਂ ਘਬਰਾਹਟ ਮਹਿਸੂਸ ਹੋਵੇ, ਤਾਂ ਤੁਰੰਤ ਰੁਕ ਜਾਓ।


author

Shubam Kumar

Content Editor

Related News