Women''s Day: ਇਹ ਹਨ ਬ੍ਰੈਸਟ ਕੈਂਸਰ ਦੇ ਕਾਰਨ, ਲੱਛਣ ਅਤੇ ਘਰੇਲੂ ਉਪਾਅ

Thursday, Mar 08, 2018 - 11:59 AM (IST)

ਜਲੰਧਰ— ਬਦਲਦੇ ਲਾਈਫ ਸਟਾਈਲ ਦੇ ਨਾਲ-ਨਾਲ ਔਰਤਾਂ 'ਚ ਬ੍ਰੈਸਟ ਕੈਂਸਰ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ। ਇਕ ਅਧਿਐਨ ਅਨੁਸਾਰ ਅੱਜ ਦੇ ਸਮੇਂ 'ਚ ਘੱਟ ਤੋਂ ਘੱਟ 73 % ਮਹਿਲਾਵਾਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਜ਼ਿਆਦਾਤਰ ਇਹ ਬੀਮਾਰੀ ਔਰਤਾਂ ਨੂੰ ਠੀਕ ਜਾਣਕਾਰੀ ਨਾ ਹੋਣ 'ਤੇ ਹੁੰਦੀ ਹੈ। ਕੁਝ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਜਿਸ ਨਾਲ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਖਾਣ-ਪੀਣ ਦੌਰਾਨ ਤੁਹਾਡੇ ਸਰੀਰ ਅੰਦਰ ਕਈ ਤਰ੍ਹਾਂ ਦੇ ਕੈਮੀਕਲ ਜਾਂਦੇ ਹਨ, ਜੋ ਕਿ ਬ੍ਰੈਸਟ ਕੈਂਸਰ ਦਾ ਖਤਰਾ ਪੈਦਾ ਕਰ ਸਕਦੇ ਹਨ। ਅੱਜ ਅਸੀਂ ਵੂਮੈਂਸ ਡੇਅ ਦੇ ਮੌਕੇ 'ਤੇ ਤੁਹਾਨੂੰ ਔਰਤਾਂ 'ਚ ਵੱਧ ਰਹੇ ਬ੍ਰੈਸਟ ਕੈਂਸਰ ਦੇ ਕਾਰਨ, ਲੱਛਣ ਅਤੇ ਇਸ ਦੇ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਜਿਸ ਨਾਲ ਇਸ ਬੀਮਾਰੀ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ।
— ਬ੍ਰੈਸਟ ਕੈਂਸਰ ਦੇ ਕਾਰਨ
ਵੱਧਦੀ ਉਮਰ
ਮੋਟਾਪਾ
ਸ਼ਰਾਬ ਦਾ ਜ਼ਿਆਦਾ ਇਸਤੇਮਾਲ
ਜ਼ਿਆਦਾ ਉਮਰ 'ਚ ਪਿਹਲੇ ਬੱਚੇ ਦਾ ਜਨਮ
ਖਾਨਦਾਨੀ ਬੀਮਾਰੀ
— ਬ੍ਰੈਸਟ ਕੈਂਸਰ ਦੇ ਲੱਛਣ
ਬ੍ਰੈਸਟ ਜਾਂ ਬਾਂਹ ਦੇ ਥੱਲੇ ਗੰਠਾਂ ਹੋਣਾ
ਬ੍ਰੈਸਟ 'ਚ ਸੋਜ
ਆਕਾਰ 'ਚ ਤਬਦੀਲੀ
ਦਰਦ ਹੋਣਾ

ਘਰੇਲੂ ਇਲਾਜ
1. ਗ੍ਰੀਨ-ਟੀ
ਦਿਨ 'ਚ 3 ਵਾਰ ਗ੍ਰੀਨ-ਟੀ ਦਾ ਸੇਵਨ ਕਰਨ ਨਾਲ ਸਰੀਰ 'ਚ ਕੈਂਸਰ ਸੈੱਲਾਂ ਦੇ ਬਣਨ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ।
2. ਹਲਦੀ
ਹਲਦੀ ਦਾ ਸੇਵਨ ਸਰੀਰ 'ਚੋਂ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਦਾ ਹੈ। ਇਸ ਨਾਲ ਸਰੀਰ 'ਚ ਪੈਦਾ ਗੰਦਗੀ ਬਾਹਰ ਨਿਕਲ ਜਾਂਦੀ ਹੈ।
3. ਕਾਲੀ ਮਿਰਚ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਦਾ ਰੋਜ਼ਾਨਾ ਸੇਵਨ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
4. ਲਸਣ
ਕੱਚੇ ਲਸਣ ਜਾਂ ਸ਼ਹਿਦ ਨਾਲ ਇਸ ਦਾ ਸੇਵਨ ਕਰਨ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ।
5. ਕਾਲੀ ਚਾਹ
ਕਾਲੀ ਚਾਹ 'ਚ ਐਪਿ ਗੈਲੋ ਕੈਟੇਚਿਨ ਗੈਲੇਟ ਨਾਮ ਦਾ ਰਸਾਇਣ ਹੁੰਦਾ ਹੈ, ਜੋ ਕਿ ਬ੍ਰੈਸਟ 'ਚ ਟਿਊਮਰ ਦੀ ਕੋਸ਼ਿਕਾਵਾਂ ਨੂੰ ਵੱਧਣ ਤੋਂ ਰੋਕਦਾ ਹੈ। ਦਿਨ 'ਚ 2-3 ਬਾਰ ਇਸ ਦਾ ਸੇਵਨ ਕਰਨ ਨਾਲ ਬ੍ਰੈਸਟ ਕੈਂਸਰ ਦਾ ਖਤਰੇ ਨੂੰ ਘੱਟ ਕਰ ਦਿੰਦਾ ਹੈ।


Related News