ਬਾਬੇ ਦੇ ਵਿਆਹ ਮੌਕੇ ਲੱਗੇ ਪੰਗੂੜੇ ਅਤੇ ਸਜਾਵਟ ਬਣੀ ਸੰਗਤਾਂ ਲਈ ਖਿੱਚ ਦਾ ਕੇਂਦਰ
Tuesday, Sep 10, 2024 - 06:31 PM (IST)
ਬਟਾਲਾ (ਸਾਹਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਸਮਾਰੋਹਾਂ ਦੀ ਅੱਜ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂਆਤ ਹੋ ਗਈ ਹੈ, ਜਿਸ ਸਬੰਧੀ ਦੂਰ-ਦਰੇਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਮੱਥਾ ਟੇਕਣ ਲਈ ਹੁੰਮ-ਹੁੰਮਾ ਕੇ ਤੜਕਸਾਰ ਤੋਂ ਹੀ ਆ ਰਹੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ-ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਬਟਾਲਾ 'ਚ ਕੱਢਿਆ ਬਾਰਾਤ ਰੂਪੀ ਨਗਰ ਕੀਰਤਨ, ਦੇਖੋ ਅਲੌਕਿਕ ਤਸਵੀਰਾਂ
ਇਸ ਤੋਂ ਇਲਾਵਾ ਗੁਰਦੁਆਰਿਆਂ ਵਿਚ ਜਿਥੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਉਥੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਵੀ ਲੰਗਰ ਲਗਾਉਣ ਤੋਂ ਪਿੱਛੇ ਨਹੀਂ ਰਹਿ ਰਹੀਆਂ ਹਨ। ਹੋਰ ਤਾਂ ਹੋਰ ਸ਼ਹਿਰ ਵਿਚ ਇਸ ਵੇਲੇ ਪੂਰੀ ਤਰ੍ਹਾਂ ਚਹਿਲ-ਪਹਿਲ ਹੋਈ ਪਈ ਹੈ। ਸੰਗਤਾਂ ਪੂਰੇ ਜਾਹੋ-ਜਲਾਲ ਨਾਲ ਗੁਰਦੁਆਰਾ ਸਾਹਿਬਾਨ ਦੇ ਕਤਾਰਬੱਧ ਖੜ੍ਹੀਆਂ ਰਹਿ ਕੇ ਵਾਰੋ-ਵਾਰੀ ਪੂਰੇ ਉਤਸ਼ਾਹ ਨਾਲ ਦਰਸ਼ਨ ਦੀਦਾਰੇ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਅੱਜ ਗੁਰਦਾਸਪੁਰ 'ਚ ਰਹੇਗੀ ਛੁੱਟੀ
ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ, ਸ਼੍ਰੀ ਡੇਹਰਾ ਸਾਹਿਬ ਅਤੇ ਸ਼੍ਰੀ ਸਤਿਕਰਤਾਰੀਆਂ ਸਾਹਿਬ ਨੂੰ ਸੁੰਦਰ ਲਾਈਟਾਂ ਅਤੇ ਸਜਾਵਟੀ ਗੇਟ ਲਗਾ ਕੇ ਸ਼ਿੰਗਾਰਿਆ ਗਿਆ ਹੈ, ਜੋ ਸੰਗਤਾਂ ਦੀ ਲਈ ਖਿੱਚ ਦਾ ਕੇਂਦਰ ਬਣੇ ਪਏ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀ ਅਤੇ ਬਾਹਰੋਂ ਆਈਆਂ ਸੰਗਤਾਂ ਪੰਗੂੜਿਆਂ ਦਾ ਵੀ ਆਨੰਦ ਲੈ ਰਹੀਆਂ ਹਨ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ, ਹੁੰਮ-ਹੁੰਮਾ ਕੇ ਪਹੁੰਚ ਰਹੀਆਂ ਸੰਗਤਾਂ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8