ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
Tuesday, Sep 10, 2024 - 10:33 AM (IST)
ਫਾਜ਼ਿਕਲਕਾ (ਨਾਗਪਾਲ) : ਉਪ-ਮੰਡਲ ਦੇ ਪਿੰਡ ਭੈਣੀ ਰਾਮ ਸਿੰਘ ਵਾਲਾ ’ਚ ਇਕ ਕਿਸਾਨ ਦੀ ਖੇਤ 'ਚ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੁਲਜਾਰ ਸਿੰਘ (55) ਵਾਸੀ ਪਿੰਡ ਭੈਣੀ ਰਾਮ ਸਿੰਘ ਖੇਤ ’ਚ ਝੋਨੇ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਗਿਆ ਸੀ। ਇੱਥੇ ਮੋਟਰ ਦੇ ਸਟਾਟਰ ਤੋਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਗੱਲ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਉਦੋਂ ਲੱਗਿਆ, ਜਦੋਂ ਉਹ ਕਿਸਾਨ ਦੇ ਪਿੱਛੇ ਖਾਣਾ ਲੈ ਕੇ ਗਏ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।