ਸ਼ਰਾਬ ਠੇਕੇ ਦੇ ਕਰਿੰਦੇ ਦੀ ਸੱਪ ਦੇ ਡੱਸਣ ਕਾਰਨ ਤੜਫ਼-ਤੜਫ਼ ਕੇ ਮੌਤ, 2 ਜ਼ਹਿਰੀਲੇ ਸੱਪ ਵੀ ਕੀਤੇ ਕਾਬੂ

Wednesday, Sep 11, 2024 - 02:18 PM (IST)

ਸ਼ਰਾਬ ਠੇਕੇ ਦੇ ਕਰਿੰਦੇ ਦੀ ਸੱਪ ਦੇ ਡੱਸਣ ਕਾਰਨ ਤੜਫ਼-ਤੜਫ਼ ਕੇ ਮੌਤ, 2 ਜ਼ਹਿਰੀਲੇ ਸੱਪ ਵੀ ਕੀਤੇ ਕਾਬੂ

ਬਨੂੜ (ਗੁਰਪਾਲ)- ਬਨੂੜ ਦੇ ਪਿੰਡ ਘੜਾਮਾ ਦੇ ਠੇਕੇ ਦੇ ਕਰਿੰਦੇ ਦੀ ਸੱਪ ਦੇ ਡੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਿਹਾਰ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਮਿੰਟੂ ਜੋ ਕਿ ਪਿੰਡ ਘੜਾਮਾ ਤੋਂ ਨਨਹੇੜਾ ਨੂੰ ਜਾਣ ਵਾਲੀ ਦੀ ਸੜਕ ’ਤੇ ਸਥਿਤ ਸ਼ਰਾਬ ਦੇ ਠੇਕੇ ’ਤੇ ਕਰਿੰਦੇ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਲਿਆ ਤਾਂ ਉਸ ਨੇ ਸ਼ਰਾਬ ਦੇ ਠੇਕੇ ਦੇ ਨਾਲ ਬਣੇ ਅਹਾਤੇ ਦੇ ਮਾਲਕ ਨੂੰ ਫੋਨ ਕੀਤਾ, ਜੋਕਿ ਪਿੰਡ ਘੜਾਮਾ ਦਾ ਹੀ ਵਸਨੀਕ ਹੈ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸਪੱਸ਼ਟੀਕਰਨ

PunjabKesari

ਸੱਪ ਦੇ ਡੱਸਣ ਵਾਲੇ ਪ੍ਰਵਾਸੀ ਨੌਜਵਾਨ ਨੂੰ ਇਲਾਜ ਲਈ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਦੋਂ ਠੇਕੇ ਦੇ ਕਰਿੰਦੇ ਨੂੰ ਇਲਾਜ ਲਈ ਪਟਿਆਲਾ ਵਿਖੇ ਲੈ ਕੇ ਜਾ ਰਹੇ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਪਿੰਡ ਘੜਾਮਾ ਦੇ ਵਸਨੀਕਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੰਗਲਵਾਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪਿੰਡ ਬਾਸਮਾ ਦੇ ਵਸਨੀਕ ਸਪੇਰੇ ਨੂੰ ਬੁਲਾਇਆ ਗਿਆ ਸੀ, ਜਿਸ ਨੇ ਸ਼ਰਾਬ ਦੇ ਠੇਕੇ ਅੰਦਰੋਂ 2 ਜ਼ਹਿਰੀਲੇ ਸੱਪਾਂ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਸਖ਼ਤ ਹੁਕਮ ਜਾਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News