B''Day ਤੋਂ ਅਗਲੇ ਦਿਨ ਹੀ ਪੁਲਸ ਮੁਲਾਜ਼ਮ ਨੂੰ ਪਾਇਆ ਮੌਤ ਨੇ ਘੇਰਾ, ਭਿਆਨਕ ਹਾਦਸੇ ''ਚ ਚਲੀ ਗਈ ਜਾਨ

Monday, Sep 16, 2024 - 05:26 AM (IST)

ਖਮਾਣੋ (ਜਟਾਣਾ)- ਨਜ਼ਦੀਕੀ ਪਿੰਡ ਨੌਗਾਵਾਂ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸੜਕ ਹਾਦਸੇ ਵਿੱਚ ਇਕ ਪੁਲਸ ਮੁਲਾਜ਼ਮ ਸਿਪਾਹੀ ਦੀ ਮੌਤ ਹੋ ਜਾਣ ਦੇ ਸਮਾਚਾਰ ਮਿਲੇ ਹਨ। ਪੁਲਸ ਸੂਤਰਾਂ  ਅਨੁਸਾਰ ਖਮਾਣੋ ਥਾਣੇ 'ਚ ਤਾਇਨਾਤ ਸਿਪਾਹੀ ਜਸਪ੍ਰੀਤ ਸਿੰਘ ਜੋ ਕਿ ਮੂਲ ਰੂਪ ਚ ਬਠਿੰਡੇ ਦਾ ਰਹਿਣ ਵਾਲਾ ਸੀ, ਖਮਾਣੋ ਨੇੜਲੇ ਇੱਕ ਢਾਬੇ ਦੇ ਮਾਲਕਾਂ ਨਾਲ ਬਤੌਰ ਗਨਮੈਨ ਡਿਊਟੀ ਕਰਦਾ ਸੀ। 

ਜਸਪ੍ਰੀਤ ਸਿੰਘ ਨੇ ਬੀਤੀ ਰਾਤ ਹੀ ਆਪਣਾ ਜਨਮਦਿਨ ਮਨਾਇਆ ਸੀ ਤੇ ਅਗਲੇ ਹੀ ਦਿਨ ਉਸ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਆਪਣੇ ਮੋਟਰਸਾਈਕਲ 'ਤੇ ਫਤਿਹਗੜ੍ਹ ਸਾਹਿਬ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਜਦੋਂ ਪਿੰਡ ਨੌਗਾਵਾਂ ਕੋਲ ਪਹੁੰਚਿਆ ਤਾਂ ਸੜਕ 'ਤੇ ਬਿਨਾਂ ਇੰਡੀਕੇਟਰ ਤੇ ਲਾਈਟਾਂ ਦੇ ਇੱਕ ਟਰੱਕ ਖੜ੍ਹਾ ਸੀ ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾ ਗਿਆ। 

PunjabKesari

ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਗਏ ਨਾਲ ਵਾਪਰ ਗਿਆ ਭਾਣਾ, ਸੋਚਿਆ ਨਾ ਸੀ ਇੰਝ ਹੋਵੇਗੀ ਦਰਦਨਾਕ ਮੌਤ

ਇਸ ਭਿਆਨਕ ਟੱਕਰ ਦੌਰਾਨ ਜਸਪ੍ਰੀਤ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News