ਹਸਪਤਾਲ 'ਚ ਔਰਤਾਂ ਨੇ ਖ਼ੁਦ ਹੀ ਕਰਵਾਈ ਗਰਭਵਤੀ ਦੀ ਡਿਲੀਵਰੀ

Thursday, Sep 12, 2024 - 04:25 PM (IST)

ਹਸਪਤਾਲ 'ਚ ਔਰਤਾਂ ਨੇ ਖ਼ੁਦ ਹੀ ਕਰਵਾਈ ਗਰਭਵਤੀ ਦੀ ਡਿਲੀਵਰੀ

ਫਾਜ਼ਿਲਕਾ : ਫਾਜ਼ਿਲਕਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ 'ਚ ਬੈੱਡ 'ਤੇ ਜਣੇਪੇ ਦਾ ਮਾਮਲਾ ਸਾਹਮਣੇ ਆਇਆ ਹੈ। ਗਰਭਵਤੀ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ਼ 'ਤੇ ਲਾਪਰਵਾਹੀ ਅਤੇ ਸੁਣਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਗਰਭਵਤੀ ਔਰਤ ਦੇ ਪਰਿਵਾਰ ਦੀਆਂ ਔਰਤਾਂ ਨੇ ਬੈੱਡ 'ਤੇ ਹੀ ਡਿਲੀਵਰੀ ਕਰਵਾਈ।  ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚਾ ਬਿਲਕੁਲ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਪੀੜਤ ਔਰਤ ਕੋਇਲ ਦੇ ਪਰਿਵਾਰ ਦਾ ਦੋਸ਼ ਹੈ ਕਿ ਔਰਤ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਅਲਰਟ ਨਾਲ ਲੋਕਾਂ ਲਈ ਜਾਰੀ ਹੋਈ Advisory, ਜ਼ਰਾ ਰਹੋ ਬਚ ਕੇ

ਵਾਰ-ਵਾਰ ਉਹ ਹਸਪਤਾਲ ਦੇ ਸਟਾਫ਼ ਨੂੰ ਡਿਲੀਵਰੀ ਕਰਵਾਉਣ ਲਈ ਕਹਿ ਰਹੇ ਸਨ ਪਰ ਸਟਾਫ਼ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਔਰਤ ਨੂੰ ਬਾਹਰ ਘੁੰਮਾਉਣ ਲਈ ਕਿਹਾ। ਇਸ ਦੌਰਾਨ ਗਰਭਵਤੀ ਔਰਤ ਨੂੰ ਦਰਦ ਜ਼ਿਆਦਾ ਵੱਧ ਗਈ ਪਰ ਇਸ ਦੇ ਬਾਵਜੂਦ ਵੀ ਸਟਾਫ਼ ਉਸ ਕੋਲ ਨਹੀਂ ਆਇਆ।

ਇਹ ਵੀ ਪੜ੍ਹੋ : ਪੰਜਾਬ ਵਾਸੀਓ ਹੋ ਜਾਓ Alert, ਸੂਬੇ 'ਚ ਭਾਰੀ ਮੀਂਹ ਦੀ ਚਿਤਾਵਨੀ (ਵੀਡੀਓ)

ਇਸ ਮਗਰੋਂ ਗਰਭਵਤੀ ਔਰਤ ਬੈੱਡ 'ਤੇ ਹੀ ਲੇਟ ਗਈ। ਇਸ ਤੋਂ ਬਾਅਦ ਆਸ਼ਾ ਵਰਕਰ ਨੇ ਵੀ ਸਟਾਫ਼ ਦੀਆਂ ਮਿੰਨਤਾਂ ਕੀਤੀਆਂ ਪਰ ਫਿਰ ਵੀ ਉਸ ਦੀ ਸੁਣਵਾਈ ਨਹੀਂ ਹੋਈ ਤਾਂ ਪਰਿਵਾਰ ਦੀਆਂ ਔਰਤਾਂ ਨੇ ਬੈੱਡ 'ਤੇ ਹੀ ਉਸ ਦੀ ਡਿਲੀਵਰੀ ਕਰਵਾਈ। ਫਿਲਹਾਲ ਪਰਿਵਾਰ ਨੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਐੱਸ. ਐੱਮ. ਓ. ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News