ਬਾਡੀ ਬਿਲਡਿੰਗ ਦਾ ਜਨੂੰਨ ਕਿਤੇ ਮਾਨਸਿਕ ਬੀਮਾਰੀ ਮਸਲਸ ਡਿਸਮਾਰਫਿਕ ਤਾਂ ਨਹੀਂ, ਨੌਜਵਾਨ ਹੋ ਰਹੇ ਨੇ ਸ਼ਿਕਾਰ
Tuesday, Aug 20, 2024 - 02:07 PM (IST)
 
            
            ਜਲੰਧਰ- (ਬਿਊਰੋ)- ਮਸਲਸ ਡਿਸਮਾਰਫਿਕ (ਐੱਮ. ਡੀ.) ਭਾਵ ਮਸਲਸ ਤੇ ਪਤਲੇਪਨ ਨੂੰ ਲੈ ਕੇ ਚਿੰਤਾ ਇਕ ਮਨੋਰੋਗ ਹੈ। ਹਾਰਵਰਡ ਹੈਲਥ ਐਜੁਕੇਸ਼ਨ ਦੇ ਮੁਤਾਬਕ ਇਸ ਬੀਮਾਰੀ 'ਚ ਚੰਗੇ ਸਿਹਤਮੰਦ ਇਨਸਾਨ ਨੂੰ ਵੀ ਲੱਗਣ ਲਗਦਾ ਹੈ ਕਿ ਸਰੀਰ ਕਮਜ਼ੋਰ ਹੈ ਤੇ ਮਸਲਸ ਬਣਾਉਣ ਦੀ ਲੋੜ ਹੈ। ਇਸ ਵਜ੍ਹਾ ਨਾਲ ਕਦੀ-ਕਦੀ ਇੰਨੇ ਨਾਂ-ਪੱਖੀ ਵਿਚਾਰ ਤੇ ਚਿੰਤਾਵਾਂ ਘੇਰ ਲੈਂਦੀਆਂ ਹਨ ਕਿ ਇਹ ਮਾਨਸਿਕ ਰੋਗ ਦਾ ਕਾਰਨ ਬਣ ਸਕਦਾ ਹੈ।
ਨੌਜਵਾਨਾਂ 'ਚ ਇਹ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕਾ 'ਚ ਹੋਈ ਖੋਜ ਮੁਤਾਬਕ ਇਕ ਚੌਥਾਈ ਮੁੰਡੇ ਇਸੇ ਕਾਰਨ ਆਪਣੀ ਮਾਸਪੇਸ਼ੀਆਂ ਬਣਾਉਣ ਲਈ ਮਿਹਨਤ ਕਰਨ ਲਗਦੇ ਹਨ। ਇਹ ਰੋਗ ਬਾਡੀ ਡਿਸਮਾਰਫੀਆ ਦਾ ਹਿੱਸਾ ਹੈ, ਜਿਸ 'ਚ ਲੋਕ ਆਪਣੇ ਸਰੀਰ ਤੋਂ ਸ਼ਰਮਸਾਰ ਹੋਣ ਲਗਦੇ ਹਨ। ਬੀਮਾਰੀ ਦੀ ਸਥਿਤੀ 'ਚ ਰੋਜ਼ਾਨਾ ਘੰਟਿਆਂ ਤਕ ਆਪਣੇ ਸਰੀਰ ਦੀਆਂ ਕਮੀਆਂ ਬਾਰੇ ਚਿੰਤਾ ਕਰਦੇ ਹਨ।
ਲੱਛਣ : ਹਰ ਸਮੇਂ ਸਿਰਫ ਸਰੀਰ ਦਾ ਖ਼ਿਆਲ
- ਸਰੀਰਕ ਲਾਈਫਸਟਾਈਲ 'ਚ ਵੱਡਾ ਬਦਲਾਅ ਹੋ ਜਾਣਾ। ਵਿਅਕਤੀ ਦਿਨ 'ਚ ਕਈ-ਕਈ ਘੰਟੇ ਜਿੰਮ 'ਚ ਬਿਤਾਉਣ ਲਗਦਾ ਹੈ।
- ਨਿਯਮਿਤ ਵਰਕਆਊਟ ਦੇ ਬਾਅਦ ਚੰਗਾ ਭੋਜਨ ਚਾਹੀਦਾ ਹੈ ਪਰ ਇਸ ਦੀ ਜਗ੍ਹਾ ਦੂਜੇ ਪ੍ਰੋਟੀਨ ਵਿਕਲਪਾਂ 'ਤੇ ਫੋਕਸ ਕਰਨਾ।
- ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਜਗ੍ਹਾ ਜਿੰਮ 'ਚ ਜ਼ਿਆਦਾ ਸਮਾਂ ਬਿਤਾਉਣ। ਵਾਰ-ਵਾਰ ਆਪਣੇ ਮਸਲਸ ਤੇ ਢਿੱਡ ਦੀ ਫੋਟੋ ਖਿੱਚਣਾ ਤੇ ਉਸ ਨੂੰ ਦੇਖਣਾ ਤੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ।
- ਦਿਨ 'ਚ ਕਈ ਵਾਰ ਆਪਣਾ ਵਜ਼ਨ ਚੈੱਕ ਕਰਨਾ ਤੇ ਅਜਿਹੇ ਕੱਪੜੇ ਪਹਿਨਣਾ, ਜਿਸ ਤੋਂ ਉਸ ਦੇ ਮਸਲਸ ਦਿਸਣ।
ਪ੍ਰਭਾਵ : ਹਾਰਟ ਤੋਂ ਕਿਡਨੀ ਤਕ ਪ੍ਰਭਾਵਿਤ
- ਬਹੁਤ ਜ਼ਿਆਦਾ ਪ੍ਰੋਟੀਨ ਪਾਊਡਰ ਤੇ ਸਪਲੀਮੈਂਟਸ ਮਾਸਪੇਸ਼ੀਆਂ ਨੂੰ ਛੇਤੀ ਨਾਲ ਵਧਾਉਣ 'ਚ ਮਦਦ ਕਰਦੇ ਹਨ, ਪਰ ਇਸ ਨਾਲ ਸਟ੍ਰੋਕ, ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਤੇ ਲੀਵਰ 'ਚ ਵੀ ਇੰਜਰੀ ਹੋ ਸਕਦੀ ਹੈ। ਜ਼ਿਆਦਾ ਪ੍ਰੋਟੀਨ ਨੂੰ ਫਿਲਟਰ ਕਰਨ 'ਚ ਕਿਡਨੀ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ।
- ਮਜ਼ਬੂਤ ਮਾਸਪੇਸ਼ੀਆਂ ਲਈ ਜਿੰਮ ਜਾਣ ਵਾਲੇ ਪਹਿਲਾਂ ਆਪਣਾ ਵਜ਼ਨ ਤੇਜ਼ੀ ਨਾਲ ਵਧਾ ਲੈਂਦੇ ਹਨ ਤੇ ਫਿਰ ਤੇਜ਼ੀ ਨਾਲ ਘਟਾ ਲੈਂਦੇ ਹਨ। ਇਸ ਨਾਲ ਲਾਂਗ ਟਰਮ 'ਚ ਮਾਸਪੇਸ਼ੀਆਂ ਤੇ ਹੱਡੀਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਧੜਕਣ ਦੇ ਅਨਕੰਟਰੋਲ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਟੈਸਟੋਸਟੇਰੋਨ ਦਾ ਪੱਧਰ ਵੀ ਘੱਟ ਹੋ ਜਾਂਦਾ ਹੈ।
ਉਪਾਅ : ਕਿਵੇਂ ਬਦਲੋ ਇਸ ਸਥਿਤੀ ਨੂੰ
- ਜਿੰਮ ਜਾਣ ਦਾ ਰੂਟੀਨ ਤੈਅ ਕਰੋ। ਪਰਿਵਾਰ ਦੇ ਨਾਲ ਬੈਠ ਕੇ ਭੋਜਨ ਕਰੋ। ਇਸ ਨਾਲ ਸਵਸਥ ਤੇ ਵਜ਼ਨ ਆਪਣੇ-ਆਪ ਬਿਹਤਰ ਬਣਿਆ ਰਹਿੰਦਾ ਹੈ।
- ਪਰਿਵਾਰ 'ਚ ਜਾਂ ਬਾਹਰ ਕਿਸੇ ਦੀ ਬਾਡੀ 'ਤੇ ਕੁਮੈਂਟ ਨਾ ਕਰੋ ਤੇ ਨਾ ਹੀ ਜਿੰਮ ਜਾਣ ਨਾਲ ਬਹੁਤ ਜਲਦੀ ਫਿੱਟ ਹੋਣ ਦੀ ਉਮੀਦ ਕਰੋ।
- ਸਵਸਥ ਰਹਿਣ ਤੇ ਮਸਲਸ ਬਣਾਉਣ ਦੀ ਪ੍ਰਕਿਰਿਆ 'ਚ ਰਨਿੰਗ, ਵਾਕਿੰਗ, ਸਾਈਕਲਿੰਗ ਤੇ ਖੁੱਲ੍ਹੇ ਮੈਦਾਨਾਂ 'ਚ ਹੋਣ ਵਾਲੀ ਗਤੀਵਿਧੀਆਂ ਨੂੰ ਵੀ ਸ਼ਾਮਲ ਕਰੋ।
- ਪ੍ਰੋਟੀਨ ਸਪਲੀਮੈਂਟਸ ਨਾ ਲਵੋ। ਪ੍ਰੋਟੀਨ ਲਈ ਕੁਦਰਤੀ ਤਰੀਕਿਆਂ 'ਤੇ ਹੀ ਫੋਕਸ ਕਰੋ। ਸਪਲੀਮੈਂਟਸ ਡਾਕਟਰ ਦੀ ਸਲਾਹ ਨਾਲ ਹੀ ਲਵੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            