ਜਲਦੀ ਹੀ ਛੱਡ ਦਿਓ ਇਹ ਆਦਤਾਂ, ਹੱਡੀਆਂ ਹੋ ਸਕਦੀਆਂ ਹਨ ਕਮਜ਼ੋਰ

Saturday, Sep 09, 2017 - 06:21 PM (IST)

ਨਵੀਂ ਦਿੱਲੀ— ਉਮਰ ਵਧਣ ਦੇ ਨਾਲ-ਨਾਲ ਸਿਹਤ ਦਾ ਤੰਦਰੁਸਤ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਹੱਡੀਆਂ ਦਾ ਸਿਹਤਮੰਦ ਹੋਣਾ। ਸਾਡੀ ਹੀ ਕੁਝ ਆਦਤਾਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀ ਹੈ ਜਿਸ ਵਜ੍ਹਾ ਨਾਲ ਹੱਡੀਆਂ ਵਿਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ,ਜੋ ਅੱਗੇ ਜਾ ਕੇ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਲਾਈਫ ਸਟਾਈਲ ਸਿਹਤਮੰਗ ਹੋਵੇਗਾ ਤਾਂ ਹੀ ਸਿਹਤ ਵੀ ਚੰਗੀ ਰਹੇਗੀ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਆਦਤਾਂ ਜੋ ਹੱਡੀਆਂ ਨੂੰ ਬਣਾ ਰਹੀਆਂ ਹਨ ਕਮਜ਼ੋਰ।
1. ਨਮਕ ਦੀ ਜ਼ਿਆਦਾ ਮਾਤਰਾ
ਕੁਝ ਲੋਕ ਖਾਲੀ ਸਮੇਂ ਵਿਚ ਹਲਕਾ-ਫੁਲਕਾ ਖਾਣ ਦੀ ਥਾਂ 'ਤੇ ਸਨੈਕਸ ਜਿਵੇਂ ਚਿਪਸ, ਨਮਕੀਨ, ਦਾਲਮੋਠ ਦੇ ਇਲਾਵਾ ਨਮਕ ਵਾਲੀਆਂ ਚੀਜ਼ਾਂ ਬਹੁਤ ਖਾਂਦੇ ਹਨ। ਜ਼ਰੂਰਤ ਤੋਂ ਜ਼ਿਆਦਾ ਨਮਕ ਵਾਲਾ ਖਾਣਾ ਸਰੀਰ ਵਿਚ ਯੂਰਿਨ ਦੇ ਜਰੀਏ ਕੈਲਸ਼ੀਅਮ ਵੀ ਬਾਹਰ ਕੱਢਣ ਲੱਗਦਾ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। 
2.ਜ਼ਿਆਦਾ ਮਿੱਠਾ
ਕੁਝ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਕੋਲਡ ਡ੍ਰਿੰਕ, ਟਾਫੀ ਵਰਗੀਆਂ ਚੀਜ਼ਾਂ ਬੁਹਤ ਜ਼ਿਆਦਾ ਖਾਂਦੇ ਹਨ। ਜੋ ਹੱਡੀਆਂ ਨੂੰ ਕਮਜ਼ੋਰ ਬਣਾਉਣ ਦਾ ਕਾਰਨ ਬਣ ਸਕਦਾ ਹੈ। ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਕੋਲਡ ਡ੍ਰਿੰਕ ਤੋਂ ਦੂਰੀ ਬਣਾ ਕੇ ਰੱਖੋ। 
3. ਚਾਕਲੇਟ ਦੀ ਵਰਤੋਂ
ਚਾਕਲੇਟ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਕੁਝ ਲੋਕ ਤਾਂ ਚਾਕਲੇਟ ਬਹੁਤ ਜ਼ਿਆਦਾ ਖਾਂਦੇ ਹਨ। ਇਸ ਨਾਲ ਸਰੀਰ ਵਿਚ ਸ਼ੂਗਰ ਲੇਵਲ ਵਧ ਜਾਂਦਾ ਹੈ। ਚਾਕਲੇਟ ਜ਼ਿਆਦਾ ਖਾਣ ਨਾਲ ਸਰੀਰ ਵਿਚ ਕੈਲਸ਼ੀਅਮ ਨੂੰ ਸੋਖ ਨਹੀਂ ਪਾਉਂਦਾ। ਇਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। 
4. ਜੰਕ ਫੂਡ
ਅੱਜਕਲ ਤਾਂ ਲੋਕ ਪਿੱਜਾ, ਨੂਡਲਸ , ਬਰਗਰ, ਪਾਸਤਾ ਖਾਣ ਦੇ ਸ਼ੌਕੀਨ ਹੁੰਦੇ ਹਨ। ਇਸ ਤਰਾਂ ਦਾ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਰੋਜ਼ਾਨਾ ਜੰਕ ਫੂਡ ਖਾਣ ਨਾਲ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।


Related News