ਵਿਦਿਆਰਥੀ ਧਿਆਨ ਦਿਓ! ਹੁਣ ਹਰ ਮਹੀਨੇ ਕਰਨਾ ਪਵੇਗਾ ਇਹ ਕੰਮ

Tuesday, Sep 17, 2024 - 01:05 PM (IST)

ਵਿਦਿਆਰਥੀ ਧਿਆਨ ਦਿਓ! ਹੁਣ ਹਰ ਮਹੀਨੇ ਕਰਨਾ ਪਵੇਗਾ ਇਹ ਕੰਮ

ਲੁਧਿਆਣਾ (ਵਿੱਕੀ)- ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਦੇ ਓਵਰਆਲ ਡਿਵੈਲਪਮੈਂਟ ਦੇ ਲਈ ਨਵੇਂ ਕੋਰਸ ਅਤੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਅਟਲ ਇਨੋਵੇਸ਼ਨ ਮਿਸ਼ਨ ਤਹਿਤ ਸਕੂਲਾਂ ’ਚ ਸ਼ੁਰੂ ਹੋਈ ਅਟਲ ਟਿੰਕਰਿੰਗ ਲੈਬ ’ਚ ਹੁਣ ਟੀਚਰਜ਼ ਨੂੰ ਵੀਕ ’ਚ 1 ਤੋਂ 2 ਘੰਟੇ ਵਿਦਿਆਰਥੀਆਂ ਨੂੰ ਹੈਂਡਸ ਆਨ ਟਿੰਕਰਿੰਗ ਐਕਟੀਵਿਟੀ, ਬ੍ਰੇਨ ਸਟਾਰਮਿੰਗ ਸੈਸ਼ਨ, ਇਸ ਨਾਲ ਜੁੜੇ ਪ੍ਰਾਜੈਕਟ ਕਰਵਾਉਣੇ ਹੀ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ

ਇਸ ’ਚ ਵਿਦਿਆਰਥੀਆਂ ਲਈ ਵੱਖਰੇ ਤੌਰ ’ਤੇ ਸਾਲ ਭਰ ਦੇ ਐਕਟੀਵਿਟੀ ਕੈਲੰਡਰ ਦੇ ਨਾਲ ਕਰੀਕੁਲਮ ਡਿਜ਼ਾਈਨ ਕੀਤਾ ਗਿਆ ਹੈ। ਇਸ ’ਚ ਬੇਸਿਕ ਇਲੈਕਟ੍ਰਾਨਿਕਸ ਮੈਕੇਨਿਕਸ, ਡੈਟਾ ਵਿਜ਼ੂਆਲਾਈਜੇਸ਼ਨ, ਡਿਜ਼ਾਈਨ ਥਿੰਕਿੰਗ, ਉੱਡੀ ਪ੍ਰਿੰਟਿੰਗ, ਏ. ਆਈ. ਨਾ ਜੁੜੀ ਐਕਟੀਵਿਟੀ ਅਤੇ ਪ੍ਰਾਜੈਕਟ ਸ਼ਾਮਲ ਹਨ।

ਅਟਲ ਇਨੋਵੇਸ਼ਨ ਮਿਸ਼ਨ ਨੇ ਵਿਦਿਆਰਥੀਆਂ ਦੀ ਸਮਝ ਮੁਤਾਬਕ ਕਰੀਕੁਲਮ ਬਣਾਇਆ ਹੈ। ਨਾਲ ਹੀ ਹਰ ਮਹੀਨੇ ਵਿਦਿਆਰਥੀਆਂ ਨੂੰ ਪ੍ਰਾਜੈਕਟ ਬਣਾਉਣ ਦਾ ਟਾਸਕ ਦਿੱਤਾ ਜਾਵੇਗਾ, ਜਿਸ ’ਚ ਉਨ੍ਹਾਂ ਨੂੰ ਡੀ. ਆਈ. ਵਾਈਓਂ ਪੈਡਲ ਬੋਟ, ਰੋਟੇਸ਼ਨ ਰੋਬੋਟਿਕ ਆਰਮ ਬਣਾਉਣਗੇ। ਇਸ ਲੈਬ ਦੇ ਜ਼ਰੀਏ 6 ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਡਿਜ਼ੀਟਲ ਸਕਿਲਸ, ਟੂਲਸ ਅਤੇ ਇੰਟਰਪ੍ਰੈਨਿਓਰ ਬਣਨ ਦੀ ਪ੍ਰੈਕਟੀਕਲ ਨਾਲੇਜ ਦੇ ਰਹੇ ਹਨ।

ਹਰ ਮਹੀਨੇ ਤਿਆਰ ਕਰਨੇ ਪੈਣਗੇ ਐਕਟੀਵਿਟੀ ਪ੍ਰਾਜੈਕਟ

ਅਟਲ ਟਿੰਕਰਿੰਗ ਲੈਬ ਇਨੋਵੇਟਿਵ ਈਕੋ ਸਿਸਟਮ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਦਾ ਮੋਟਿਵ ਵਿਦਿਆਰਥੀਆਂ ਨੂੰ ਜਾਬ ਕ੍ਰਿਏਟਰ ਬਣਾਉਣਾ ਹੈ। ਇਸ ’ਚ ਵਿਦਿਆਰਥੀਆਂ ਡਿਜ਼ੀਟਲ ਟੈਕਨਾਲੋਜੀ, ਪ੍ਰਾਬਲਮ ਆਈਡੈਂਟੀਫਿਕੇਸ਼ਨ, ਸੋਲਿਊਸ਼ਨ, ਪ੍ਰੋਟੋਟਾਈਪ ਅਤੇ ਡਿਜ਼ੀਟਲ ਪ੍ਰੋਡਕਟਸ ਬਣਾਉਣਾ ਸਿੱਖ ਰਹੇ ਹਨ। ਰਾਜਸਥਾਨ ਦੇ ਰਿਜਨਲ ਟੀਚਰਸ ਆਫ ਚੇਂਜ, ਅਟਲ ਇਨੋਵੇਸ਼ਨ ਮਿਸ਼ਨ ਦੇ ਅਸ਼ੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਲੈਬ ’ਚ 5ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਰੋਬੋਟਿਕਸ ਦੀ ਮੈਨੂਫੈਕਚਰਿੰਗ, ਬਾਡੀ ਪਾਰਟਸ ਅਤੇ ਇਨ੍ਹਾਂ ਦੀ ਵਰਕਿੰਗ ਸਬੰਧੀ ਦੱਸਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ ਦਿਖਿਆ ਸ਼ੇਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਵਿਦਿਆਰਥੀਆਂ ਦੀ ਸਮਝ ਮੁਤਾਬਕ ਏ. ਟੀ. ਐੱਲ. ਰੀਕੁਲਮ ਬਣਾਇਆ ਹੈ, ਜਿਸ ’ਚ ਲੈਵਲ-1, ਲੈਵਲ-2 ਅਤੇ ਲੈਵਲ-3 ਦੇ ਹਿਸਾਬ ਨਾਲ ਟਾਪਿਕਸ ਨੂੰ ਵੰਡਿਆ ਗਿਆ ਹੈ। ਇਸ ’ਚ ਵਿਦਿਆਰਥੀਆਂ ਨੂੰ ਬੇਸਿਕ ਇਲੈਕਟ੍ਰੋਨਿਕਸ, ਮਕੈਨਿਕਸ, ਡਿਜ਼ਾਈਨ, ਥਿੰਕਿੰਗ, ਓਡੀ ਡਿਜ਼ਾਈਨ ਅਤੇ ਪ੍ਰਿੰਟਿੰਗ, ਏ. ਆਈ., ਰੋਬੋਟਿਕਸ, ਵੁੱਡਵਰਕਿੰਗ, ਟੈਕਨਾਲੋਜੀ ਬਾਰੇ ਪੜ੍ਹਾਇਆ ਜਾਵੇਗਾ। ਨਾਲ ਹੀ ਇਨ੍ਹਾਂ ਨਾਲ ਜੁੜੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਕਰੀਕੁਲਮ ਦੇ ਨਾਲ ਏ. ਟੀ. ਐੱਲ. ਕੈਲੰਡਰ ਵੀ ਬਣਾਇਆ ਗਿਆ ਹੈ। ਇਸ ’ਚ ਵਿਦਿਆਰਥੀਆਂ ਨੂੰ ਹਰ ਮਹੀਨੇ ਵੱਖ-ਵੱਖ ਗਤੀਵਿਧੀਆਂ ’ਤੇ ਪ੍ਰਾਜੈਕਟ ਤਿਆਰ ਕਰਨਾ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News