Health Tips: ਸਵੇਰੇ ਅੱਧਾ ਘੰਟਾ ਦੌੜਨ ਨਾਲ ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ, ਅੱਜ ਹੀ ਕਰੋ ਰੁਟੀਨ ’ਚ ਸ਼ਾਮਲ

11/18/2023 2:05:31 PM

ਜਲੰਧਰ - ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਰੋਜ਼ਾਨਾ ਕਸਰਤ ਅਤੇ ਸਰੀਰਕ ਗਤੀਵਿਧੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਜੇਕਰ ਤੁਸੀਂ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੌੜਨਾ ਸ਼ੁਰੂ ਕਰ ਦਿਓ। ਸਵੇਰ ਦੇ ਸਮੇਂ ਖਾਲੀ ਢਿੱਡ ਅੱਧਾ ਘੰਟਾ ਦੌੜਨ ਨਾਲ ਮੋਟਾਪੇ ਦੀ ਸਮੱਸਿਆ, ਸ਼ੂਗਰ, ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਗਠੀਆ ਜਾਂ ਹੱਡੀਆਂ ਦੇ ਦਰਦਾਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਰੋਜ਼ਾਨਾ ਸਵੇਰੇ ਦੌੜਨ ਵਾਲੀ ਸੈਰ ਕਰੋ, ਜੋ ਸਰੀਰ ਲਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਦੌੜਨਾ ਨਾ ਸਿਰਫ਼ ਉਮਰ ਵਧਾਉਣ ਵਿੱਚ ਮਦਦ ਕਰਦਾ ਹੈ ਬਲਕਿ ਇਹ ਰੋਜ਼ਾਨਾ ਦੀ ਰੁਟੀਨ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ। ਦੌੜਨ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...

ਦਿਲ ਦੀ ਸਿਹਤ ਵਿੱਚ ਸੁਧਾਰ 
ਰੋਜ਼ਾਨਾ ਸਵੇਰੇ ਘੱਟੋ-ਘੱਟ ਅੱਧਾ ਘੰਟਾ ਦੌੜਨ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਕਿਉਂਕਿ ਇਹ ਤੁਹਾਡੇ ਦਿਲ ਨੂੰ ਵਧੇਰੇ ਸਰਗਰਮ ਬਣਾਉਂਦਾ ਹੈ ਅਤੇ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਦਿਲ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।

PunjabKesari

ਫਿੱਟ ਅਤੇ ਭਾਰ ਘੱਟ ਕਰਨਾ 
ਜੇਕਰ ਤੁਸੀਂ ਫਿੱਟ ਅਤੇ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰ ਦੇ ਸਮੇਂ ਦੌੜਨਾ ਸ਼ੁਰੂ ਕਰ ਦਿਓ। ਇਸ ਨਾਲ ਸਰੀਰ ਦੀ ਸਾਰੀ ਚਰਬੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਭਾਰ ਘੱਟ ਹੋਣ ਲੱਗ ਜਾਵੇਗਾ। ਸਵੇਰੇ ਖਾਲੀ ਢਿੱਡ ਤੇਜ਼ ਦੌੜਨ ਨਾਲ ਫੈਟ ਬਰਨ ਹੋਣ ਦਾ ਅਸਰ ਜ਼ਿਆਦਾ ਹੁੰਦਾ ਹੈ।

ਜੋੜਾਂ ਦੇ ਦਰਦ ਤੋਂ ਛੁਟਕਾਰਾ
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣਾ ਜਾਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ​​ਰੱਖਣਾ ਚਾਹੁੰਦੇ ਹੋ ਤਾਂ ਦੌੜਨਾ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਦੌੜਨ ਨਾਲ ਹੱਡੀਆਂ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।

PunjabKesari

ਦਿਮਾਗ ਦੀ ਸਿਹਤ
ਰੋਜ਼ਾਨਾ ਸਵੇਰੇ ਘੱਟੋ-ਘੱਟ ਅੱਧਾ ਘੰਟਾ ਦੌੜਨ ਨਾਲ ਮਾਨਸਿਕ ਸਿਹਤ ਠੀਕ ਹੁੰਦੀ ਹੈ। ਰੋਜ਼ਾਨਾ ਦੌੜਨ ਨਾਲ ਦਿਮਾਗ ਦੀ ਸਿਹਤ ਮਜ਼ਬੂਤ ਹੁੰਦੀ ਹੈ, ਜਿਸ ਨਾਲ ਦਿਮਾਗ ਨਾਲ ਜੁੜੀਆਂ ਕਈ ਗੰਭੀਰ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਾਰਾ ਦਿਨ ਚੰਗਾ ਲੰਘਦਾ ਹੈ।

ਅਨਿੰਦਰੇ ਦੀ ਸਮੱਸਿਆ 
ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਇੰਨੀ ਤਣਾਅਪੂਰਨ ਹੋ ਗਈ ਹੈ ਕਿ ਸਰੀਰਕ ਦਰਦ ਅਤੇ ਮਾਨਸਿਕ ਤਣਾਅ ਦੇ ਕਾਰਨ ਵਿਅਕਤੀ ਨੂੰ ਅਨਿੰਦਰੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਦੌੜਨ ਵਾਲੀ ਕਸਰਤ ਕਰੋ। ਇਹ ਮਾਨਸਿਕ ਤਣਾਅ ਨੂੰ ਦੂਰ ਕਰਨ ਅਤੇ ਮਨ ਨੂੰ ਤਰੋ-ਤਾਜ਼ਾ ਰੱਖਣ ਵਿੱਚ ਮਦਦ ਕਰਦੀ ਹੈ।

PunjabKesari


rajwinder kaur

Content Editor

Related News