ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਨੇ ਇੱਕ-ਦੂਜੇ ''ਤੇ ਵਰ੍ਹਾਏ ਇੱਟਾਂ-ਪੱਥਰ, ਅੱਧਾ ਦਰਜਨ ਲੋਕ ਜ਼ਖਮੀ

Tuesday, Feb 10, 2026 - 10:44 AM (IST)

ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਨੇ ਇੱਕ-ਦੂਜੇ ''ਤੇ ਵਰ੍ਹਾਏ ਇੱਟਾਂ-ਪੱਥਰ, ਅੱਧਾ ਦਰਜਨ ਲੋਕ ਜ਼ਖਮੀ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਭਾਰਤੀ ਕਾਲੋਨੀ ਦੇ ਮੁਹੱਲਾ ਗੀਤਾ ਕਾਲੋਨੀ ਦੇ ਰਹਿਣ ਵਾਲੀਆਂ ਦੋ ਧਿਰਾਂ ਵਿਚ ਪੁਰਾਣੀ ਰੰਜ਼ਿਸ਼ ਕਾਰਨ ਇਕ ਦੂਜੇ ’ਤੇ ਹਮਲਾ ਕਰਕੇ ਇੱਟਾਂ ਪੱਥਰ ਵਰ੍ਹਾਏ ਗਏ। ਇਸ ਹਮਲੇ ਵਿਚ ਦੋਵੇਂ ਧਿਰਾਂ ਦੇ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਲੋਨੀ ਵਿਚ ਰਹਿਣ ਵਾਲੇ ਇਕ ਹੀ ਭਾਈਚਾਰੇ ਦੀਆਂ ਦੋ ਧਿਰਾਂ ਵਿਚ ਪੁਰਾਣੀ ਰੰਜ਼ਿਸ਼ ਕਾਰਨ ਆਪਸ ਵਚ ਤਕਰਾਰਬਾਜ਼ੀ ਹੋ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਇਕ ਦੂਜੇ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਇਕ ਦੂਜੇ ’ਤੇ ਜੰਮ ਕੇ ਇੱਟਾਂ ਪੱਧਰ ਵਰ੍ਹਾਏ ਗਏ।

ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆ 'ਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦੈ ‘ਜ਼ੀਰੋ’! ਆਂਸਰ ਸ਼ੀਟ ਭਰਨ ਦਾ ਡਿਜੀਟਲ ਰੂਲ ਲਾਗੂ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਪਿਛਲੇ ਲੰਬੇ ਸਮੇਂ ਤੋਂ ਗੀਤਾ ਕਾਲੋਨੀ ਵਿਚ ਰਹਿੰਦੀਆਂ ਹਨ। ਲੜਾਈ ਝਗੜੇ ਵਿਚ ਜ਼ਖਮੀ ਹੋਏ ਜੱਗਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ 8 ਫਰਵਰੀ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਘਰ ਵਿਚ ਮੌਜੂਦ ਸੀ। ਇਸੇ ਦੌਰਾਨ ਮੁਹੱਲੇ ਵਿਚ ਰਹਿਣ ਵਾਲੀ ਦੂਜੀ ਧਿਰ ਵੱਲੋਂ ਉਨ੍ਹਾਂ ਦੇ ਬੱਚਿਆਂ ਨਾਲ ਗਲੀ ਵਿਚੋਂ ਨਿਕਲਣ ’ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੂਜੀ ਧਿਰ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿਚ ਉਨ੍ਹਾਂ ਦੇ ਰੋਹਿਤ, ਅਮਨ ਅਤੇ ਲੱਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਕਤ ਲੜਾਈ ਝਗੜੇ ਵਿਚ ਕਈ ਔਰਤਾਂ ਵੀ ਆਪਸ ਵਿਚ ਝਗੜਾ ਕਰਦੀਆਂ ਦਿਖਾਈਆਂ ਦਿੱਤੀਆਂ ਤੇ ਇਸੇ ਦੌਰਾਨ ਇਕ ਧਿਰ ਵੱਲੋਂ ਇਸ ਲੜਾਈ ਝਗੜੇ ਦੀ ਮੋਬਾਇਲ ’ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਬਦਲੇ ਨਿਯਮ: ਹੁਣ ਬਿਨਾਂ ID ਦੇ ਨਹੀਂ ਚੱਲੇਗਾ ਕੰਮ, ਇਨ੍ਹਾਂ ਇਲਾਕਿਆਂ ਦੀਆਂ ਟ੍ਰੇਨਾਂ 'ਚ ਵਧੀ ਸਖ਼ਤੀ 

ਜਦੋਂ ਉਕਤ ਮਾਮਲੇ ਸਬੰਧੀ ਥਾਣਾ ਸਲੇਮ ਟਾਬਰੀ ਦੇ ਮੁਖੀ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਅਤੇ ਜਾਂਚ ਅਧਿਕਾਰੀ ਥਾਣੇਦਾਰ ਪ੍ਰੇਮ ਚੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ 8 ਫਰਵਰੀ ਨੂੰ ਗੀਤਾ ਕਾਲੋਨੀ ਦੀਆਂ ਰਹਿਣ ਵਾਲੀਆਂ ਦੋ ਧਿਰਾਂ ਦੀ ਸ਼ਿਕਾਇਤ ਆਈ ਸੀ ਜਿਸ ਵਿਚ ਲੜਾਈ ਝਗੜੇ ਵਿਚ ਦੋਵੇਂ ਧਿਰਾਂ ਦੇ ਕਈ ਵਿਅਕਤੀ ਜ਼ਖਮੀ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਮੈਡੀਕਲ ਰਿਪੋਰਟ ਅਤੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੈਸੀ ਸੂਰਤ ਵੈਸੀ ਕਾਰਵਾਈ ਕੀਤੀ ਜਾਵੇਗੀ।


author

Sandeep Kumar

Content Editor

Related News