ਪ੍ਰਸਾਦ ਲਈ ਪਰਫੈਕਟ ਮਠਿਆਈ, ਇੰਝ ਬਣਾਓ ਪ੍ਰੋਟੀਨ ਭਰਪੂਰ ਮਲਾਈ ਮੋਦਕ
Saturday, Aug 30, 2025 - 11:51 AM (IST)

ਵੈੱਬ ਡੈਸਕ- ਗਣੇਸ਼ ਉਤਸਵ ਅਤੇ ਤਿਉਹਾਰਾਂ 'ਤੇ ਮੋਦਕ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਖ਼ਾਸ ਹਾਈ ਪ੍ਰੋਟੀਨ ਮਲਾਈ ਮੋਦਕ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹਨ। ਦੁੱਧ, ਛੇਨਾ ਅਤੇ ਮਿਲਕ ਪਾਊਡਰ ਨਾਲ ਬਣੇ ਇਹ ਮੋਦਕ ਪ੍ਰਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਅਤੇ ਪੂਜਾ ਤੇ ਪ੍ਰਸਾਦ ਲਈ ਇਕਦਮ ਪਰਫੈਕਟ ਮਠਿਆਈ ਹਨ।
Servings- 14
ਸਮੱਗਰੀ
- ਦੁੱਧ- 1 ਲੀਟਰ
- ਨਿੰਬੂ ਦਾ ਰਸ - 1 ½ ਚਮਚ
- ਦੁੱਧ - 150 ਮਿਲੀਲੀਟਰ
- ਕੇਸਰ - ¼ ਚਮਚ
- ਘਿਓ - 2 ਵੱਡੇ ਚਮਚ
- ਤਾਜ਼ੀ ਮਲਾਈ - 70 ਗ੍ਰਾਮ
- ਮਿਲਕ ਪਾਊਡਰ - 140 ਗ੍ਰਾਮ
- ਕੰਡੈਂਸਡ ਮਿਲਕ - 140 ਗ੍ਰਾਮ
- ਚਾਂਦੀ ਦਾ ਵਰਕ - ਸਜਾਵਟ ਲਈ
- ਕੇਸਰ - ਸਜਾਵਟ ਲਈ
ਬਣਾਉਣ ਦੀ ਵਿਧੀ
1- ਇਕ ਪੈਨ 'ਚ ਇਕ ਲੀਟਰ ਦੁੱਧ ਉਬਾਲੋ। ਹੁਣ ਇਸ 'ਚ 1 ½ ਵੱਡੇ ਚਮਚ ਨਿੰਬੂ ਦਾ ਰਸ ਪਾਓ ਅਤੇ ਮਿਲਾਓ, ਜਦੋਂ ਤੱਕ ਦੁੱਧ ਫਟ ਨਾ ਜਾਏ।
2- ਗੈਸ ਬੰਦ ਕਰ ਦਿਓ। ਇਕ ਭਾਂਡੇ 'ਤੇ ਮਲਮਲ ਦਾ ਕੱਪੜਾ ਰੱਖੋ ਅਤੇ ਫਟਿਆ ਹੋਇਆ ਦੁੱਧ ਉਸ 'ਚ ਛਾਣ ਲਵੋ। ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਦਿਓ ਅਤੇ ਇਸ ਨੂੰ ਵੱਖ ਰੱਖ ਦਿਓ।
3- ਇਕ ਕਟੋਰੀ 'ਚ 150 ਮਿਲੀਲੀਟਰ ਦੁੱਧ ਅਤੇ ¼ ਚਮਚ ਕੇਸਰ ਪਾ ਕੇ 15-20 ਮਿੰਟ ਤੱਕ ਭਿਓ ਕੇ ਰੱਖ ਦਿਓ।
4- ਹੁਣ ਪੈਨ 'ਚ 2 ਵੱਡੇ ਚਮਚ ਘਿਓ ਗਰਮ ਕਰੋ। ਇਸ 'ਚ ਭਿੱਜੇ ਹੋਏ ਕੇਸਰ ਵਾਲਾ ਦੁੱਧ ਅਤੇ 70 ਗ੍ਰਾਮ ਤਾਜ਼ੀ ਮਲਾਈ ਪਾਓ। ਮੱਧਮ ਸੇਕ 'ਤੇ 2-3 ਮਿੰਟ ਚਲਾਓ।
5- ਇਸ 'ਚ ਤਿਆਰ ਕੀਤਾ ਹੋਇਆ ਛੇਨਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
6- ਹੁਣ ਇਸ 'ਚ 140 ਗ੍ਰਾਮ ਮਿਲਕ ਪਾਊਡਰ ਅਤੇ 140 ਗ੍ਰਾਮ ਕੰਡੈਂਸਡ ਮਿਲਕ ਪਾਓ। ਮੱਧਮ ਸੇਕ 'ਤੇ ਲਗਾਤਾਰ ਚਲਾਉਂਦੇ ਹੋਏ ਪਕਾਓ, ਜਦੋਂ ਤੱਕ ਮਿਸ਼ਰਨ ਗਾੜ੍ਹਾ ਨਾ ਹੋ ਜਾਵੇ।
7- ਗੈਸ ਤੋਂ ਉਤਾਰ ਕੇ 15-20 ਮਿੰਟ ਠੰਡਾ ਹੋਣ ਦਿਓ।
8- ਠੰਡਾ ਹੋਣ 'ਤੇ ਮਿਸ਼ਰਨ ਦੇ ਛੋਟੇ-ਛੋਟੇ ਹਿੱਸੇ ਲੈ ਕੇ ਮੋਦਕ ਦੇ ਸਾਂਚੇ 'ਚ ਭਰੋ।
9- ਧਿਆਨ ਨਾਲ ਸਾਂਚੇ 'ਚੋਂ ਕੱਢੋ ਅਤੇ ਉੱਪਰੋਂ ਚਾਂਦੀ ਦਾ ਵਰਕ ਅਤੇ ਕੇਸਰ ਨਾਲ ਸਜਾਓ।
10- ਸਵਾਦਿਸ਼ਟ ਹਾਈ ਪ੍ਰੋਟੀਨ ਮਲਾਈ ਮੋਦਕ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8