ਜ਼ੁਕਾਮ ਅਤੇ ਫਲੂ ਤੋਂ ਬਚਾਉਂਦਾ ‘ਅਨਾਨਾਸ ਦਾ ਜੂਸ’, ਜਾਣੋ ਹੋਰ ਵੀ ਕਈ ਫਾਇਦੇ

Tuesday, Apr 28, 2020 - 07:05 PM (IST)

ਜ਼ੁਕਾਮ ਅਤੇ ਫਲੂ ਤੋਂ ਬਚਾਉਂਦਾ ‘ਅਨਾਨਾਸ ਦਾ ਜੂਸ’, ਜਾਣੋ ਹੋਰ ਵੀ ਕਈ ਫਾਇਦੇ

ਜਲੰਧਰ - ਅਨਾਨਾਸ ਬਹੁਤ ਹੀ ਰਸੀਲਾ ਅਤੇ ਖੱਟਾ-ਮਿੱਠਾ ਫਲ ਹੈ। ਖੂਨ ਦੀ ਕਮੀ ਹੋਣ 'ਤੇ ਅਨਾਨਾਸ ਦਾ ਜੂਸ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਏ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ, ਫਾਈਬਰ, ਐਂਟੀ-ਆਕਸਜੀਡੈਂਟ, ਫਾਸਫੋਰਸ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੋਣ ਕਾਰਨ ਇਹ ਡਾਇਟਿੰਗ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਨ, ਰੋਗ ਪ੍ਰਤੀਰੋਧਕ ਸ਼ਮਤਾ 'ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਤੁਸੀਂ ਇਸ ਦੀ ਵਰਤੋਂ ਕੱਚਾ, ਜੂਸ ਜਾਂ ਫਿਰ ਪਕਾ ਕੇ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅਨਾਨਾਸ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ 

1. ਅੱਖਾਂ ਦੀ ਰੌਸ਼ਨੀ ਵਧਾਏ
ਅਨਾਨਾਸ 'ਚ ਵਿਟਾਮਿਨ ਏ ਅਤੇ ਬੀਟਾ ਕੈਰਟੀਨ ਭਰਪੂਰ ਹੋਣ ਕਾਰਨ ਇਹ ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਅਤੇ ਰੌਸ਼ਨੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਹ ਅੱਖਾਂ ਨੂੰ ਮੋਤਿਆਬਿੰਦ ਅਤੇ ਰਾਤ ਦੇ ਅੰਨੇਪਨ ਤੋਂ ਬਚਾਈ ਰੱਖਦਾ ਹੈ।

2. ਇਮਿਊਨ ਸਿਸਟਮ ਨੂੰ ਵਧਾਏ
ਅਨਾਨਾਸ 'ਚ ਵਿਟਾਮਿਨ ਸੀ ਦੀ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਇੰਮਊਨ ਸਿਸਟਮ ਦੇ ਕਾਰਜ ਦੀ ਸ਼ਮਤਾ ਨੂੰ ਵਧਾਉਂਦਾ ਹੈ। ਇਹ ਸਰੀਰ ਦੀ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੋਂ ਰੱਖਿਆ ਕਰਦਾ ਹੈ ਅਤੇ ਜ਼ੁਕਾਮ ਅਤੇ ਫਲੂ ਤੋਂ ਬਚਾਉਂਦਾ ਹੈ।

3. ਬਲੱਡ ਸਰਕੁਲੇਸ਼ਨ ਵਧਾਏ
ਇਸ 'ਚ ਬ੍ਰੋਮੇਲੇਨ, ਪੋਟਾਸ਼ੀਅਮ ਅਤੇ ਕਾਪਰ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਵਧਾਉਣ ਲਈ ਵਧੀਆ ਉਪਾਅ ਹੈ। ਇਸ ਦੀ ਵਰਤੋਂ ਕਰਨ ਨਾਲ ਰੈੱਡ ਬਲੱਡ ਸੈੱਲਸ ਅਤੇ ਆਕਸੀਜ਼ਨ ਫਲੋ ਵਧਦਾ ਹੈ।

4. ਕੁਦਰਕੀ ਐਂਟੀ-ਇੰਫਲੀਮੇਟਰੀ
ਅਨਾਨਾਸ ਨਾਲ ਸਰੀਰ ਨੂੰ ਬ੍ਰੋਮੇਲੇਨ ਮਿਲਦਾ ਹੈ ਜੋ ਸਰੀਰ 'ਚ ਸੋਜ ਨੂੰ ਘੱਟ ਕਰਦਾ ਹੈ। ਜੇ ਤੁਹਾਡੇ ਸਰੀਰ 'ਚ ਪੁਰਾਣੀ ਸੋਜ ਹੈ ਤਾਂ ਇਹ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਅਨਾਨਾਸ ਖਾਓ।

5. ਭਾਰ ਘਟਾਉਣ 'ਚ ਮਦਦ ਕਰੇ
ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਲਈ ਅਨਾਨਾਸ ਬਹੁਤ ਹੀ ਵਧੀਆ ਉਪਾਅ ਹੈ। ਇਸ 'ਚ ਬਹੁਤ ਹੀ ਘੱਟ ਮਾਤਰਾ 'ਚ ਕੈਲੋਰੀ ਅਤੇ ਬਿਲਕੁਲ ਵੀ ਫੈਟ ਨਹੀਂ ਹੁੰਦੀ। ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋ ਜਾਂਦਾ ਹੈ।

6. ਸਰੀਰ ਨੂੰ ਹਾਈਡ੍ਰੇਟ ਰੱਖੇ
ਅਨਾਨਾਸ 'ਚ 87 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਵਧੀਆ ਸਰੋਤ ਹੈ। ਹਾਈਡ੍ਰੇਸ਼ਨ ਹੋਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ ਅਤੇ ਸਕਿਨ ਲਚਕਦਾਰ ਬਣਦੀ ਹੈ।

7. ਪਾਚਨ ਕਿਰਿਆ ਵਧਾਏ
ਇਸ 'ਚ ਫਾਈਬਰ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਾਚਨ ਕਿਰਿਆ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਬ੍ਰੋਮੇਲੇਨ ਹੁੰਦਾ ਹੈ, ਜੋ ਪ੍ਰੋਟੀਨ ਦੇ ਪਾਚਨ 'ਚ ਸਹਾਈ ਹੈ। ਇਸ ਲਈ ਇਸ ਨੂੰ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਲ ਕਰੋ।

8. ਹੱਡੀਆਂ ਨੂੰ ਕਰੇ ਮਜ਼ਬੂਤ
ਮੈਗਨੀਜ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ ਜੋ ਅਨਾਨਾਸ 'ਚ ਭਰਪੂਰ ਮਾਤਰਾ 'ਚ ਹੁੰਦਾ ਹੈ। 1 ਕੱਪ ਅਨਾਨਾਸ ਸਰੀਰ ਨੂੰ 158 ਪ੍ਰਤੀਸ਼ਤ ਮੈਗਨੀਜ ਦਿੰਦਾ ਹੈ ਜੋ ਹੱਡੀਆਂ ਦੀ ਮੁਰੰਮਤ ਕਰਦਾ ਹੈ।

9. ਸੋਜ ਅਤੇ ਮਸੂੜਿਆਂ ਲਈ
ਮਸੂੜਿਆਂ 'ਚ ਸੋਜ ਕਾਰਨ ਹੋਣ ਵਾਲੀ ਦਰਦ ਨੂੰ ਹਟਾਉਣ ਲਈ ਅਨਾਨਾਸ ਇਕ ਵਧੀਆ ਐਂਟੀਡੋਟ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਸੋਜ ਹਟਾ ਕੇ ਬੈਕਟੀਰੀਆ ਨੂੰ ਖਤਮ ਕਰਦਾ ਹੈ।

10. ਐਨਰਜੀ
ਸਰੀਰ 'ਚ ਐਨਰਜੀ ਬਣਾਈ ਰੱਖਣ ਲਈ ਅਨਾਨਾਸ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਅਨਾਨਾਸ 'ਚ ਕੈਲੋਰੀ ਹੁੰਦੀ ਹੈ ਪਰ ਇਹ ਕੁਦਰਤੀ ਫਰੂਟ ਸ਼ੂਗਰ ਦਾ ਚੰਗਾ ਸਰੋਤ ਹੈ।ਇਸ ਦੇ 1 ਕੱਪ 'ਚ 82 ਕੈਲੋਰੀ ਹੁੰਦੀ ਹੈ। ਨਾਲ ਹੀ ਇਸ 'ਚ 7% ਕੁਦਰਤੀ ਕਾਰਬੋਹਾਈਡ੍ਰੇਟ ਊਰਜਾ ਹੁੰਦੀ ਹੈ।


author

rajwinder kaur

Content Editor

Related News