Health Tips: ਸੁੱਤੇ ਉੱਠਦਿਆਂ ਕਦੇ ਨਾ ਪੀਓ ਕੌਫੀ, ਹਾਰਟ ਬਰਨ ਸਣੇ ਕਈ ਬੀਮਾਰੀਆਂ ਦਾ ਖ਼ਤਰਾ

Thursday, Oct 05, 2023 - 01:59 PM (IST)

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਨਾਲ ਹੋਣ ਵਾਲੀ ਥਕਾਵਟ ਨੂੰ ਦੂਰ ਕਰਨ ਲਈ ਕੌਫੀ ਪੀਣਾ ਪਸੰਦ ਕਰਦੇ ਹਨ। ਭਾਰਤ ਸਮੇਤ ਨਿਊਜ਼ੀਲੈਂਡ ਅਤੇ ਅਮਰੀਕਾ 'ਚ ਵੀ ਇਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਕਈ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਇਕ ਕੱਪ ਕੌਫੀ ਪੀ ਕੇ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਸੁਸਤੀ ਦੂਰ ਹੋ ਸਕੇ। ਕੌਫੀ ਪੀਣ ਨਾਲ ਸੁਸਤੀ ਤਾਂ ਦੂਰ ਹੋ ਜਾਂਦੀ ਹੈ ਪਰ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ। ਖਾਲੀ ਢਿੱਡ ਕੌਫੀ ਪੀਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਵਿੱਚ ਹਾਰਟ ਬਰਨ ਵੀ ਇੱਕ ਸਮੱਸਿਆ ਹੈ। ਕੌਫੀ ਪੀਣ ਨਾਲ ਹੋਰ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ.....

ਰਾਤ ਨੂੰ ਨੀਂਦ ਨਹੀਂ ਆਉਂਦੀ
ਕੌਫੀ ਪੀਣ ਨਾਲ ਸੁਸਤੀ ਦੂਰ ਹੁੰਦੀ ਹੈ। ਕੌਫੀ ਤੁਹਾਨੂੰ ਸੁਚੇਤ ਰੱਖਣ ਵਿੱਚ ਮਦਦ ਕਰਦੀ ਹੈ, ਖ਼ਾਸ ਕਰਕੇ ਜੇਕਰ ਤੁਸੀਂ ਕਿਸੇ ਕੰਮ 'ਤੇ ਧਿਆਨ ਕੇਂਦਰਿਤ ਕਰ ਰਹੇ ਹੋ। ਜ਼ਿਆਦਾ ਮਾਤਰਾ 'ਚ ਕੌਫੀ ਦਾ ਸੇਵਨ ਕਰਨ ਨਾਲ ਰਾਤ ਨੂੰ ਨੀਂਦ ਨਹੀਂ ਆਉਂਦੀ, ਜਿਸ ਨਾਲ ਥਕਾਵਟ ਵਰਗੀ ਸਮੱਸਿਆ ਹੋ ਜਾਂਦੀ ਹੈ। 

PunjabKesari

ਹਾਈ ਬਲੱਡ ਪ੍ਰੈਸ਼ਰ 
ਜ਼ਿਆਦਾ ਮਾਤਰਾ 'ਚ ਕੌਫੀ ਪੀਣ ਨਾਲ ਸਰੀਰ ਦੇ ਕਈ ਹਿੱਸਿਆਂ 'ਤੇ ਬੁਰਾ ਅਸਰ ਪੈ ਸਕਦਾ ਹੈ। ਕੌਫੀ ਪੀਣ ਨਾਲ ਗੈਸਟਰਿਨ ਹਾਰਮੋਨ ਪੈਦਾ ਹੁੰਦਾ ਹੈ, ਜੋ ਕੋਲਨ ਦੀ ਗਤੀਵਿਧੀ ਨੂੰ ਵਧਾਉਂਦਾ ਹੈ। ਜੇਕਰ ਤੁਸੀਂ ਕੌਫੀ ਜ਼ਿਆਦਾ ਪੀਂਦੇ ਹੋ ਤਾਂ ਇਸ ਨਾਲ ਢਿੱਡ ਅਤੇ ਪਾਚਨ ਕਿਰਿਆ ਖ਼ਰਾਬ ਹੋ ਸਕਦੀ ਹੈ। 

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ
ਜ਼ਿਆਦਾ ਮਾਤਰਾ 'ਚ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਸੈੱਲ ਕੌਫੀ ਪੀਣ ਨਾਲ ਖ਼ਰਾਬ ਹੋ ਸਕਦੇ ਹਨ, ਜਿਸ ਨਾਲ ਦਿਲ ਵਿੱਚ ਖੂਨ ਦਾ ਪ੍ਰਵਾਹ ਘੱਟ ਸਕਦਾ ਹੈ। ਇਸ ਕਾਰਨ ਸਟ੍ਰੋਕ ਅਤੇ ਹਾਰਟ ਅਟੈਕ ਦਾ ਖ਼ਤਰਾ ਵੀ ਵੱਧਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਕੈਫੀਨ ਦਾ ਸੇਵਨ ਕਰਨ 'ਚ ਸਾਵਧਾਨ ਵਰਤੋਂ। 

PunjabKesari

ਜ਼ਿਆਦਾ ਥਕਾਵਟ ਮਹਿਸੂਸ ਹੋਣੀ
ਕੌਫੀ ਪੀਣ ਨਾਲ ਸਰੀਰ ਨੂੰ ਐਨਰਜੀ ਜ਼ਰੂਰ ਮਿਲਦੀ ਹੈ ਪਰ ਥੋੜ੍ਹੇ ਸਮੇਂ ਬਾਅਦ ਇਸ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਕੌਫੀ 'ਚ ਮੌਜੂਦ ਕੈਫੀਨ ਕੋਰਟੀਸੋਲ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦੀ ਹੈ। ਕੈਫੀਨ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ।

ਭਾਰ ਵਧ ਸਕਦਾ ਹੈ
ਜੇਕਰ ਤੁਸੀਂ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਕੌਫੀ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਵਧ ਸਕਦਾ ਹੈ। ਇਸ ਲਈ ਕੌਫੀ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦੈ ਹੈ। ਤੁਸੀਂ ਚਾਹੋ ਤਾਂ ਬਿਨਾਂ ਸ਼ੱਕਰ ਦੇ ਬਲੈਕ ਕੌਫੀ ਦਾ ਸੇਵਨ ਵੀ ਕਰ ਸਕਦੇ ਹੋ।

PunjabKesari

ਐਸਿਡਿਟੀ ਦੀ ਸਮੱਸਿਆ
ਰੋਜ਼ਾਨਾ ਜ਼ਿਆਦਾ ਮਾਤਰਾ 'ਚ ਕੌਫੀ ਦਾ ਸੇਵਨ ਕਰਨ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਸਵੇਰੇ ਖਾਲੀ ਢਿੱਡ ਕੌਫੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਢਿੱਡ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।


rajwinder kaur

Content Editor

Related News