ਪੰਜਾਬ ''ਚ ਜ਼ੋਰਦਾਰ ਧਮਾਕਾ! ਨੌਜਵਾਨ ਦੀ ਦਰਦਨਾਕ ਮੌਤ; ਹੋਰ ਵੀ ਕਈ ਲੋਕ ਆਏ ਲਪੇਟ ''ਚ
Thursday, Oct 23, 2025 - 10:57 AM (IST)

ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਵੇਰਕਾ ਪਲਾਂਟ ਅੰਦਰ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ ਤੇ 5 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ DMC ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦੀ ਵੀ ਹੋਈ ਬਦਲੀ, ਵੇਖੋ LIST
ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 11 ਵਜੇ ਹੀਟਰ 'ਚ ਧਮਾਕਾ ਹੋ ਗਿਆ, ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ। ਵੇਰਕਾ ਪਲਾਂਟ ਦੇ ਜੀ.ਐੱਮ. ਦਲਜੀਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਰਾਤ ਲਗਭਗ 11 ਵਜੇ ਵਾਪਰਿਆ, ਜਿਸ ਵਿਚ ਛੇ ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ 42 ਸਾਲਾ ਬਾਇਲਰ ਇੰਚਾਰਜ, ਕੁਨਾਲ ਜੈਨ ਦੀ ਮੌਤ ਹੋ ਗਈ ਅਤੇ ਬਾਕੀਆਂ ਦਾ ਦਯਾਨੰਦ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।