ਤਿਉਹਾਰਾਂ ’ਚ ਕਈ ਟਰੇਨਾਂ ਰੱਦ : ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਮਾਲਵਾ ਐਕਸਪ੍ਰੈੱਸ ਸਵਾ 4 ਘੰਟੇ ਲੇਟ
Monday, Oct 20, 2025 - 08:02 AM (IST)

ਜਲੰਧਰ (ਪੁਨੀਤ)- ਵੱਖ-ਵੱਖ ਟਰੇਨਾਂ ਦੀ ਦੇਰੀ ਅਤੇ ਕਈਆਂ ਦੇ ਰੱਦ ਹੋਣ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ 10:30 ਤੋਂ 4 ਘੰਟੇ ਲੇਟ ਰਹਿੰਦਿਆਂ ਦੁਪਹਿਰ 2:50 ਵਜੇ ਦੇ ਕਰੀਬ ਕੈਂਟ ਸਟੇਸ਼ਨ ’ਤੇ ਪਹੁੰਚੀ। ਅਮਰਪਾਲੀ ਐਕਸਪ੍ਰੈੱਸ 15707 ਲੱਗਭਗ ਇਕ ਘੰਟਾ ਦੇਰੀ ਨਾਲ ਪਹੁੰਚੀ।
ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ 12498 ਲੱਗਭਗ 16 ਮਿੰਟ ਲੇਟ ਰਹੀ, ਜਦਕਿ ਦਿੱਲੀ ਤੋਂ ਆਉਣ ਵਾਲੀ 22488 ਵੰਦੇ ਭਾਰਤ 12 ਮਿੰਟ ਲੇਟ ਰਹੀ। ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 26405/26406 ਵੀ ਰੱਦ ਰਹੀ ਅਤੇ 20 ਅਕਤੂਬਰ ਨੂੰ ਵੀ ਰੱਦ ਰਹੇਗੀ।
ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ
ਇਸ ਦੌਰਾਨ ਜੰਮੂ ਜਾਣ ਵਾਲੀਆਂ ਕਈ ਟਰੇਨਾਂ ਵਾਪਸ ਮੁੜ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ 19027 ਜੰਮੂ ਤਵੀ ਵਿਵੇਕ ਐਕਸਪ੍ਰੈੱਸ ਲੁਧਿਆਣਾ ਤੋਂ ਵਾਪਸ ਪਰਤ ਆਈ। ਮਾਸਟਰ ਤੁਸ਼ਾਰ ਮਹਾਜਨ ਸਟੇਸ਼ਨ (ਜੰਮੂ) ਤੋਂ ਚੱਲਣ ਵਾਲੀ 22432 ਰੱਦ ਰਹੀ।
ਸਪੈਸ਼ਲ ਟਰੇਨਾਂ ਦਾ ਹੋਵੇਗਾ ਸੰਚਾਲਨ
ਰੇਲਵੇ ਵੱਲੋਂ ਕਈ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਤਾਂ ਕਿ ਵਾਧੂ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਅੰਮ੍ਰਿਤਸਰ-ਛਪਰਾ (05050), ਅੰਮ੍ਰਿਤਸਰ-ਕਟਿਹਾਰ (05735), ਅੰਮ੍ਰਿਤਸਰ-ਕਿਸ਼ਨਗੰਜ (05733), ਅੰਮ੍ਰਿਤਸਰ-ਬੜਨੀ (05006), ਲੁਧਿਆਣਾ-ਬਾਂਦ੍ਰਾ ਟਰਮੀਨਸ (09098) ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਖ਼ਤਮ ਹੋਈ ਜੰਗ ! ਸੀਜ਼ਫਾਇਰ ਲਈ ਰਾਜ਼ੀ ਹੋਏ ਪਾਕਿਸਤਾਨ ਤੇ ਅਫ਼ਗਾਨਿਸਤਾਨ