ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ

Saturday, Oct 25, 2025 - 02:17 PM (IST)

ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ

ਹੁਸ਼ਿਆਰਪੁਰ (ਅਮਰੀਕ)- ਇਕ ਸਮਾਂ ਸੀ ਜਦੋਂ ਪਿੰਡਾਂ ਵਿੱਚੋਂ ਖ਼ਰੀਦਦਾਰੀ ਲਈ ਲੰਬੇ ਪੈਂਡੇ ਤੈਅ ਕਰਕੇ ਸ਼ਹਿਰਾਂ ਕਸਬਿਆਂ ਨੂੰ ਜਾਣਾ ਪੈਂਦਾ ਸੀ। ਕਈ ਬਾਜ਼ਾਰ ਖ਼ਾਸ ਚੀਜਾਂ ਲਈ ਮਸ਼ਹੂਰ ਹੁੰਦੇ ਸਨ ਪਰ ਜਿਵੇਂ ਹੀ ਸਮਾਂ ਬਦਲਿਆ ਆਧੁਨਿਕ ਤਕਨੀਕ ਨੇ ਪੁਰਾਤਨ ਹਸਤ ਕਲਾ ਦੇ ਕਈ ਬਦਲ ਲਿਆਂਦੇ। ਇਸੇ ਤਰ੍ਹਾਂ ਮਸ਼ਹੂਰ ਹੋਇਆ ਸੀ ਹੁਸ਼ਿਆਰਪੁਰ ਦਾ 100 ਸਾਲ ਤੋਂ ਵੱਧ ਪੁਰਾਤਨ ਡੱਬੀ ਬਾਜ਼ਾਰ। ਇਸ ਬਾਜ਼ਾਰ ਵਿਚ ਕਦੇ ਵਿਦੇਸ਼ਾਂ ਤੋਂ ਵੀ ਲੋਕ ਸਾਮਾਨ ਖ਼ਰੀਦਣ ਆਉਂਦੇ ਸਨ। 

PunjabKesari

ਇਹ ਵੀ ਪੜ੍ਹੋ: ਪੰਥਕ ਰੀਤੀ-ਰਿਵਾਜਾਂ ਨਾਲ ਜਥੇਦਾਰ ਗੜਗੱਜ ਦੀ ਮੁੜ ਹੋਈ ਦਸਤਾਰਬੰਦੀ, ਨਿਹੰਗ ਜਥੇਬੰਦੀਆਂ ਨੇ ਛੱਡੀ ਨਾਰਾਜ਼ਗੀ

PunjabKesari

ਇਸ ਬਾਜ਼ਾਰ ਵਿੱਚ ਅੱਜ ਵੀ ਉਹ ਸਾਰੀਆਂ ਵਸਤਾਂ ਮਿਲਦੀਆਂ ਹਨ, ਜੋ ਕਦੇ 100 ਸਾਲ ਪਹਿਲਾਂ ਮਿਲਦੀਆਂ ਜਾਂ ਘਰ 'ਚ ਲੋੜ ਪੈਣ 'ਤੇ ਲੋਕ ਖ਼ਰੀਦੇ ਹੋਣਗੇ ਅਤੇ ਇਹ ਸਾਰੀਆਂ ਚੀਜ਼ਾਂ ਲੱਕੜ 'ਤੇ ਨਕਾਸ਼ੀ ਕਰਕੇ ਅਤੇ ਉਨ੍ਹਾਂ ਵੇਲਿਆਂ ਵਿੱਚ ਹਾਥੀ ਦੰਦ ਦੀ ਵਰਤੋਂ ਨਾਲ ਸ਼ਿੰਗਾਰਿਆ ਜਾਂਦਾ ਅਤੇ ਜਾਨਵਰਾਂ ਦੀ ਸੁਰੱਖਿਆ ਦੀ ਲਿਹਾਜ਼ ਨਾਲ ਹਾਥੀ ਦੰਦ ਬੈਨ ਹੋ ਜਾਣ ਤੋਂ ਬਾਅਦ ਹੁਣ ਖ਼ਾਸ ਤਰ੍ਹਾਂ ਦੀ ਪਲਾਸਟਿਕ ਦੇ ਨਾਲ ਲੱਕੜ ਦੇ ਸਾਮਾਨ ਉੱਪਰ ਨਕਾਸ਼ੀ ਕੀਤੀ ਜਾਂਦੀ ਹੈ। ਇਹ ਸਾਰਾ ਕੰਮ ਹੱਥਾਂ ਦੇ ਨਾਲ ਬੜੀ ਹੀ ਮਹੀਨ ਬਾਰੀਕ ਮਿਹਨਤ ਨਾਲ ਕਈ-ਕਈ ਹਫ਼ਤੇ, ਮਹੀਨਿਆਂ ਦੀ ਮਿਹਨਤ ਤੋਂ ਬਾਅਦ ਰੰਗ ਵਿਖਾਉਂਦਾ ਹੈ।

PunjabKesari

ਪਰ ਆਧਾਰਨਿਕ ਯੁੱਗ ਵਿੱਚ ਆਨਲਾਈਨ ਸ਼ਾਪਿੰਗ ਦਾ ਟਰੈਂਡ ਹੋਣ ਕਾਰਨ ਇਸ ਬਾਜ਼ਾਰ ਵਿੱਚ ਰੌਣਕ ਫਿੱਕੀ ਪੈ ਗਈ ਅਤੇ ਹੁਣ ਇਹ ਬਾਜ਼ਾਰ ਸੁੰਨਾ ਪੈ ਗਿਆ ਹੈ। ਇਸੇ ਬਾਜ਼ਾਰ ਵਿਚ ਕਦੇ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦੀ ਅਤੇ ਦੂਰੋਂ-ਦੂਰੋਂ ਪੂਰੇ ਭਾਰਤ ਭਰ ਵਿੱਚੋਂ ਗਾਹਕ ਅਤੇ ਵਪਾਰੀ ਇਸ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਲਈ ਆਉਂਦੇ ਸਨ ਪਰ ਹੁਣ ਇਥੇ ਬੈਠੇ ਦੁਕਾਨਦਾਰ ਗਾਹਕਾਂ ਦੀ ਉਡੀਕ ਵਿੱਚ ਸਾਰਾ ਦਿਨ ਬੈਠੇ ਰਹਿੰਦੇ ਨੇ।

PunjabKesari

ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੁੜ ਹੋਈ ਦਸਤਾਰਬੰਦੀ, ਆਖੀਆਂ ਵੱਡੀਆਂ ਗੱਲਾਂ

ਦੁਕਾਨਦਾਰ ਅਤੇ ਕਾਰੀਗਰਾਂ ਨੇ ਆਪਣਾ ਦੁੱਖ਼ ਬਿਆਨ ਕਰਦਿਆਂ ਦੱਸਿਆ ਕਿ ਸਰਕਾਰ ਜੇਕਰ ਇਸ ਬਾਜ਼ਾਰ ਨੂੰ ਪ੍ਰਫੁੱਲਿਤ ਕਰਨ ਵੱਲ ਧਿਆਨ ਦੇਵੇ ਤਾਂ ਜਿੱਥੇ ਇਸ ਬਾਜ਼ਾਰ ਦੀ ਰੌਣਕ ਮੁੜ ਪਰਤ ਸਕਦੀ ਹੈ, ਉੱਥੇ ਹੀ ਇਸ ਬਾਜ਼ਾਰ ਨਾਲ ਜੁੜ ਕੇ ਕੰਮ ਕਰਨ ਵਾਲੇ ਅਨੇਕਾਂ ਮਿਹਨਤੀ ਕਾਰੀਗਰ ਆਰਥਿਕ ਤੰਗੀ ਤੋਂ ਬਾਹਰ ਆ ਸਕਦੇ ਹਨ ਅਤੇ ਇਸ ਦੇ ਨਾਲ ਹੀ ਇਸ ਕਲਾ ਅਤੇ ਬਾਜ਼ਾਰ ਨੂੰ ਵੀ ਬਚਾਇਆ ਜਾ ਸਕਦਾ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਨੌਜਵਾਨੀ ਵੀ ਇਸ ਕੰਮ ਵੱਲ ਮੁੜ ਪਰਤ ਕੇ ਰੁਜ਼ਗਾਰ ਵੱਲ ਵੱਧ ਸਕਦੀ ਹੈ ।

PunjabKesari

 

ਇਹ ਵੀ ਪੜ੍ਹੋ: ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News